ਰੂਸ 30 ਦਿਨ ਤੱਕ Ukrainian energy bases 'ਤੇ ਨਹੀਂ ਕਰੇਗਾ ਹਮਲਾ, ਸੈਨਿਕਾਂ ਦਾ ਹੋਵੇਗਾ ਆਦਾਨ-ਪ੍ਰਦਾਨ

ਰੂਸ ਦੀ ਮੰਗ ਹੈ ਕਿ 30 ਦਿਨਾਂ ਦੀ ਜੰਗਬੰਦੀ ਦੌਰਾਨ ਯੂਕਰੇਨ ਵਿੱਚ ਫੌਜੀ ਗਤੀਵਿਧੀਆਂ ਬੰਦ ਹੋ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਕਾਲੇ ਸਾਗਰ ਵਿੱਚ ਜਹਾਜ਼ਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਚਰਚਾ ਸ਼ੁਰੂ ਹੋਵੇਗੀ। ਉਧਰ, ਰੂਸ ਦੇ ਕੁਰਸਕ ਖੇਤਰ ਵਿੱਚ ਦੋਵਾਂ ਫੌਜਾਂ ਵਿਚਕਾਰ ਟਕਰਾਅ ਅਜੇ ਵੀ ਜਾਰੀ ਹੈ।

Share:

Russia will not attack Ukrainian energy bases : ਰਾਸ਼ਟਰਪਤੀ ਪੁਤਿਨ ਅਤੇ ਰਾਸ਼ਟਰਪਤੀ ਟਰੰਪ ਨੇ ਯੂਕਰੇਨ ਯੁੱਧ ਵਿੱਚ ਜੰਗਬੰਦੀ ਦੇ ਸਬੰਧ ਵਿੱਚ ਮੰਗਲਵਾਰ ਨੂੰ 90 ਮਿੰਟ ਤੱਕ ਫ਼ੋਨ 'ਤੇ ਗੱਲਬਾਤ ਕੀਤੀ। ਇਹ ਗੱਲਬਾਤ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਈ। ਇਸ ਦੌਰਾਨ ਪੁਤਿਨ 30 ਦਿਨਾਂ ਲਈ ਯੂਕਰੇਨੀ ਊਰਜਾ ਠਿਕਾਣਿਆਂ 'ਤੇ ਹਮਲਾ ਨਾ ਕਰਨ ਲਈ ਸਹਿਮਤ ਹੋ ਗਏ ਹਨ, ਬਸ਼ਰਤੇ ਕਿ ਯੂਕਰੇਨ ਵੀ ਰੂਸੀ ਊਰਜਾ ਠਿਕਾਣਿਆਂ 'ਤੇ ਹਮਲਾ ਨਾ ਕਰੇ। ਹਾਲਾਂਕਿ, ਯੂਕਰੇਨੀ ਸ਼ਹਿਰਾਂ ਅਤੇ ਫੌਜੀ ਠਿਕਾਣਿਆਂ 'ਤੇ ਹਮਲੇ ਜਾਰੀ ਰਹਿ ਸਕਦੇ ਹਨ। ਇਸ ਦੇ ਨਾਲ ਹੀ, ਬੁੱਧਵਾਰ ਨੂੰ ਰੂਸ ਅਤੇ ਯੂਕਰੇਨ 175-175 ਸੈਨਿਕਾਂ ਦਾ ਆਦਾਨ-ਪ੍ਰਦਾਨ ਕਰਨਗੇ।

ਪੁਤਿਨ ਜੰਗਬੰਦੀ ਪ੍ਰਤੀ ਗੰਭੀਰ 

ਟਰੰਪ ਨੇ ਕਿਹਾ - ਪੁਤਿਨ ਨਾਲ ਗੱਲ ਕਰਨ ਦਾ ਵਧੀਆ ਮੌਕਾ ਮਿਲਿਆ। ਇੱਕ ਦਿਨ ਪਹਿਲਾਂ ਸੋਮਵਾਰ ਨੂੰ, ਟਰੰਪ ਨੇ ਮੀਡੀਆ ਨੂੰ ਕਿਹਾ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕੀ ਅਸੀਂ ਉਸ ਯੁੱਧ ਨੂੰ ਖਤਮ ਕਰ ਸਕਦੇ ਹਾਂ। ਸ਼ਾਇਦ ਅਸੀਂ ਕਰ ਸਕਦੇ ਹਾਂ, ਸ਼ਾਇਦ ਨਹੀਂ ਕਰ ਸਕਦੇ, ਪਰ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਨ ਦਾ ਚੰਗਾ ਮੌਕਾ ਹੈ। ਵ੍ਹਾਈਟ ਹਾਊਸ ਦਾ ਮੰਨਣਾ ਹੈ ਕਿ ਸ਼ਾਂਤੀ ਇੱਕ ਚੰਗਾ ਵਿਕਲਪ ਹੈ, ਪਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਇਸ ਗੱਲ 'ਤੇ ਯਕੀਨ ਨਹੀਂ ਕਰ ਰਹੇ ਕਿ ਪੁਤਿਨ ਜੰਗਬੰਦੀ ਪ੍ਰਤੀ ਗੰਭੀਰ ਹਨ।

ਯੂਕਰੇਨ ਨੂੰ ਨਾਟੋ ਮੈਂਬਰਸ਼ਿਪ ਦੇ ਖਿਲਾਫ 

ਰੂਸ ਨੇ ਕਿਹਾ ਹੈ ਕਿ ਨਾਟੋ ਨੂੰ ਵਾਅਦਾ ਕਰਨਾ ਚਾਹੀਦਾ ਹੈ ਕਿ ਉਹ ਯੂਕਰੇਨ ਨੂੰ ਮੈਂਬਰਸ਼ਿਪ ਨਹੀਂ ਦੇਵੇਗਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ 30 ਦਿਨਾਂ ਦੇ ਜੰਗਬੰਦੀ ਪ੍ਰਸਤਾਵ ਨਾਲ ਸਹਿਮਤ ਹਨ। ਰੂਸ ਵੀ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਿਆ ਹੈ। ਹਾਲਾਂਕਿ, ਰੂਸ ਦੇ ਉਪ ਵਿਦੇਸ਼ ਮੰਤਰੀ ਅਲੈਗਜ਼ੈਂਡਰ ਗ੍ਰੁਸ਼ਕੋ ਦਾ ਕਹਿਣਾ ਹੈ ਕਿ ਸਾਨੂੰ ਇੱਕ ਠੋਸ ਗਾਰੰਟੀ ਮਿਲਣੀ ਚਾਹੀਦੀ ਹੈ ਕਿ ਯੂਕਰੇਨ ਇੱਕ ਨਿਰਪੱਖ ਸਥਿਤੀ ਵਿੱਚ ਰਹੇਗਾ, ਨਾਟੋ ਦੇਸ਼ਾਂ ਨੂੰ ਵਾਅਦਾ ਕਰਨਾ ਪਵੇਗਾ ਕਿ ਉਹ ਯੂਕਰੇਨ ਨੂੰ ਮੈਂਬਰਸ਼ਿਪ ਨਹੀਂ ਦੇਣਗੇ।

20% ਹਿੱਸਾ ਰੂਸ ਦੇ ਕੰਟਰੋਲ ਹੇਠ 

ਯੂਕਰੇਨ ਦਾ 20% ਹਿੱਸਾ ਰੂਸ ਦੇ ਕੰਟਰੋਲ ਹੇਠ ਹੈ। ਰੂਸ ਨੇ ਪਿਛਲੇ ਤਿੰਨ ਸਾਲਾਂ ਵਿੱਚ ਯੂਕਰੇਨ ਦੇ ਲਗਭਗ 20% ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੇ ਚਾਰ ਪੂਰਬੀ ਪ੍ਰਾਂਤਾਂ - ਡੋਨੇਟਸਕ, ਲੁਹਾਨਸਕ, ਜ਼ਾਪੋਰਿਝੀਆ ਅਤੇ ਖੇਰਸਨ - ਨੂੰ ਰੂਸ ਵਿੱਚ ਸ਼ਾਮਲ ਕਰ ਲਿਆ ਹੈ। ਜਦੋਂ ਕਿ ਰੂਸ ਦੇ ਕੁਰਸਕ ਖੇਤਰ ਵਿੱਚ ਦੋਵਾਂ ਫੌਜਾਂ ਵਿਚਕਾਰ ਟਕਰਾਅ ਜਾਰੀ ਹੈ।
 

ਇਹ ਵੀ ਪੜ੍ਹੋ

Tags :