PM Modi inaugurates BAPS Hindu Mandir: ਮੋਦੀ ਨੇ ਆਬੂਧਾਬੀ 'ਚ 700 ਕਰੋੜ ਦੀ ਲਾਗਤ ਨਾਲ ਬਣੇ ਮੰਦਿਰ ਦਾ ਕੀਤਾ ਉਦਘਾਟਨ, ਆਰਤੀ ਵੀ ਕੀਤੀ

ਪੀਐੱਮ ਮੋਦੀ ਆਬੂਧਾਬੀ ਦੀ ਯਾਤਰਾ ਤੇ ਹਨ। ਇਸ ਦੌਰਾਨ ਮੋਦੀ ਨੇ ਆਬੂਧਾਬੀ ਵਿੱਚ ਬਣੇ ਇੱਕ ਹਿੰਦੂ ਮੰਦਿਰ ਦਾ ਵੀ ਉਦਾਘਟਨ ਕੀਤਾ। ਇਸ ਮੰਦਿਰ ਤੇ ਕੁੱਲ੍ਹ 700 ਕਰੋੜ ਖਰਚ ਕੀਤੇ ਗਏ ਨੇ। ਇਸ ਯਾਤਰਾ ਦੌਰਾਨ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦੇ ਤੀਜੇ ਕਾਰਜਕਾਲ ਵਿੱਚ ਭਾਰਤ ਦੁਨੀਆਂ ਦੀ ਤੀਜੀ ਵੱਡੀ ਅਰਥਵਿਵਸਥਾ ਬਣ ਜਾਵੇਗੀ। 

Share:

PM Modi inaugurates BAPS Hindu Mandir in UAE:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਏਈ ਦੇ ਅਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ ਹੈ। ਇਸ ਮੰਦਰ ਦੀ ਸ਼ਾਨ ਪੂਰੀ ਦੁਨੀਆ ਨੂੰ ਆਕਰਸ਼ਿਤ ਕਰ ਰਹੀ ਹੈ। ਇਹ ਮੰਦਿਰ ਦੁਬਈ-ਅਬੂ ਧਾਬੀ ਸ਼ੇਖ ਜਾਇਦ ਹਾਈਵੇ ਦੇ ਕੋਲ ਬਣਿਆ ਹੈ। ਹੁਣ ਹਿੰਦੂ ਯੂਏਈ ਵਿੱਚ ਭਾਰਤੀ ਪੂਜਾ ਕਰ ਸਕਣਗੇ। ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (BAPS) ਮੰਦਰ 700 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 27 ਏਕੜ ਜ਼ਮੀਨ 'ਤੇ ਬਣਾਇਆ ਗਿਆ ਹੈ।

ਅਬੂ ਧਾਬੀ ਵਿੱਚ ਬਣੇ ਇਸ ਪਹਿਲੇ ਹਿੰਦੂ ਮੰਦਰ ਦੇ ਦੋਵੇਂ ਪਾਸੇ ਗੰਗਾ ਅਤੇ ਯਮੁਨਾ ਦੇ ਪਵਿੱਤਰ ਪਾਣੀ ਵਹਿ ਰਹੇ ਹਨ। ਗੰਗਾ ਯਮੁਨਾ ਦਾ ਪਾਣੀ ਕੰਟੇਨਰਾਂ ਵਿੱਚ ਭਾਰਤ ਤੋਂ ਯੂਏਈ ਲਿਆਂਦਾ ਗਿਆ ਹੈ। ਪੀਐਮ ਮੋਦੀ ਨੇ ਸੰਤਾਂ ਨਾਲ ਆਰਤੀ ਕੀਤੀ। ਇਸ ਦੌਰਾਨ ਆਬੂ ਧਾਬੀ 'ਚ ਬਣੇ ਇਸ ਮੰਦਰ ਦੇ ਬਾਹਰ ਹਜ਼ਾਰਾਂ ਲੋਕ ਇਕੱਠੇ ਹੋਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਬੂ ਧਾਬੀ ਦੇ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (BAPS) ਮੰਦਰ ਵਿੱਚ ਪੂਜਾ ਕੀਤੀ। ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਆਬੂ ਧਾਬੀ ਦੇ ਪਹਿਲੇ ਹਿੰਦੂ ਮੰਦਰ 'ਤੇ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ