President Vladimir Putin ਨੇ ਰੂਸ ਦੀਆਂ ਚੋਣਾਂ ਵਿੱਚ ਰਿਕਾਰਡ ਤੋੜ ਜਿੱਤ ਕੀਤੀ ਪ੍ਰਾਪਤ, ਵਿਰੋਧੀਆਂ ਨੇ ਕੀਤਾ ਪ੍ਰਦਰਸ਼ਨ

71 ਸਾਲਾ ਪੁਤਿਨ ਆਸਾਨੀ ਨਾਲ ਛੇ ਸਾਲ ਦਾ ਹੋਰ ਕਾਰਜਕਾਲ ਹਾਸਲ ਕਰ ਲੈਣਗੇ, ਜੋਸਫ਼ ਸਟਾਲਿਨ ਨੂੰ ਪਛਾੜ ਕੇ 200 ਸਾਲਾਂ ਤੋਂ ਵੱਧ ਸਮੇਂ ਤੱਕ ਰੂਸ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਨੇਤਾ ਬਣ ਜਾਣਗੇ। ਪੁਤਿਨ ਇੱਕ ਸਾਬਕਾ ਕੇਜੀਬੀ ਲੈਫਟੀਨੈਂਟ ਕਰਨਲ ਹਨ, ਜੋ ਪਹਿਲੀ ਵਾਰ 1999 ਵਿੱਚ ਸੱਤਾ ਵਿੱਚ ਆਏ ਸਨ।

Share:

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਦੀਆਂ ਚੋਣਾਂ ਵਿੱਚ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਹੈ। ਹਾਲਾਂਕਿ ਹਜ਼ਾਰਾਂ ਵਿਰੋਧੀਆਂ ਨੇ ਰੂਸ ਵਿੱਚ ਚੋਣਾਂ ਨੂੰ ਲੈ ਕੇ ਪੋਲਿੰਗ ਸਟੇਸ਼ਨਾਂ ਤੇ ਵਿਰੋਧ ਪ੍ਰਦਰਸ਼ਨ ਕੀਤਾ। ਸ਼ੁਰੂਆਤੀ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ 71 ਸਾਲਾ ਪੁਤਿਨ ਆਸਾਨੀ ਨਾਲ ਛੇ ਸਾਲ ਦਾ ਹੋਰ ਕਾਰਜਕਾਲ ਹਾਸਲ ਕਰ ਲੈਣਗੇ, ਜੋਸਫ਼ ਸਟਾਲਿਨ ਨੂੰ ਪਛਾੜ ਕੇ 200 ਸਾਲਾਂ ਤੋਂ ਵੱਧ ਸਮੇਂ ਤੱਕ ਰੂਸ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਨੇਤਾ ਬਣ ਜਾਣਗੇ। ਪੁਤਿਨ ਇੱਕ ਸਾਬਕਾ ਕੇਜੀਬੀ ਲੈਫਟੀਨੈਂਟ ਕਰਨਲ ਹਨ, ਜੋ ਪਹਿਲੀ ਵਾਰ 1999 ਵਿੱਚ ਸੱਤਾ ਵਿੱਚ ਆਏ ਸਨ। ਪੋਲਸਟਰ ਪਬਲਿਕ ਓਪੀਨੀਅਨ ਫਾਊਂਡੇਸ਼ਨ (ਐਫਓਐਮ) ਦੁਆਰਾ ਇੱਕ ਐਗਜ਼ਿਟ ਪੋਲ ਦੇ ਅਨੁਸਾਰ, ਪੁਤਿਨ ਨੇ 87.8% ਵੋਟਾਂ ਪ੍ਰਾਪਤ ਕੀਤੀਆਂ ਹਨ, ਜੋ ਰੂਸ ਦੇ ਸੋਵੀਅਤ ਤੋਂ ਬਾਅਦ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਨਤੀਜਾ ਹੈ। ਰਸ਼ੀਅਨ ਪਬਲਿਕ ਓਪੀਨੀਅਨ ਰਿਸਰਚ ਸੈਂਟਰ ਨੇ (VCIOM) ਪੁਤਿਨ ਨੂੰ 87% ਵੋਟਾਂ 'ਤੇ ਰੱਖਿਆ ਹੈ। ਪਹਿਲੇ ਅਧਿਕਾਰਤ ਨਤੀਜਿਆਂ ਨੇ ਸੰਕੇਤ ਦਿੱਤਾ ਹੈ ਕਿ ਚੋਣਾਂ ਸਹੀ ਹਨ।

ਅਮਰੀਕਾ ਨੇ ਚੋਣਾਂ 'ਤੇ ਚੁੱਕਿਆ ਸਵਾਲ

ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਨੇ ਕਿਹਾ ਹੈ ਕਿ ਚੋਣਾਂ ਸਪੱਸ਼ਟ ਤੌਰ 'ਤੇ ਆਜ਼ਾਦ ਜਾਂ ਨਿਰਪੱਖ ਨਹੀਂ ਹਨ, ਕਿਉਂਕਿ ਪੁਤਿਨ ਨੇ ਸਿਆਸੀ ਵਿਰੋਧੀਆਂ ਨੂੰ ਜੇਲ 'ਚ ਡੱਕ ਦਿੱਤਾ ਅਤੇ ਦੂਜਿਆਂ ਨੂੰ ਉਨ੍ਹਾਂ ਦੇ ਖਿਲਾਫ ਚੋਣ ਲੜਨ ਤੋਂ ਰੋਕਿਆ ਗਿਆ। ਪੁਤਿਨ ਨੇ ਯੂਕਰੇਨ 'ਤੇ ਹਮਲੇ ਦਾ ਹੁਕਮ ਦਿੱਤਾ ਸੀ। ਚੋਣਾਂ ਉਸ ਦੇ ਸ਼ੁਰੂ ਹੋਣ ਤੋਂ ਠੀਕ ਦੋ ਸਾਲ ਬਾਅਦ ਆਈਆਂ ਹਨ। ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਘਾਤਕ ਯੂਰਪੀਅਨ ਸੰਘਰਸ਼ ਹੈ, ਜਿਸ ਨੂੰ ਰੂਸ ਨੇ "ਵਿਸ਼ੇਸ਼ ਫੌਜੀ ਕਾਰਵਾਈ" ਵਜੋਂ ਦਰਸਾਇਆ ਹੈ। ਤਿੰਨ ਦਿਨ ਚੱਲਣ ਵਾਲੀਆਂ ਚੋਣਾਂ 'ਤੇ ਜੰਗ ਦੀ ਤਲਵਾਰ ਲਟਕੀ ਰਹੀ। ਯੂਕਰੇਨ ਨੇ ਰੂਸ ਵਿਚ ਤੇਲ ਰਿਫਾਇਨਰੀਆਂ 'ਤੇ ਵਾਰ-ਵਾਰ ਹਮਲਾ ਕੀਤਾ, ਰੂਸੀ ਖੇਤਰਾਂ 'ਤੇ ਗੋਲਾਬਾਰੀ ਕੀਤੀ ਅਤੇ ਪ੍ਰੌਕਸੀ ਫੋਰਸਾਂ ਨਾਲ ਰੂਸੀ ਸਰਹੱਦਾਂ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ