ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਮਾਮਲੇ 'ਚ ਪਹਿਲੀ ਵਾਰ ਬੋਲੇ ਪੀਐਮ ਮੋਦੀ

ਅਮਰੀਕਾ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦੀ ਜਾਂਚ ਕਰਨ ਦੀ ਗੱਲ ਆਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨਾਲ ਜੋੜਨਾ ਉਚਿਤ ਨਹੀਂ ਸਮਝਦੇ।

Share:

ਹਾਈਲਾਈਟਸ

  • ਗੁਰਪਤਵੰਤ ਸਿੰਘ ਪੰਨੂ
  • ਵਿਅਕਤੀਗਤ ਅੱਤਵਾਦੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਕ ਇੰਟਰਵਿਊ ਦੌਰਾਨ ਅਮਰੀਕਾ 'ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਸਾਨੂੰ ਕੋਈ ਜਾਣਕਾਰੀ ਦਿੰਦਾ ਹੈ ਤਾਂ ਅਸੀਂ ਜ਼ਰੂਰ ਇਸਦੀ ਜਾਂਚ ਕਰਾਂਗੇ।  ਸਾਡੇ ਨਾਗਰਿਕਾਂ 'ਚੋਂ ਕਿਸੇ ਨੇ ਕੁੱਝ ਚੰਗਾ ਜਾਂ ਮਾੜਾ ਕੀਤਾ ਹੈ ਤਾਂ ਅਸੀਂ ਇਸ ਦੀ ਜਾਂਚ ਕਰਨ ਲਈ ਤਿਆਰ ਹਾਂ। ਸਾਡੀ ਵਚਨਬੱਧਤਾ ਕਾਨੂੰਨ ਦੇ ਰਾਜ ਲਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੱਟੜਪੰਥੀ ਗਤੀਵਿਧੀਆਂ 'ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਭਾਰਤ ਵਿਦੇਸ਼ਾਂ 'ਚ ਸਥਿਤ ਕੁਝ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਬੇਹੱਦ ਚਿੰਤਤ ਹੈ। ਉਹਨਾਂ ਕਿਹਾ ਕਿ ਉਹ ਕੁੱਝ ਘਟਨਾਵਾਂ ਨੂੰ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨਾਲ ਜੋੜਨਾ ਉਚਿਤ ਨਹੀਂ ਸਮਝਦੇ।

NIA ਦੀ ਰਡਾਰ 'ਤੇ ਹੈ ਪੰਨੂ 

ਗੁਰਪਤਵੰਤ ਸਿੰਘ ਪੰਨੂ ਨੂੰ 1 ਜੁਲਾਈ 2020 ਨੂੰ ਭਾਰਤ ਸਰਕਾਰ ਵੱਲੋਂ ਨਾਮਜ਼ਦ ਵਿਅਕਤੀਗਤ ਅੱਤਵਾਦੀ ਐਲਾਨਿਆ ਗਿਆ। ਪੰਨੂ ਦੇਸ਼ ਦੀ ਅਖੰਡਤਾ ਨੂੰ ਚੁਣੌਤੀ ਦਿੰਦੇ ਹੋਏ  ਗੈਂਗਸਟਰਾਂ ਤੇ ਨੌਜਵਾਨਾਂ ਨੂੰ ਖ਼ਾਲਿਸਤਾਨ ਖਾਤਰ ਸਰਗਰਮ ਰੂਪ 'ਚ ਉਕਸਾ ਰਿਹਾ ਹੈ। ਇਸਦਾ ਖੁਲਾਸਾ ਐੱਨਆਈਏ ਜਾਂਚ 'ਚ ਵੀ ਹੋਇਆ ਹੈ। ਪੰਨੂ 2019 ਤੋਂ ਐਨਆਈਏ ਦੀ ਰਡਾਰ ਉਪਰ ਹੈ। ਪੰਨੂ ਆਏ ਦਿਨ ਕੋਈ ਨਾ ਕੋਈ ਧਮਕੀ ਦੇ ਕੇ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ।  

 

 

ਇਹ ਵੀ ਪੜ੍ਹੋ