ਮੱਛੀਆਂ ਫੜ੍ਹਦੇ ਪਹੁੰਚ ਗਏ ਪਾਕਿਸਤਾਨ, 4 ਸਾਲ ਮਗਰੋਂ ਪਰਤੇ

ਲੰਬੇ ਸਮੇਂ ਮਗਰੋਂ 80 ਮਛੇਰਿਆਂ ਨੂੰ ਆਪਣੇ ਵਤਨ ਦੀ ਧਰਤੀ ਨਸੀਬ ਹੋਈ। ਪਰਿਵਾਰ ਵੀ ਹਰ ਤਿਉਹਾਰ ਮੌਕੇ ਇਹਨਾਂ ਦੇ ਮੁੜਨ ਦੀ ਰਾਹ ਤੱਕਦੇ ਸੀ। ਹੁਣ ਇਹ ਦੀਵਾਲੀ ਦਾ ਜਸ਼ਨ ਮਨਾਉਣਗੇ।

Share:

ਹਾਈਲਾਈਟਸ

  • ਸਰਹੱਦ ਪਾਰ
  • ਭਾਰਤ ਸਰਕਾਰ

ਭਾਰਤ ਦੇ 80 ਮਛੇਰੇ ਮੱਛੀਆਂ ਫੜ੍ਹਦੇ ਸਰਹੱਦ ਹੀ ਪਾਰ ਕਰ ਗਏ। ਪਾਕਿਸਤਾਨ ਤੋਂ ਲੰਬੇ ਸਮੇਂ ਬਾਅਦ ਇਹਨਾਂ ਦੀ ਵਤਨ ਵਾਪਸੀ ਹੋਈ। ਦੀਵਾਲੀ ਤੋਂ ਪਹਿਲਾਂ ਸਾਰੇ ਮਛੇਰੇ ਰਿਹਾਅ ਕੀਤੇ ਗਏ। ਜਿੱਥੇ ਪਾਕਿਸਤਾਨ ਚ ਸਜ਼ਾ ਕੱਟ ਰਹੇ ਇਹਨਾਂ ਮਛੇਰਿਆਂ ਦੇ ਘਰ ਹਰ ਤਿਉਹਾਰ ਮੌਕੇ ਗਮ ਦਾ ਮਾਹੌਲ ਹੁੰਦਾ ਸੀ। ਇਸ ਦੀਵਾਲੀ ਸਾਰੇ ਆਪਣੇ ਪਰਿਵਾਰਾਂ ਸੰਗ ਜਸ਼ਨ ਮਨਾਉਣਗੇ। 

indo pak
ਭਾਰਤ ਪਾਕਿ ਸੀਮਾ ਉਪਰ ਮਛੇਰਿਆਂ ਕੋਲੋਂ ਪੁੱਛਗਿੱਛ ਹੋਈ। ਫੋਟੋ ਕ੍ਰੇਡਿਟ - ਜੇਬੀਟੀ

ਦੋਵਾਂ ਦੇਸ਼ਾਂ ਵਿਚਕਾਰ ਸਮਝੌਤੇ ਅਧੀਨ ਰਿਹਾਅ

ਇਹ ਸਾਰੇ ਮਛੇਰੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਰਿਹਾਅ ਹੋਏ ਹਨ। ਪਾਕਿਸਤਾਨ ਸਰਕਾਰ ਨੇ  80 ਮਛੇਰਿਆਂ ਨੂੰ ਰਿਹਾਅ ਕਰ ਦਿੱਤਾ।  ਸਜ਼ਾ ਪੂਰੀ ਕਰਨ ਤੋਂ ਬਾਅਦ ਓਹਨਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਗਈ। ਸਾਰੇ ਮਛੇਰੇ ਕਰਾਚੀ ਜੇਲ੍ਹ ਚੋਂ ਬਾਹਰ ਆ ਕੇ ਰੇਲਗੱਡੀ ਰਾਹੀਂ ਲਾਹੌਰ ਪਹੁੰਚੇ ।  ਇੱਥੇ ਪਾਕਿਸਤਾਨੀ ਅਧਿਕਾਰੀ ਓਹਨਾਂ ਨੂੰ ਵਾਹਗਾ ਬਾਰਡਰ ਲੈ ਗਏ।  ਇਸਤੋਂ ਬਾਅਦ ਬੀਐਸਐਫ ਰੇਂਜ ਅਟਾਰੀ ਵਾਹਗਾ ਬਾਰਡਰ ’ਤੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

ਭਾਰਤ ਅੰਦਰ ਹੋਵੇਗੀ ਵਿਸ਼ੇਸ਼ ਜਾਂਚ

ਭਾਵੇਂ ਕਿ ਮਛੇਰੇ ਭਾਰਤ ਤੋਂ ਹੀ ਸਰਹੱਦ ਪਾਰ ਕਰਕੇ ਪਾਕਿਸਤਾਨ ਚਲੇ ਗਏ ਸੀ। ਪ੍ਰੰਤੂ ਸੁਰੱਖਿਆ ਦੇ ਮੱਦੇਨਜ਼ਰ ਇਹਨਾਂ ਦੇ ਵਤਨ ਵਾਪਸ ਆਉਣ ਮਗਰੋਂ ਭਾਰਤ ਅੰਦਰ ਵੀ ਵਿਸ਼ੇਸ਼ ਜਾਂਚ ਹੋਵੇਗੀ। ਵਾਹਗਾ ਬਾਰਡਰ ਉਪਰ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮਛੇਰਿਆਂ ਨੂੰ ਰਣਜੀਤ ਐਵੀਨਿਊ ਅੰਮ੍ਰਿਤਸਰ ਭੇਜ ਦਿੱਤਾ ਗਿਆ।  ਬੀਐਸਐਫ ਅਧਿਕਾਰੀਆਂ ਨੇ ਮਛੇਰਿਆਂ ਦਾ ਸਮਾਨ ਜ਼ਬਤ ਕਰਕੇ ਜਾਂਚ ਸ਼ੁਰੂ ਕੀਤੀ। ਇਹਨਾਂ ਨੂੰ ਗੁਜਰਾਤ ਭੇਜਿਆ ਜਾਵੇਗਾ। ਇਸ ਸਮੇਂ ਭਾਰਤ ਸਰਕਾਰ ਵੱਲੋਂ ਸਾਰੇ ਮਛੇਰਿਆਂ ਨੂੰ ਅੰਮ੍ਰਿਤਸਰ ਰੈੱਡ ਕਰਾਸ ਦੀ ਇਮਾਰਤ ਚ ਰੱਖਿਆ ਗਿਆ ।  ਐਤਵਾਰ ਨੂੰ  ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਰਾਹੀਂ ਓਹਨਾਂ ਨੂੰ  ਗ੍ਰਹਿ ਰਾਜ ਗੁਜਰਾਤ ਲਈ ਰਵਾਨਾ ਕੀਤਾ ਜਾਵੇਗਾ।   ਦੱਸ ਦੇਈਏ ਕਿ 2019 ਵਿੱਚ ਇਹ ਮਛੇਰੇ ਗਲਤੀ ਨਾਲ ਭਾਰਤ ਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਚ ਦਾਖਲ ਹੋ ਗਏ  ਸੀ।  ਜਿੱਥੇ ਪਾਕਿਸਤਾਨੀ ਅਧਿਕਾਰੀਆਂ ਨੇ ਓਹਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। 

ਇਹ ਵੀ ਪੜ੍ਹੋ