Khalistan ਬਨਾਉਣ ਦੀ ਮੰਗ ਨੂੰ ਲੈ ਕੇ ਅਮਰੀਕਾ ਦੇ ਸਾਨਫਰਾਂਸਿਸਕੋ ਵਿੱਚ 28 ਜਨਵਰੀ ਨੂੰ ਹੋਣ ਜਾ ਰਿਹਾ ਰੈਫਰੈਂਡਮ 

ਅਮਰੀਕਾ ਭਾਰਤ ਖਿਲਾਫ ਸਾਜਿਸ਼ ਰਚ ਰਹੇ ਖਾਲਿਸਤਾਨੀਆਂ ਨੂੰ ਨਹੀਂ ਰੋਕ ਰਿਹਾ। ਅਮਰੀਕਾ ਵੱਲੋਂ ਭਾਰਤ 'ਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਪਹਿਲਾਂ ਹੀ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਕੈਲੀਫੋਰਨੀਆ ਵਿੱਚ ਹੋ ਰਹੇ ਕਥਿਤ ਜਨਮਤ ਸੰਗ੍ਰਹਿ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਸਕਦੇ ਹਨ।

Share:

ਸਿੱਖ ਫਾਰ ਜਸਟਿਸ (SJF) ਦੀ ਭਾਰਤ ਵਿਰੋਧੀ ਮੁਹਿੰਮ ਅਮਰੀਕਾ ਵਿੱਚ ਆਪਣੇ ਸਿਖਰ 'ਤੇ ਹੈ। SJF ਨੇ ਪੰਜਾਬ ਨੂੰ ਭਾਰਤ ਤੋਂ ਵੱਖਰਾ ਦੇਸ਼ ਬਣਾਉਣ ਲਈ 28 ਜਨਵਰੀ ਨੂੰ ਸੈਨ ਫ੍ਰਾਂਸਿਸਕੋ ਕੈਲੀਫੋਰਨੀਆ ਵਿੱਚ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਭਾਰਤ ਖਿਲਾਫ ਸਾਜਿਸ਼ ਰਚ ਰਹੇ ਖਾਲਿਸਤਾਨੀਆਂ ਨੂੰ ਨਹੀਂ ਰੋਕ ਰਿਹਾ। ਅਮਰੀਕਾ ਵੱਲੋਂ ਭਾਰਤ 'ਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਪਹਿਲਾਂ ਹੀ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਕੈਲੀਫੋਰਨੀਆ ਵਿੱਚ ਹੋ ਰਹੇ ਕਥਿਤ ਜਨਮਤ ਸੰਗ੍ਰਹਿ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਸਕਦੇ ਹਨ। ਦਸ ਦੇਈਏ ਕਿ SJF ਅਮਰੀਕਾ ਵਿੱਚ ਖਾਲਿਸਤਾਨ ਦੇ ਮੁੱਦੇ ਨੂੰ ਉਭਾਰਨ ਵਿੱਚ ਇਕੱਲੀ ਨਹੀਂ ਹੈ। ਸਗੋਂ ਬਹੁਤ ਸਾਰੀਆਂ ਨਵੀਆਂ ਸੰਸਥਾਵਾਂ ਤੇਜ਼ੀ ਨਾਲ ਸਰਗਰਮ ਹੋ ਗਈਆਂ ਹਨ। ਵਰਲਡ ਸਿੱਖ ਪਾਰਲੀਮੈਂਟ (WSP) ਖਾਲਿਸਤਾਨ ਪੱਖੀ ਸੰਗਠਨ ਹੈ, ਜਿਸ ਨੇ ਨਿਊਯਾਰਕ ਵਿੱਚ ਆਪਣੀ 5ਵੀਂ ਜਨਰਲ ਮੀਟਿੰਗ ਵਿੱਚ ਵੱਖਰੇ ਪੰਜਾਬ ਦੀ ਮੰਗ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਿੱਖ ਯੂਥ ਫਾਰ ਅਮਰੀਕਾ ਵੀ ਖਾਲਿਸਤਾਨ ਦਾ ਸਮਰਥਨ ਕਰਨ ਵਾਲੀ ਨਵੀਂ ਸੰਸਥਾ ਹੈ। 

5 ਸਾਲ ਪਹਿਲੇ ਭਾਰਤ ਲਗਾ ਚੁੱਕਾ SJF 'ਤੇ ਪਾਬੰਦੀ 

ਦਰਅਸਲ ਭਾਰਤ ਨੇ ਵੱਖਵਾਦ ਦਾ ਸਮਰਥਨ ਕਰਨ ਲਈ 2019 ਵਿੱਚ ਸਿੱਖ ਫਾਰ ਜਸਟਿਸ ਸੰਗਠਨ 'ਤੇ ਪਾਬੰਦੀ ਲਗਾ ਦਿੱਤੀ ਸੀ। SJF ਦੇ ਬੁਲਾਰੇ ਦਾ ਕਹਿਣਾ ਹੈ ਕਿ ਸੈਨ ਫ੍ਰਾਂਸਿਸਕੋ ਵਿੱਚ 28 ਜਨਵਰੀ ਨੂੰ ਵੋਟਿੰਗ ਹੋਣੀ ਹੈ। ਇਸ ਤੋਂ ਪਹਿਲਾਂ ਖਾਲਿਸਤਾਨ ਲਈ 2021 ਵਿੱਚ ਲੰਡਨ, ਜਿਨੇਵਾ ਅਤੇ ਸਵਿਟਜ਼ਰਲੈਂਡ, 2022 ਵਿੱਚ ਇਟਲੀ, 2022 ਵਿੱਚ ਟੋਰਾਂਟੋ ਅਤੇ ਬਰੈਂਪਟਨ ਅਤੇ 2023 ਵਿੱਚ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜਨਮਤ ਸੰਗ੍ਰਹਿ ਕਰਵਾਏ ਗਏ ਸਨ। ਕੈਲੀਫੋਰਨੀਆ ਵਿੱਚ 2.50 ਲੱਖ ਤੋਂ ਵੱਧ ਸਿੱਖ ਰਹਿੰਦੇ ਹਨ। ਇੱਥੇ ਬਹੁਤ ਸਾਰੇ ਗੁਰਦੁਆਰੇ ਹਨ ਜਿਵੇਂ ਕਿ ਸੈਨ ਜੋਨਸ ਗੁਰਦੁਆਰਾ, ਗੁਰਦੁਆਰਾ ਫਰੀਮੌਂਟ, ਐਲ ਸੋਬਰੈਂਟ, ਰੋਸਵਿਲ ਅਤੇ ਯੂਵਾ ਸਿਟੀ। ਗੁਰਦੁਆਰਾ ਫਰੀਮਾਂਟ ਸਭ ਤੋਂ ਵੱਡਾ ਹੈ। ਕਈ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ 'ਤੇ ਖਾਲਿਸਤਾਨੀ ਸਮਰਥਕਾਂ ਦਾ ਕਬਜ਼ਾ ਹੈ।

ਰਿਪੋਰਟ 'ਚ ਦਾਅਵਾ...ਅਮਰੀਕਾ ਦੇ ਗੁਰਦੁਆਰੇ ਹੁਣ ਅਤਵਾਦ ਤੇ ਹਿੰਸਾ ਦੀ ਜਨਮ ਭੂਮੀ ਬਣੇ 

ਇਕ ਰਿਪੋਰਟ ਵਿੱਚ ‘ਪਾਕਿਸਤਾਨ ਅਸਥਿਰ ਪਲੇਬੁੱਕ: ਅਮਰੀਕਾ ਦੇ ਅੰਦਰ ਖਾਲਿਸਤਾਨ ਵੱਖਵਾਦੀ ਸਰਗਰਮੀ’ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਕਈ ਗੁਰਦੁਆਰੇ ਹੁਣ ਅਤਵਾਦ ਅਤੇ ਹਿੰਸਾ ਦੀ ਜਨਮ ਭੂਮੀ ਬਣ ਚੁੱਕੇ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਕਈ ਵਾਰ ਖਾਲਿਸਤਾਨੀ ਸਮਰਥਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਕੱਟੜਪੰਥੀ ਜਥੇਬੰਦੀਆਂ ਪੂਰੀ ਦੁਨੀਆ ਲਈ ਖਤਰਾ ਹਨ, ਇਸ ਲਈ ਖਾਲਿਸਤਾਨ ਨਾਲ ਸਬੰਧਤ ਜਥੇਬੰਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਸਾਰੀਆਂ ਗਤੀਵਿਧੀਆਂ ਦੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ