ਰੋਮਾਨੀਆ ਦੇ ਫਿਊਲ ਸਟੇਸ਼ਨ ‘ਤੇ 2 ਵੱਡੇ ਧਮਾਕੇ, 1 ਦੀ ਮੌਤ, 33 ਹੋਰ ਜ਼ਖਮੀ

ਰੋਮਾਨੀਆ ਵਿੱਚ ਸ਼ਨੀਵਾਰ ਨੂੰ ਇਕ ਫਿਲਿੰਗ ਸਟੇਸ਼ਨ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਉੱਥੇ ਦੋ ਵੱਡੇ ਧਮਾਕੇ ਹੋਏ। ਧਮਾਕਿਆਂ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ। ਦੂਜੇ ਧਮਾਕੇ ਵਿੱਚ ਘੱਟੋ-ਘੱਟ 26 ਫਾਇਰਫਾਈਟਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਰੋਮਾਨੀਆ ਵਿੱਚ ਇੱਕ ਬਾਲਣ ਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਇੱਕ ਧਮਾਕਾ […]

Share:

ਰੋਮਾਨੀਆ ਵਿੱਚ ਸ਼ਨੀਵਾਰ ਨੂੰ ਇਕ ਫਿਲਿੰਗ ਸਟੇਸ਼ਨ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਉੱਥੇ ਦੋ ਵੱਡੇ ਧਮਾਕੇ ਹੋਏ। ਧਮਾਕਿਆਂ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ। ਦੂਜੇ ਧਮਾਕੇ ਵਿੱਚ ਘੱਟੋ-ਘੱਟ 26 ਫਾਇਰਫਾਈਟਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਰੋਮਾਨੀਆ ਵਿੱਚ ਇੱਕ ਬਾਲਣ ਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਇੱਕ ਧਮਾਕਾ ਹੋਇਆ ਸੀ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਘੱਟੋ ਘੱਟ ਅੱਠ ਹੋਰ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਤੁਰੰਤ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਤਾਂਕਿ ਹੋਰ ਨੁਕਸਾਨ ਤੋ ਬਚਿਆ ਜਾ ਸਕੇ।ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਸਟੇਸ਼ਨ ਤੇ ਦੂਜੇ ਧਮਾਕੇ ‘ਚ ਘੱਟੋ-ਘੱਟ 26 ਫਾਇਰਫਾਈਟਰ ਜ਼ਖਮੀ ਹੋ ਗਏ। ਫ਼ਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਇਹ ਧਮਾਕੇ ਇੱਕ ਬਾਲਣ ਸਟੇਸ਼ਨ ਤੇ ਹੋਏ। ਜੋ ਕਿ ਤਰਲ ਪੈਟਰੋਲੀਅਮ ਗੈਸ, ਘਰੇਲੂ ਉਪਕਰਣਾਂ ਵਿੱਚ ਵਰਤਿਆ ਜਾਣ ਵਾਲਾ ਬਾਲਣ ਹੈ।ਕੁਝ ਵਾਹਨਾਂ ਵਿੱਚ ਗੈਸੋਲੀਨ ਅਤੇ ਡੀਜ਼ਲ ਦੇ ਵਿਕਲਪ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ।ਇਹ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਲਗਭਗ 30 ਕਿਲੋਮੀਟਰ ਉੱਤਰ-ਪੱਛਮ ਵਿੱਚ ਕ੍ਰੀਵੇਡੀਆ ਸ਼ਹਿਰ ਵਿੱਚ ਸੱਥਿਤ ਹੈ। ਬੁਖਾਰੇਸਟ ਵਿੱਚ ਇੱਕ ਤਰਲ ਕੁਦਰਤੀ ਗੈਸ ਸਾਈਟ ਦੇ ਨੇੜੇ ਵਿਸ਼ਾਲ ਧਮਾਕੇ ਹੋਏ। ਰੋਮਾਨੀਆ ਦੇ ਸਿਹਤ ਮੰਤਰੀ ਅਲੈਗਜ਼ੈਂਡਰੂ ਰਾਫਿਲਾ ਨੇ ਸਥਾਨਕ ਮੀਡੀਆ ਨੂੰ ਪੁਸ਼ਟੀ ਕੀਤੀ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਸਨੇ ਕਿਹਾ ਕਿ ਕਈ ਜਲਣ ਪੀੜਤਾਂ ਨੂੰ ਬੁਖਾਰੇਸਟ ਦੇ ਹਸਪਤਾਲਾਂ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਘੱਟੋ ਘੱਟ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਰੋਮਾਨੀਅਨ ਐਮਰਜੈਂਸੀ ਬਚਾਅ ਸੇਵਾ ਐਸਐਮਯੂਆਰਡੀ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਥੌੜੀ ਦੇਰ ਵਿੱਚ ਹੀ ਇੱਕ ਤੋਂ  ਬਾਅਦ ਦੂਜਾ ਧਮਾਕਾ ਹੋਇਆ। ਐਮਰਜੈਂਸੀ ਸਥਿਤੀਆਂ ਲਈ ਰੋਮਾਨੀਆ ਡਾਇਰੈਕਟੋਰੇਟ ਦੇ ਮੁਖੀ, ਰਾਏਦ ਅਰਾਫਾਤ ਨੇ ਕਿਹਾ ਕਿ ਦੂਜੇ ਧਮਾਕੇ ਵਿੱਚ 26 ਫਾਇਰਫਾਈਟਰਜ਼ ਜ਼ਖਮੀ ਹੋਏ ਹਨ। ਅਰਾਫਾਤ ਨੇ ਇਹ ਵੀ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਸਟੇਸ਼ਨ ਦੇ ਆਲੇ ਦੁਆਲੇ 750 ਮੀਟਰ ਦੇ ਘੇਰੇ ਵਿੱਚ ਕੱਢਿਆ ਗਿਆ ਸੀ। ਜਿਸ ਤੋਂ ਬਾਅਦ ਵੀ ਐਲਪੀਜੀ ਟੈਂਕ ਦੇ ਫਟਣ ਦਾ ਖ਼ਤਰਾ ਬਣਿਆ ਹੋਇਆ ਸੀ। ਸੋਸ਼ਲ ਮੀਡੀਆ ਤੇ ਜ਼ਾਰੀ ਇਕ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਅੱਗ ਨਾਲ ਲੱਗਦੇ ਖੇਤ ਵਿਚ ਤੇਜ਼ੀ ਨਾਲ ਫੈਲ ਗਈ ਅਤੇ ਸੁੱਕੀਆਂ ਫਸਲਾਂ ਦੀ ਨੀਵੀਂ ਪਰਤ ਨੂੰ ਲਗਾਤਾਰ ਆਪਣੀ ਲਪੇਟ ਵਿਚ ਲੈ ਰਹੀ ਸੀ। ਅੱਗ ਨਾਲ ਆਸ-ਪਾਸ ਦੇ ਕਈ ਘਰਾਂ ਅਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਹਾਲਾਤ ਤੇ ਕਾਬੂ ਪਾ ਲਿਆ ਗਿਆ ਹੈ।