ਨਾਕੇ ਤੇ ਕਾਰ ਨਾ ਰੋਕਣ ਤੇ Police ਨੇ 27 ਸਾਲਾਂ ਨੌਜਵਾਨ ਨੂੰ ਮਾਰੀ ਗੋਲੀ, ਮੌਤ

Mexican ਸ਼ਹਿਰ ਦੇ ਵਸਨੀਕਾਂ ਨੇ ਪੁਲਿਸ ਖਿਲਾਫ ਹਿੰਸਕ ਪ੍ਰਦਰਸ਼ਨ ਕੀਤਾ, ਗੁੱਸੇ ਵਿੱਚ ਲੋਕਾਂ ਨੇ ਸਥਾਨਕ ਸਰਕਾਰੀ ਇਮਾਰਤਾਂ ਦੀਆਂ ਖਿੜਕੀਆਂ ਵੀ ਤੋੜ ਦਿੱਤੀਆਂ ਅਤੇ ਅੱਗ ਲਗਾ ਦਿੱਤੀ

Share:

Mexico ਦੀ ਸਥਾਨਕ ਪੁਲਿਸ ਨੇ ਇੱਕ 27 ਸਾਲਾਂ ਨੌਜਵਾਨ ਦੀ ਗਰਦਨ ਵਿੱਚ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਸਨੇ ਨਾਕੇ ਤੇ ਆਪਣੀ ਕਾਰ ਨੂੰ ਨਹੀਂ ਰੋਕਿਆ । ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਦੌਰਾਨ ਮੈਕਸੀਕਨ ਸ਼ਹਿਰ ਦੇ ਵਸਨੀਕਾਂ ਨੇ ਸ਼ੁੱਕਰਵਾਰ ਨੂੰ Police ਦੇ ਖਿਲਾਫ ਹਿੰਸਕ ਪ੍ਰਦਰਸ਼ਨ ਕੀਤਾ ਅਤੇ ਮਿਉਂਸਪਲ ਪੈਲੇਸ ਨੂੰ ਰਾਤ ਭਰ ਅੱਗ ਲਗਾ ਦਿੱਤੀ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ 27 ਸਾਲਾ Brandon Arellano ਨੂੰ ਗੋਲੀ ਮਾਰ ਕੇ ਮਾਰ ਦਿੱਤੀ, ਜਦੋਂ ਉਹ ਆਪਣੀ ਦਾਦੀ ਦੇ ਘਰ ਦੇ ਬਾਹਰ ਪਹੁੰਚਿਆ। ਆਨਲਾਈਨ ਸ਼ੇਅਰ ਕੀਤੇ ਗਏ ਵੀਡੀਓਜ਼ 'ਚ ਉਸ ਦਾ ਪਿਤਾ ਮੌਕੇ 'ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ Brandon ਇੱਕ ਸਥਾਨਕ ਸਕੂਲ ਅਧਿਆਪਕ ਦਾ ਬੇਟਾ ਸੀ।

Police ਨੇ ਕਾਰ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬ੍ਰੈਂਡਨ ਦੇ ਪਿਤਾ ਲੁਫੀਨੋ ਅਰੇਲਾਨੋ ਨੇ ਵੀਡੀਓ 'ਚ ਕਿਹਾ, 'ਜਿਵੇਂ ਹੀ ਮੇਰੇ ਬੇਟੇ ਨੇ ਕਾਰ ਖੜੀ ਕੀਤੀ ਤਾਂ ਪੁਲਸ ਨੇ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਕਾਇਰਾਂ ਵਾਂਗ ਉਸ 'ਤੇ ਗੋਲੀਆਂ ਚਲਾ ਕੇ ਉਸ ਨੂੰ ਮਾਰ ਦਿੱਤਾ। ਮੇਰੇ ਪੁੱਤਰ ਦੀ ਤੁਰੰਤ ਮੌਤ ਹੋ ਗਈ। ਹਾਲਾਂਕਿ, ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਬ੍ਰੈਂਡਨ ਨੂੰ ਚੈਕਪੁਆਇੰਟ 'ਤੇ ਕਿਉਂ ਰੋਕਿਆ ਜਾ ਰਿਹਾ ਸੀ।

ਰੋਹ ਵਿੱਚ ਆਏ ਲੋਕਾਂ ਨੇ ਪੁਲਿਸ ਦੀ ਗੱਡੀ ਨੂੰ ਲਗਾਈ ਅੱਗ

Brandon ਦੀ ਮੌਤ ਤੋਂ ਬਾਅਦ ਸਥਾਨਕ ਲੋਕ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ। ਵੇਰਾਕਰੂਜ਼ ਦੇ ਸ਼ਹਿਰ ਲੇਰਡੋ ਡੇ ਤੇਜਾਦਾ ਦੇ ਵਸਨੀਕਾਂ ਨੇ ਪੁਲਿਸ ਦੀ ਕਾਰ ਨੂੰ ਉਲਟਾ ਕੇ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਮੌਕੇ 'ਤੇ ਪੁਲਿਸ ਅਧਿਕਾਰੀਆਂ ਨਾਲ ਝੜਪ ਵੀ ਹੋਈ। ਗੁੱਸੇ ਵਿੱਚ ਲੋਕਾਂ ਨੇ ਸਥਾਨਕ ਸਰਕਾਰੀ ਇਮਾਰਤਾਂ ਦੀਆਂ ਖਿੜਕੀਆਂ ਵੀ ਤੋੜ ਦਿੱਤੀਆਂ ਅਤੇ ਅੱਗ ਲਗਾ ਦਿੱਤੀ। ਕਤਲ ਤੋਂ ਤੁਰੰਤ ਬਾਅਦ ਰਾਜ ਦੇ ਜਨਤਕ ਸੁਰੱਖਿਆ ਮੰਤਰਾਲੇ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਹੈ ਕਿ ਚਾਰ ਮਿਉਂਸਪਲ ਪੁਲਿਸ ਅਧਿਕਾਰੀਆਂ ਨੂੰ ਸ਼ੱਕੀ ਕਤਲ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹ ਰਾਜ ਦੇ ਵਕੀਲਾਂ ਨੂੰ ਆਪਣੇ ਬਿਆਨ ਦੇਣਗੇ।

ਇਹ ਵੀ ਪੜ੍ਹੋ