Plane crash: ਕਾਮਿਆ ਨੂੰ ਖਾਨ ਵਿੱਚ ਲੈ ਕੇ ਜਾ ਰਿਹਾ ਜਹਾਜ਼ ਹੋਇਆ ਹਾਦਸਾਗ੍ਰਸਤ,6 ਦੀ ਮੌਤ

ਰੀਓ ਟਿੰਟੋ ਦੇ ਮੁੱਖ ਕਾਰਜਕਾਰੀ ਜੈਕਬ ਸਟੋਸ਼ੋਲਮ ਨੇ ਕਿਹਾ ਕਿ ਇਹ ਹਾਦਸਾ ਬਹੁਤ ਦੁਖਦਾਈ ਸੀ। ਰਾਇਲ ਕੈਨੇਡੀਅਨ ਏਅਰ ਫੋਰਸ ਦੇ ਤਿੰਨ ਸਕੁਐਡਰਨ ਬਚਾਅ ਅਤੇ ਖੋਜ ਕਾਰਜਾਂ ਲਈ ਘਟਨਾ ਸਥਾਨ ਲਈ ਰਵਾਨਾ ਕੀਤੇ ਗਏ ਹਨ।

Share:

ਹਾਈਲਾਈਟਸ

  • ਜਹਾਜ਼ ਮੰਗਲਵਾਰ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਕੈਨੇਡਾ ਦੇ ਉੱਤਰ ਵਿੱਚ ਹਾਦਸਾਗ੍ਰਸਤ ਹੋ ਗਿਆ

Canada News: ਰੀਓ ਟਿੰਟੋ ਮਾਈਨਿੰਗ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਜਹਾਜ਼ ਮੰਗਲਵਾਰ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਕੈਨੇਡਾ ਦੇ ਉੱਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 8:50 ਵਜੇ ਵਾਪਰੀ। ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।ਰੀਓ ਟਿੰਟੋ ਦੇ ਮੁੱਖ ਕਾਰਜਕਾਰੀ ਜੈਕਬ ਸਟੋਸ਼ੋਲਮ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਇਸ ਹਾਦਸੇ ਤੋਂ ਬਹੁਤ ਦੁਖੀ ਹੈ। ਉਨ੍ਹਾਂ ਕਿਹਾ, ‘ਅਸੀਂ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਇਹ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਅਸਲ ਵਿੱਚ ਕੀ ਹੋਇਆ ਹੈ।

ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਲਈ ਟੀਮ ਕੀਤੀ ਤੈਨਾਤ

ਨਾਰਥਵੈਸਟਰਨ ਏਅਰ ਨੇ ਦੱਸਿਆ ਕਿ ਇਹ ਇੱਕ ਚਾਰਟਰ ਫਲਾਈਟ ਸੀ ਜੋ ਮਜ਼ਦੂਰਾਂ ਨੂੰ ਇੱਕ ਖਾਨ ਵਿੱਚ ਲੈ ਕੇ ਜਾ ਰਹੀ ਸੀ। ਇਸ ਦੌਰਾਨ ਫੋਰਟ ਸਮਿਥ ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਬੁੱਧਵਾਰ ਤੱਕ ਰੋਕ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਲਈ ਇੱਕ ਟੀਮ ਤਾਇਨਾਤ ਕੀਤੀ ਹੈ।

ਇਹ ਵੀ ਪੜ੍ਹੋ