ਰੋਦਰਹੈਮ ਵਿੱਚ ਗਰੋਹਾਂ ਦੇ ਸ਼ੋਸ਼ਣ ਦੀ ਪੀੜਤ ਨੇ ਬਰਤਾਨੀਆ ਸਰਕਾਰ ਨੂੰ ਕੀਤੀ ਅਪੀਲ

ਬ੍ਰਿਟਿਸ਼ ਪਾਕਿਸਤਾਨੀ ਮਰਦਾਂ ਦੇ ਗਿਰੋਹ ਤੇ ਕਾਰਵਾਈ ਤਹਿ ਰੋਦਰਹੈਮ ਵਿੱਚ ਸ਼ੋਸ਼ਣ ਕਰਨ ਵਾਲੇ ਗਿਰੋਹਾਂ ਦੀ ਸ਼ਿਕਾਰ ਹੋਈ ਮਹਿਲਾ ਨੇ ਸੁਏਲਾ ਬ੍ਰੇਵਰਮੈਨ ਨੂੰ ਕਿਹਾ ਹੈ ਕਿ ਗ੍ਰਹਿ ਸਕੱਤਰ ਵੱਲੋਂ “ਬ੍ਰਿਟਿਸ਼ ਪਾਕਿਸਤਾਨੀ ਮਰਦਾਂ” ਦਾ ਜ਼ਿਕਰ ਕਰਨ ਤੋਂ ਬਾਅਦ ਸਰਕਾਰ ਨੂੰ ਸ਼ੋਸ਼ਣ ਦੇ ਸਾਰੇ ਪੀੜਤਾਂ ਦੀ ਮਦਦ ਕਰਨ ਦੀ ਲੋੜ ਹੈ। ਮੰਤਰੀਆਂ ਦੁਆਰਾ ਘੋਸ਼ਿਤ ਕੀਤੇ ਗਏ ਨਵੇਂ ਉਪਾਵਾਂ […]

Share:

ਬ੍ਰਿਟਿਸ਼ ਪਾਕਿਸਤਾਨੀ ਮਰਦਾਂ ਦੇ ਗਿਰੋਹ ਤੇ ਕਾਰਵਾਈ ਤਹਿ

ਰੋਦਰਹੈਮ ਵਿੱਚ ਸ਼ੋਸ਼ਣ ਕਰਨ ਵਾਲੇ ਗਿਰੋਹਾਂ ਦੀ ਸ਼ਿਕਾਰ ਹੋਈ ਮਹਿਲਾ ਨੇ ਸੁਏਲਾ ਬ੍ਰੇਵਰਮੈਨ ਨੂੰ ਕਿਹਾ ਹੈ ਕਿ ਗ੍ਰਹਿ ਸਕੱਤਰ ਵੱਲੋਂ “ਬ੍ਰਿਟਿਸ਼ ਪਾਕਿਸਤਾਨੀ ਮਰਦਾਂ” ਦਾ ਜ਼ਿਕਰ ਕਰਨ ਤੋਂ ਬਾਅਦ ਸਰਕਾਰ ਨੂੰ ਸ਼ੋਸ਼ਣ ਦੇ ਸਾਰੇ ਪੀੜਤਾਂ ਦੀ ਮਦਦ ਕਰਨ ਦੀ ਲੋੜ ਹੈ। ਮੰਤਰੀਆਂ ਦੁਆਰਾ ਘੋਸ਼ਿਤ ਕੀਤੇ ਗਏ ਨਵੇਂ ਉਪਾਵਾਂ ਵਿੱਚ ਇੱਕ ਪੁਲਿਸ ਬਾਲ ਜਿਨਸੀ ਸ਼ੋਸ਼ਣ ਟਾਸਕ ਫੋਰਸ ਦਾ ਗਠਨ ਸ਼ਾਮਿਲ ਹੈ।

2020 ਵਿੱਚ ਪ੍ਰਕਾਸ਼ਿਤ ਇੱਕ ਮੀਡੀਆ ਰਿਪੋਰਟ ਨੇ ਖੁਲਾਸਾ ਕੀਤਾ ਕਿ ਘਟ ਉਮਰ ਦੀ ਕੁੜੀਆ ਨੂੰ ਬਹਿਕਾਉਣ  ਵਾਲੇ ਗਰੋਹ “ਵਿਭਿੰਨ ਪਿਛੋਕੜ” ਤੋਂ ਆਉਂਦੇ ਹਨ ਅਤੇ ਜਾਤੀ ਨਾਲ ਕੋਈ ਸਬੰਧ ਸਾਬਤ ਨਹੀਂ ਕੀਤਾ ਜਾ ਸਕਦਾ ਹੈ। ਮੀਡੀਆ ਇੰਟਰਵਿਊਆਂ ਦੀ ਇੱਕ ਲੜੀ ਵਿੱਚ, ਗ੍ਰਹਿ ਸਕੱਤਰ ਨੇ “ਬ੍ਰਿਟਿਸ਼ ਪਾਕਿਸਤਾਨੀ ਮਰਦਾਂ” ਦਾ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਉਹ ਬ੍ਰਿਟਿਸ਼ ਕਦਰਾਂ-ਕੀਮਤਾਂ ਦੇ ਬਿਲਕੁਲ ਉਲਟ ਸੱਭਿਆਚਾਰਕ ਮੁੱਲ ਰੱਖਦੇ ਹਨ। ਰੋਦਰਹੈਮ ਵਿਚ ਸ਼ੋਸ਼ਣ ਤੋ ਪੀੜਤ ਹੋਈ ਸੈਮੀ ਵੁੱਡਹਾਊਸ, ਜਿਸ ਨਾਲ ਦੁਰਵਿਵਹਾਰ ਕਰਨ ਵਾਲਾ ਪਾਕਿਸਤਾਨੀ ਮੂਲ ਦਾ ਸੀ, ਨੇ ਸੋਮਵਾਰ ਨੂੰ ਗ੍ਰਹਿ ਸਕੱਤਰ ਤੇ ਬਿਆਨਾਂ ਤੇ ਚਿੰਤਾ ਜ਼ਾਹਰ ਕੀਤੀ। ਸ਼੍ਰੀਮਤੀ ਬ੍ਰੇਵਰਮੈਨ ਨਾਲ ਮੁਲਾਕਾਤ ਤੋਂ ਬਾਅਦ, ਸੈਮੀ ਵੁੱਡਹਾਊਸ ਨੇ ਮੀਡੀਆ ਨੂੰ ਦੱਸਿਆ ਕਿ “ਇੱਕ ਗੱਲ ਜੋ ਮੈਂ ਉਸਨੂੰ ਸੱਚਮੁੱਚ ਸਪੱਸ਼ਟ ਕਰ ਦਿੱਤੀ ਹੈ ਕਿ ਸਾਨੂੰ ਸ਼ੋਸ਼ਣ ਦੇ ਸਾਰੇ ਪੀੜਤਾਂ ਦੀ ਮਦਦ ਕਰਨ ਦੀ ਲੋੜ ਹੈ, ਨਾ ਕਿ ਸਿਰਫ਼ ਪਾਕਿਸਤਾਨੀ ਗੈਂਗਾਂ ਦੁਆਰਾ ਪੀੜਤ ਹੋਈ ਕੁੜੀਆ ਦੀ ” । ਉਸ ਨੇ ਅਗੇ ਕਿਹਾ “ਅਸੀਂ ਸਿਰਫ ਗੋਰੀਆਂ ਕੁੜੀਆਂ ਬਾਰੇ ਗੱਲ ਕਰਦੇ ਹਾਂ – ਮੁੰਡਿਆਂ ਬਾਰੇ ਕੀ, ਕਾਲੀਆਂ ਕੁੜੀਆਂ ਬਾਰੇ ਕੀ, ਪਾਕਿਸਤਾਨੀ ਪੀੜਤਾਂ ਬਾਰੇ ਕੀ? ਹਰ ਕੋਈ ਪੀੜਤ ਹੋ ਸਕਦਾ ਹੈ ਅਤੇ ਕੋਈ ਵੀ ਅਪਰਾਧੀ ਹੋ ਸਕਦਾ ਹੈ। ”

ਰਿਸ਼ੀ ਸੁਨਕ ਨੇ ਗ੍ਰਹਿ ਸਕੱਤਰ ਦੇ ਬ੍ਰਿਟਿਸ਼-ਪਾਕਿਸਤਾਨੀ ਅਪਰਾਧੀਆਂ ਤੇ ਧਿਆਨ ਕੇਂਦਰਿਤ ਕਰਨ ਵਾਲੇ ਬਿਆਨ ਨੂੰ ਨਹੀਂ ਦੁਹਰਾਇਆ, ਜਿੱਥੇ ਉਸਨੇ ਐਸੇ ਗਰੋਹ ਨੂੰ “ਸਟੈਂਪ ਆਊਟ” ਕਰਨ ਦੀ ਸਹੁੰ ਖਾਧੀ।

ਸ਼੍ਰੀਮਤੀ ਵੁੱਡਹਾਊਸ ਨੇ ਕਿਹਾ ਕਿ ਉਸਦੀ ਅਭਿਲਾਸ਼ਾ ਹੁਣ ਤੱਕ ਐਲਾਨੇ ਗਏ ਉਪਾਵਾਂ ਨਾਲੋਂ ਬਹੁਤ ਜ਼ਿਆਦਾ ਹੈ ਨਾਲ ਹੀ ਉਨ੍ਹਾਂ ਨੇ ਕਿਹਾ “ਮੈਂ ਰਾਜਨੇਤਾ ਦੁਆਰਾ ਬਹੁਤ ਸਾਰੇ ਵਾਅਦੇ ਕਰਨ ਤੋਂ ਬਾਅਦ ਸਿਆਸਤਦਾਨ ਨੂੰ ਮਿਲੀ ਹਾਂ। ਮੈਂ ਹੁਣੇ ਕਾਰਵਾਈ ਚਾਹੁੰਦੀ ਹਾਂ, ਮੈਂ 10 ਸਾਲਾਂ ਤੋਂ ਇਹੀ ਗੱਲ ਕਹਿ ਰਹੀ ਹਾਂ। ਪਿਛਲੇ ਸਾਲ ਬਾਲ ਜਿਨਸੀ ਸ਼ੋਸ਼ਣ ਦੀ ਸੁਤੰਤਰ ਜਾਂਚ ਦੁਆਰਾ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਦੁਹਰਾਉਂਦੇ ਹੋਏ , ਉਨਾਂ ਨੇ ਕਿਹਾ ਕਿ ਯੂਕੇ ਵਿੱਚ ਅਜੇ ਵੀ ਬੱਚਿਆਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। “ਸਾਡੇ ਕੋਲ ਇੱਕ ਅਜਿਹੀ ਪ੍ਰਣਾਲੀ ਹੈ ਜੋ ਉਦੇਸ਼ ਲਈ ਫਿੱਟ ਨਹੀਂ ਹੈ, ਇਹ ਪੀੜਤਾਂ ਦਾ ਸਮਰਥਨ ਨਹੀਂ ਕਰਦੀ”।