ਕੈਨੇਡਾ ‘ਚ ਪੰਜਾਬੀ ਟਰਾਂਸਪੋਰਟਰ ਦੇ ਘਰ ਚਲਾਈਆਂ ਗੋਲੀਆਂ

ਲਗਾਤਾਰ ਗੋਲੀਬਾਰੀ ਕਾਰਨ ਪੰਜਾਬੀਆਂ ਅੰਦਰ ਡਰ ਦਾ ਮਾਹੌਸ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਗੈਂਗਸਟਰ ਫਿਰੌਤੀ ਲਈ ਅਜਿਹਾ ਕਰ ਰਹੇ ਹਨ। 

Share:

ਕੈਨੇਡਾ ਦੇ ਬਰੈਂਪਟਨ ‘ਚ ਦੋ ਪੰਜਾਬੀ ਪਰਿਵਾਰਾਂ ਦੇ ਘਰਾਂ ‘ਤੇ ਹੋਈ ਗੋਲੀਬਾਰੀ ਕਾਰਨ ਲੋਕਾਂ ‘ਚ ਦਹਿਸ਼ਤ ਫੈਲ ਗਈ। ਗੈਂਗਸਟਰਾਂ ਨੇ ਟਰਾਂਸਪੋਰਟਰ ਸੰਧੂ ਦੇ ਘਰ 'ਤੇ 12 ਗੋਲੀਆਂ ਚਲਾਈਆਂ। ਕਈ ਗੋਲੀਆਂ ਉਸਦੀ ਕਾਰ ਉਪਰ ਲੱਗੀਆਂ ਅਤੇ ਕੁਝ ਘਰ ਦੇ ਅੰਦਰ ਵੱਜੀਆਂ। ਇਸ ਤੋਂ ਕੁਝ ਦਿਨ ਪਹਿਲਾਂ ਵਪਾਰੀ ਐਂਡੀ ਡੁੰਗਾ ਦੇ ਵਪਾਰਕ ਕੇਂਦਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਬਾਅਦ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਵੀ ਗੋਲੀਬਾਰੀ ਕੀਤੀ ਗਈ ਸੀ। ਇਸ ਕਰਕੇ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਲੋਕਾਂ ਵਿੱਚ ਭਾਰੀ ਚਿੰਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਗੈਂਗਸਟਰਾਂ ਨੇ ਫਿਰੌਤੀ ਲਈ ਕੀਤੀ।

ਫੋਨ ਕਰਕੇ ਕਿਹਾ, ਪਛਾਣ ਲਿਆ ਹੋਵੇਗਾ 

ਗੋਲੀਬਾਰੀ ਤੋਂ ਬਾਅਦ ਗੈਂਗਸਟਰਾਂ ਨੇ ਟਰਾਂਸਪੋਰਟਰ ਜਤਿੰਦਰ ਸੰਧੂ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਸੀਂ ਸਾਨੂੰ ਪਛਾਣ ਲਿਆ ਹੋਵੇਗਾ, ਸਮਝੋ ਤੁਹਾਡੇ ਘਰ 'ਤੇ ਫਾਇਰਿੰਗ ਕਿਉਂ ਕੀਤੀ ਗਈ ਹੈ? ਇਸ ਤੋਂ ਬਾਅਦ ਕੈਨੇਡੀਅਨ ਆਰਸੀਐਮਪੀ ਨੇ ਮੌਕੇ ’ਤੇ ਪਹੁੰਚ ਕੇ ਫੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋ ਦਿਨ ਪਹਿਲਾਂ ਬਰੈਂਪਟਨ 'ਚ ਪੰਜਾਬੀ ਮੂਲ ਦੇ ਕਾਰੋਬਾਰੀ ਜਸ ਕੀ ਕੋਠੀ 'ਤੇ ਵੀ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ ਸੀ। ਕੁਝ ਦਿਨ ਪਹਿਲਾਂ ਗਾਇਕ ਗਿੱਪੀ ਗਰੇਵਾਲ ਦੇ ਘਰ 'ਤੇ ਗੋਲੀਬਾਰੀ ਹੋਈ ਸੀ। ਕੈਨੇਡਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਬਰੀ ਵਸੂਲੀ ਨੂੰ ਲੈ ਕੇ ਕਾਫੀ ਦਹਿਸ਼ਤ ਦਾ ਮਾਹੌਲ ਹੈ। ਪੰਜਾਬੀਆਂ ਵਿੱਚ ਦਹਿਸ਼ਤ ਦਾ ਅਸਰ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ’ਤੇ ਵੀ ਪੈ ਰਿਹਾ ਹੈ।

ਇਹ ਵੀ ਪੜ੍ਹੋ