ਰੂਸ 'ਚ ਫੜੇ ਗਏ ਹਮਲਾਵਰ ਨੇ ਕੀਤਾ ਵੱਡਾ ਖੁਲਾਸਾ, "ਮੈਂ ਕਾਫੀ ਸਮੇਂ ਤੋਂ ਬੇਰੁਜ਼ਗਾਰ ਸੀ, ਮੈਨੂੰ ਪੈਸਿਆਂ ਦੇ ਬਦਲੇ ਲੋਕਾਂ ਨੂੰ ਮਾਰਨ ਦਾ ਆਫਰ ਮਿਲਿਆ"

ਰੂਸ ਦੀ ਰਾਜਧਾਨੀ ਮਾਸਕੋ 'ਚ ਦੋ ਦਹਾਕਿਆਂ 'ਚ ਹੋਏ ਸਭ ਤੋਂ ਭਿਆਨਕ ਅੱਤਵਾਦੀ ਹਮਲੇ 'ਚ ਫੜੇ ਗਏ ਇਕ ਸ਼ੱਕੀ ਨੇ ਸੁਰੱਖਿਆ ਏਜੰਸੀਆਂ ਲਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸ਼ੱਕੀ ਅੱਤਵਾਦੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬੇਰੁਜ਼ਗਾਰ ਸੀ ਅਤੇ ਤਾਜਿਕਸਤਾਨ ਤੋਂ ਆਏ ਇੱਕ ਦੋਸਤ ਨਾਲ ਹੋਸਟਲ ਵਿੱਚ ਰਹਿ ਰਿਹਾ ਸੀ। ਫਿਰ ਉਸ ਨੂੰ ਪੈਸਿਆਂ ਦੇ ਬਦਲੇ ਲੋਕਾਂ ਨੂੰ ਮਾਰਨ ਦੀ ਪੇਸ਼ਕਸ਼ ਮਿਲੀ।

Share:

ਮਾਸਕੋ। ਦੋ ਦਹਾਕਿਆਂ ਵਿੱਚ ਹੋਏ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੇ ਰੂਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰੂਸੀ ਸੁਰੱਖਿਆ ਏਜੰਸੀਆਂ ਨੇ 11 ਸ਼ੱਕੀ ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ ਹੈ। ਫੜੇ ਗਏ ਇਕ ਸ਼ੱਕੀ ਅੱਤਵਾਦੀ ਨੇ ਹਮਲੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਫੜੇ ਗਏ ਅੱਤਵਾਦੀ ਨੇ ਪੁੱਛਗਿੱਛ ਦੌਰਾਨ ਰੂਸੀ ਏਜੰਸੀਆਂ ਨੂੰ ਦੱਸਿਆ ਕਿ "ਅਸੀਂ ਇੱਥੇ ਤਜ਼ਾਕਿਸਤਾਨ ਤੋਂ ਆਏ ਹੋਰ ਪ੍ਰਵਾਸੀਆਂ ਦੇ ਨਾਲ ਇੱਕ ਹੋਸਟਲ ਵਿੱਚ ਰਹਿੰਦੇ ਸੀ। ਸ਼ੱਕੀ ਅੱਤਵਾਦੀ ਨੇ ਦੱਸਿਆ ਕਿ ਮੈਂ ਨੌਕਰੀ ਦੀ ਤਲਾਸ਼ ਵਿੱਚ ਸੀ, ਪਰ ਮੈਨੂੰ ਲੰਬੇ ਸਮੇਂ ਤੋਂ ਨੌਕਰੀ ਨਹੀਂ ਮਿਲੀ। ਫਿਰ ਅਬਦੁੱਲਾ ਨੇ ਕਿਸੇ ਕਹਿੰਦੇ ਹਨ "ਮੈਨੂੰ ਪੈਸੇ ਲਈ ਲੋਕਾਂ ਨੂੰ ਮਾਰਨ ਦੀ ਪੇਸ਼ਕਸ਼ ਕੀਤੀ।"

ਦੱਸ ਦਈਏ ਕਿ ਰੂਸ ਦੀ ਰਾਜਧਾਨੀ ਮਾਸਕੋ 'ਚ ਇਕ ਵੱਡੇ ਸਮਾਗਮ ਵਾਲੀ ਥਾਂ 'ਤੇ ਹਮਲਾਵਰਾਂ ਨੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 115 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਗੋਲੀਬਾਰੀ ਤੋਂ ਬਾਅਦ ਘਟਨਾ ਸਥਾਨ ਨੂੰ ਅੱਗ ਲਗਾ ਦਿੱਤੀ। ਇਸ ਨਾਲ ਉਨ੍ਹਾਂ ਨੂੰ ਉੱਥੋਂ ਭੱਜਣ ਦਾ ਮੌਕਾ ਮਿਲ ਗਿਆ। ਹੁਣ ਇਸਲਾਮਿਕ ਸਟੇਟ ਅੱਤਵਾਦੀ ਸਮੂਹ (ISIS) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਿਛਲੇ ਦੋ ਦਹਾਕਿਆਂ 'ਚ ਰੂਸ 'ਚ ਇਹ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ।

ਹੁਣ ਤੱਕ 11 ਲੋਕ ਹਿਰਾਸਤ 'ਚ ਲਏ 

ਰੂਸ ਦੀ ਸਰਕਾਰੀ ਨਿਊਜ਼ ਏਜੰਸੀ 'ਟਾਸ' ਮੁਤਾਬਕ ਮਾਸਕੋ ਹਮਲੇ 'ਚ ਹੁਣ ਤੱਕ 11 ਸ਼ੱਕੀ ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫੈਡਰਲ ਸੁਰੱਖਿਆ ਸੇਵਾ ਦੇ ਮੁਖੀ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦਿੱਤੀ ਇਕ ਰਿਪੋਰਟ ਵਿਚ ਕਿਹਾ ਕਿ ਹਿਰਾਸਤ ਵਿਚ ਲਏ ਗਏ 11 ਸ਼ੱਕੀਆਂ ਵਿਚੋਂ ਚਾਰ ਹਮਲੇ ਵਿਚ ਸਿੱਧੇ ਤੌਰ 'ਤੇ ਸ਼ਾਮਲ ਸਨ। ਜਿਨ੍ਹਾਂ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ