ਬਲੋਚਿਸਤਾਨ 'ਚ ਗੋਲੀਆਂ ਨਾਲ ਭੁੰਨੇ ਲੋਕ, 7 ਲਾਸ਼ਾਂ ਮਿਲਣ ਮਗਰੋਂ ਦਹਿਸ਼ਤ ਦਾ ਮਾਹੌਲ

ਲਾਸ਼ਾਂ ਮਿਲਣ ਤੋਂ ਤੁਰੰਤ ਬਾਅਦ, ਗੁੱਸੇ ਵਿੱਚ ਆਈ ਭੀੜ ਮੌਕੇ 'ਤੇ ਇਕੱਠੀ ਹੋ ਗਈ ਅਤੇ ਹਾਈਵੇਅ 'ਤੇ ਧਰਨੇ 'ਤੇ ਬੈਠ ਗਈ। ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ। ਲੋਕਾਂ ਨੇ ਜਾਂਚ ਤੇ ਇਨਸਾਫ਼ ਦੀ ਮੰਗ ਕੀਤੀ। 

Courtesy: ਬਲੋਚਿਸਤਾਨ 'ਚ 7 ਲਾਸ਼ਾਂ ਮਿਲਣ ਮਗਰੋਂ ਦਹਿਸ਼ਤ ਦਾ ਮਾਹੌਲ ਹੈ

Share:

ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਜ਼ਿਆਰਤ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸੱਤ ਸਥਾਨਕ ਲੋਕਾਂ ਦੀਆਂ ਗੋਲੀਆਂ ਨਾਲ ਭੁੰਨੀਆਂ ਲਾਸ਼ਾਂ ਮਿਲੀਆਂ। ਇੱਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਜ਼ਿਆਰਤ ਦੇ ਡਿਪਟੀ ਕਮਿਸ਼ਨਰ ਜ਼ਕਾਉੱਲਾ ਦੁਰਾਨੀ ਨੇ ਕਿਹਾ ਕਿ ਲਾਸ਼ਾਂ ਸਵੇਰੇ ਚੋਟੀਯਾਰ ਇਲਾਕੇ ਵਿੱਚੋਂ ਮਿਲੀਆਂ। ਇੱਕ ਹੋਰ ਪੁਲਸ ਅਧਿਕਾਰੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਾਰੇ ਸੱਤ ਲੋਕ ਇੱਕੋ ਸਮੇਂ ਮਾਰੇ ਗਏ। ਲਾਸ਼ਾਂ ਮਿਲਣ ਤੋਂ ਤੁਰੰਤ ਬਾਅਦ, ਗੁੱਸੇ ਵਿੱਚ ਆਈ ਭੀੜ ਮੌਕੇ 'ਤੇ ਇਕੱਠੀ ਹੋ ਗਈ ਅਤੇ ਹਾਈਵੇਅ 'ਤੇ ਧਰਨੇ 'ਤੇ ਬੈਠ ਗਈ। ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ। ਲੋਕਾਂ ਨੇ ਜਾਂਚ ਤੇ ਇਨਸਾਫ਼ ਦੀ ਮੰਗ ਕੀਤੀ। 

ਪਹਿਲਾਂ ਵੀ ਵਾਪਰ ਚੁੱਕੇ ਇਹੋ ਜਿਹੇ ਹਾਦਸੇ 

ਬਲੋਚਿਸਤਾਨ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜ਼ਕਾਉੱਲਾ ਦੁਰਾਨੀ ਨੇ ਕਿਹਾ, "ਅਸੀਂ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰ ਰਹੇ ਹਾਂ ਤਾਂ ਜੋ ਚੋਟੀਯਾਰ ਅਤੇ ਜ਼ਿਆਰਤ ਨੂੰ ਜੋੜਨ ਵਾਲੇ ਹਾਈਵੇਅ ਨੂੰ ਸਾਫ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹੈੱਡ-ਕੁਆਰਟਰ ਹਸਪਤਾਲ ਭੇਜ ਦਿੱਤਾ ਗਿਆ ਹੈ। ਬਲੋਚਿਸਤਾਨ ਸੂਬੇ ਵਿੱਚ ਅਣ-ਪਛਾਤਿਆਂ ਅਤੇ ਗੋਲੀਆਂ ਨਾਲ ਭੁੰਨੀਆਂ ਲਾਸ਼ਾਂ ਮਿਲਣਾ, ਕੋਈ ਨਵੀਂ ਗੱਲ ਨਹੀਂ ਹੈ। ਇਸ ਦੌਰਾਨ ਬਲੋਚਿਸਤਾਨ ਵਿੱਚ ਤੇਲ ਟੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਤੇਲ ਟੈਂਕਰ ਨੂੰ ਅੱਗ ਲੱਗ ਗਈ ਅਤੇ ਉਸ ਵਿੱਚ ਧਮਾਕਾ ਹੋ ਗਿਆ। ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ 56 ਹੋਰ ਜ਼ਖਮੀ ਹੋ ਗਏ ਸੀ। ਟੈਂਕਰ ਵਿੱਚੋਂ ਤੇਲ ਲੀਕ ਹੋਣ ਕਾਰਨ ਅੱਗ ਲੱਗ ਗਈ। ਕਵੇਟਾ ਸਰਕਾਰੀ ਹਸਪਤਾਲ ਦੇ ਬੁਲਾਰੇ ਵਸੀਮ ਬੇਗ ਨੇ ਕਿਹਾ ਕਿ ਲਗਭਗ ਇੱਕ ਦਰਜਨ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਵਿੱਚੋਂ ਕੁੱਝ ਨੂੰ ਹਵਾਈ ਜਹਾਜ਼ ਰਾਹੀਂ ਕਰਾਚੀ ਲਿਜਾਇਆ ਗਿਆ ਹੈ। ਹਾਦਸੇ ਤੋਂ ਬਾਅਦ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਕਵੇਟਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ