ਉਪ ਪ੍ਰਧਾਨ ਮੰਤਰੀ: ਸਿੰਗਾਪੁਰ ਵਿੱਚ ਸਿੱਖਾਂ ਦਾ ਯੋਗਦਾਨ ਮਹੱਤਵਪੂਰਨ

ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਕਿ ਸਿੰਗਾਪੁਰ ਵਿੱਚ ਸਿੱਖਾਂ ਨੇ ਆਪਣੇ ਚੁਣੇ ਹੋਏ ਪੇਸ਼ਿਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਆਪਣੇ ਸੱਭਿਆਚਾਰ, ਵਿਸ਼ਵਾਸ ਅਤੇ ਵਿਲੱਖਣ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਐਤਵਾਰ ਨੂੰ ਸਿੱਖ ਸਲਾਹਕਾਰ ਬੋਰਡ (ਐਸ.ਏ.ਬੀ.) ਦੀ 75ਵੀਂ […]

Share:

ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਕਿ ਸਿੰਗਾਪੁਰ ਵਿੱਚ ਸਿੱਖਾਂ ਨੇ ਆਪਣੇ ਚੁਣੇ ਹੋਏ ਪੇਸ਼ਿਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਆਪਣੇ ਸੱਭਿਆਚਾਰ, ਵਿਸ਼ਵਾਸ ਅਤੇ ਵਿਲੱਖਣ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਐਤਵਾਰ ਨੂੰ ਸਿੱਖ ਸਲਾਹਕਾਰ ਬੋਰਡ (ਐਸ.ਏ.ਬੀ.) ਦੀ 75ਵੀਂ ਵਰ੍ਹੇਗੰਢ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਤੁਸੀਂ ਸਾਰਿਆਂ ਨੇ ਆਪਣੇ ਚੁਣੇ ਹੋਏ ਪੇਸ਼ਿਆਂ ਵਿੱਚ ਖੁਦ ਨੂੰ ਵਿਲੱਖਣ ਸਖਸ਼ੀਅਤ ਦੇ ਪੇਸ਼ ਕੀਤਾ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ… ਵਿਸੇਸ਼ ਗੱਲ ਇਹ ਹੈ ਕਿ ਸਿੱਖਾਂ ਨੇ ਆਪਣੇ ਸੱਭਿਆਚਾਰ, ਵਿਸ਼ਵਾਸ ਅਤੇ ਵਿਲੱਖਣ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਇਹ ਸਭ ਕੁਝ ਸਿੰਗਾਪੁਰ ਵਿੱਚ ਕੀਤਾ ਹੈ।”

ਉਹਨਾਂ ਨੇ ਭਾਈਚਾਰੇ ਨੂੰ ਕਿਹਾ ਕਿ ਭਾਵੇਂ ਇਹ ਸਿਵਲ ਸੇਵਾਵਾਂ ਹੋਣ ਜਾਂ ਵਰਦੀਧਾਰੀ ਸੇਵਾਵਾਂ, ਨਿਆਂਪਾਲਿਕਾ, ਵਪਾਰ, ਖੇਡਾਂ, ਜਾਂ ਹੋਰ ਬਹੁਤ ਸਾਰੇ ਪੇਸ਼ੇ ਹੋਣ, ਸਿੱਖਾਂ ਦੀ ਚੰਗੀ ਤਰ੍ਹਾਂ ਪ੍ਰਤੀਨਿਧਤਾ ਹੁੰਦੀ ਹੈ, ਉਹ ਉੱਤਮ, ਲੀਡਰਸ਼ਿਪ ਵਾਲੇ ਅਹੁਦਿਆਂ ‘ਤੇ ਹਨ। ਦੂਜੇ ਭਾਈਚਾਰਿਆਂ ਦੇ ਮੁਕਾਬਲੇ ਤੁਹਾਡੀ ਗਿਣਤੀ ਘੱਟ ਹੋ ਸਕਦੀ ਹੈ, ਪਰ ਸਿੰਗਾਪੁਰ ਵਿੱਚ ਤੁਹਾਡਾ ਯੋਗਦਾਨ ਤੁਹਾਡੀ ਸੰਖਿਆ ਦੇ ਅਨੁਪਾਤ ਤੋਂ ਜਿਆਦਾ ਹੈ।

ਲਾਰੈਂਸ ਵੋਂਗ ਨੇ ਇਹ ਵੀ ਉਜਾਗਰ ਕੀਤਾ ਕਿ ਸਿੱਖ ਸਲਾਹਕਾਰ ਬੋਰਡ ਨੇ ਰਾਜ ਨੂੰ ਭਾਈਚਾਰੇ ਨਾਲ ਸਬੰਧਤ ਮਾਮਲਿਆਂ, ਜਿਵੇਂ ਕਿ ਧਰਮ, ਰੀਤੀ-ਰਿਵਾਜ ਜਾਂ ਸਮੁੱਚੇ ਭਲਾਈ ਸਬੰਧਿਤ ਮਾਮਲਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਪ ਪ੍ਰਧਾਨ ਮੰਤਰੀ ਨੇ ਸਿੱਖ ਵੈਲਫੇਅਰ ਕੌਂਸਲ ਦੀਆਂ ਲੋੜਵੰਦਾਂ ਲਈ ਨਿਭਾਈਆਂ ਸੇਵਾਵਾਂ ਦੀ ਇੱਕ ਵਿਆਪਕ ਲੜੀ ਸਮੇਤ ਸਿੰਗਾਪੁਰ ਸਿੱਖ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਪੰਜਾਬੀ ਪੜ੍ਹਾਉਣ ਦੀ ਸਹੂਲਤ ਨੂੰ ਵੀ ਸਵੀਕਾਰ ਕੀਤਾ, ਜਿਸ ਨੂੰ ਹੋਰ ਘੱਟ ਗਿਣਤੀ ਭਾਰਤੀ ਭਾਸ਼ਾਵਾਂ ਦੇ ਨਾਲ ਸਿੰਗਾਪੁਰ ਦੇ ਸਕੂਲਾਂ ਵਿੱਚ ਅਧਿਕਾਰਤ ਤੌਰ ‘ਤੇ ਦੂਜੀ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ।

ਵੋਂਗ ਨੇ ਸਿੰਗਾਪੁਰ ਦੇ ਭਾਈਚਾਰੇ ਨੂੰ 2020 ਵਿੱਚ ਮਹਾਂਮਾਰੀ ਦੇ ਸਿਖਰ ‘ਤੇ ਤਿੰਨ ਸਾਲ ਪਹਿਲਾਂ ਨਸਲਵਾਦੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧੇ ਦੀ ਯਾਦ ਦਿਵਾਈ, ਪਰ ਭਰੋਸਾ ਦਿਵਾਇਆ ਕਿ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਚੀਜ਼ਾਂ ਸਥਿਰ ਹੋ ਗਈਆਂ ਹਨ। ਉਹਨਾਂ ਨੇ ਕਿਹਾ ਕਿ ਸਿੰਗਾਪੁਰ ਆਉਣ ਵਾਲੇ ਸਿੱਖਾਂ ਦੇ ਪਹਿਲੇ ਵੱਡੇ ਸਮੂਹ 19ਵੀਂ ਸਦੀ ਦੇ ਅੰਤ ਤੱਕ ਇਥ੍ਹੇ ਪਹੁੰਚੇ। ਉਹਨਾਂ ਨੂੰ ਬ੍ਰਿਟਿਸ਼ ਬਸਤੀਵਾਦੀ ਸਰਕਾਰ ਨੇ ਇੱਕ ਨਵੀਂ ਪੁਲਿਸ ਟੁਕੜੀ ਬਣਾਉਣ ਲਈ ਇਥ੍ਹੇ ਭੇਜਿਆ ਸੀ। ਅਗਲੇ ਕਈ ਸਾਲਾਂ ਵਿੱਚ ਹੋਰ ਵੀ ਸਿੱਖ ਸਿੰਗਾਪੁਰ ਆਏ ਅਤੇ ਇੱਥੇ ਦੇ ਹੋ ਗਏ। ਸਮੇਂ ਦੇ ਨਾਲ-ਨਾਲ ਭਾਈਚਾਰਾ ਵਧਦਾ ਫੁਲਦਾ ਰਿਹਾ ਹੈ। ਹੁਣ ਸਾਡੇ ਸਮਾਜ ਵਿੱਚ ਪੂਰੀ ਤਰ੍ਹਾਂ ਨਾਲ ਘੁਲ ਮਿਲ ਚੁੱਕੇ ਲਗਭਗ 13,000 ਸਿੱਖ ਹਨ।