ਪੰਜਾਬੀ ਕੈਨੇਡੀਅਨ ਗਾਇਕ ਸ਼ੁਭਨੀਤ ਫਿਰ ਤੋਂ ਘਿਰੇ ਵਿਵਾਦਾਂ ਵਿੱਚ

ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਪੰਜਾਬੀ ਕੈਨੇਡੀਅਨ ਗਾਇਕ ਸ਼ੁਭਨੀਤ ਸਿੰਘ ਉਰਫ਼ ਸ਼ੁਭ ਇੱਕ ਵਾਰ ਫਿਰ ਤੋਂ ਲੰਡਨ ਸ਼ੋਅ ਦੌਰਾਨ ਵਿਵਾਦਾਂ ਵਿੱਚ ਘਿਰ ਗਏ ਹਨ। ਦੱਸਣਯੋਗ ਹੈ ਕਿ ਸ਼ੁਭ ਲੰਡਨ ਦੇ ਸ਼ੋਅ ‘ਤੇ ਸੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਸ਼ੁਭ ਦੇ ਵੱਲੋਂ ਪ੍ਰੋਗਰਾਮ ਦੇ ਦੌਰਾਨ ਹੁੱਡੀ ਨੂੰ ਲਹਿਰਾਇਆ ਜਾਂਦਾ ਹੈ ਜਿਸ […]

Share:

ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਪੰਜਾਬੀ ਕੈਨੇਡੀਅਨ ਗਾਇਕ ਸ਼ੁਭਨੀਤ ਸਿੰਘ ਉਰਫ਼ ਸ਼ੁਭ ਇੱਕ ਵਾਰ ਫਿਰ ਤੋਂ ਲੰਡਨ ਸ਼ੋਅ ਦੌਰਾਨ ਵਿਵਾਦਾਂ ਵਿੱਚ ਘਿਰ ਗਏ ਹਨ। ਦੱਸਣਯੋਗ ਹੈ ਕਿ ਸ਼ੁਭ ਲੰਡਨ ਦੇ ਸ਼ੋਅ ‘ਤੇ ਸੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਸ਼ੁਭ ਦੇ ਵੱਲੋਂ ਪ੍ਰੋਗਰਾਮ ਦੇ ਦੌਰਾਨ ਹੁੱਡੀ ਨੂੰ ਲਹਿਰਾਇਆ ਜਾਂਦਾ ਹੈ ਜਿਸ ਤੇ ਇੰਦਰਾ ਗਾਂਧੀ ਨੂੰ ਗੋਲੀ ਮਾਰ ਕੇ ਮਾਰ ਦਿੱਤੇ ਜਾਣ ਦਾ ਸੀਨ ਸੀ।

ਸੋਸ਼ਲ ਮੀਡੀਆ ‘ਤੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਸ਼ੁਭ ਨੇ ਕਿਹਾ – ਮੈਂ ਕੁਝ ਵੀ ਕਰਾਂ, ਕੁਝ ਲੋਕ ਹਮੇਸ਼ਾ ਮੇਰੇ ਖਿਲਾਫ ਕੁਝ ਨਾ ਕੁਝ ਲੱਭ ਲੈਂਦੇ ਹਨ। ਲੰਡਨ ਵਿਚ ਮੇਰੇ ਪਹਿਲੇ ਸ਼ੋਅ ਵਿਚ ਦਰਸ਼ਕਾਂ ਨੇ ਮੇਰੇ ‘ਤੇ ਬਹੁਤ ਕੁਝ ਸੁੱਟਿਆ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁਭ ਸਤੰਬਰ ਮਹੀਨੇ ਵਿੱਚ ਵੀ ਵਿਵਾਦਾਂ ਵਿੱਚ ਘਿਰੇ ਸਨ। ਉਸ ਨੇ ਪੂਰੇ ਭਾਰਤ ਵਿੱਚ 11 ਸ਼ੋਅ ਕੀਤੇ। ਪਰ ਇਨ੍ਹਾਂ ਸ਼ੋਅ ਤੋਂ ਪਹਿਲਾਂ ਉਨ੍ਹਾਂ ਦੀ ਇਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਜਿਸ ਵਿੱਚ ਉਸ ਨੇ ਭਾਰਤ ਦਾ ਨਕਸ਼ਾ ਦਿਖਾਇਆ ਸੀ ਅਤੇ ਉਸ ਵਿੱਚ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਕਾਲਾ ਦਿਖਾਇਆ ਗਿਆ ਸੀ। ਭਾਰਤ ਵਿਚ ਉਸ ਦਾ ਨਾਂ ਖਾਲਿਸਤਾਨ ਸਮਰਥਕਾਂ ਨਾਲ ਜੁੜਿਆ ਹੋਇਆ ਸੀ। ਜਦੋਂ ਵਿਵਾਦ ਵੱਧਣ ਤੋਂ ਬਾਅਦ ਭਾਰਤੀ ਕੰਪਨੀਆਂ ਨੇ ਆਪਣੀ ਸਪਾਂਸਰਸ਼ਿਪ ਵਾਪਸ ਲੈ ਲਈ ਅਤੇ ਸਾਰੇ ਸ਼ੋਅ ਰੱਦ ਕਰਨੇ ਪਏ।