ਪੁਲਾੜ ਵਿੱਚ ਦਿੱਖੀਆਂ Penguin ਅਤੇ ਅੰਡੇ ਦੀ ਸ਼ਕਲ ਦੀਆਂ ਗਲੈਕਸੀਆਂ

NASA ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਕੁਝ ਅਜੀਬੋ-ਗਰੀਬ ਆਕਾਰ ਨਜ਼ਰ ਆ ਰਹੇ ਹਨ। ਨਾਸਾ ਨੇ ਇਹ ਵੀ prediction ਕੀਤੀ ਹੈ ਕਿ ਸਮੇਂ ਦੇ ਨਾਲ ਇਹ ਦੋਵੇਂ ਗਲੈਕਸੀਆਂ ਇੱਕ ਦੂਜੇ ਦੇ ਨੇੜੇ ਆ ਕੇ ਇੱਕ ਹੋ ਜਾਣਗੀਆਂ।

Share:

ਹਾਈਲਾਈਟਸ

  • ਨਾਸਾ ਨੇ ਕੁੱਝ ਅਜਿਹਿਆਂ pictures ਸ਼ੇਅਰ ਕੀਤੀਆਂ ਹਨ, ਜੋ ਅਦਭੁਤ ਹਨ

Space ਆਪਣੇ ਆਪ ਵਿੱਚ ਕਈ ਰਹੱਸ ਛੁਪਾ ਕੇ ਬੈਠਾ ਹੈ। ਹਰ ਸਾਲ scientist ਕਈ ਨਵੀਆਂ ਖੋਜਾਂ ਕਰਦੇ ਹਨ, ਜਿਨ੍ਹਾਂ ਬਾਰੇ ਅਸੀਂ ਕਦੀ ਸੋਚ ਵੀ ਨਹੀਂ ਸਕਦੇ। ਇਸ ਅਨੰਤ ਸੰਸਾਰ ਵਿੱਚ ਕਈ ਖੋਜਾਂ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਹੁਣ ਨਾਸਾ ਨੇ ਕੁੱਝ ਅਜਿਹਿਆਂ pictures ਸ਼ੇਅਰ ਕੀਤੀਆਂ ਹਨ, ਜੋ ਅਦਭੁਤ ਹਨ। ਦਰਅਸਲ, ਇਹ ਤਸਵੀਰਾਂ ਪੁਲਾੜ ਦੀਆਂ ਹਨ, ਪਰ ਇਨ੍ਹਾਂ ਵਿੱਚ ਜੋ ਆਕਾਰ ਦਿਖਾਈ ਦਿੰਦਾ ਹੈ ਉਹ ਹੈਰਾਨੀਜਨਕ ਹੈ। ਨਾਸਾ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਕੁਝ ਅਜੀਬੋ-ਗਰੀਬ ਆਕਾਰ ਨਜ਼ਰ ਆ ਰਹੇ ਹਨ। 

ਦੋ ਰੰਗਾਂ ਦੀਆਂ ਤਸਵੀਰਾਂ 

ਇੱਕ ਸ਼ਕਲ ਹੈ ਜੋ ਅੰਡੇ ਦੇ ਆਕਾਰ ਦੀ ਹੈ ਅਤੇ ਇਸ ਵਿੱਚ ਹੋਰ ਕੁਝ ਦਿਖਾਈ ਨਹੀਂ ਦਿੰਦਾ। ਪਰ ਦੂਜੀ ਤਸਵੀਰ, ਜੋ ਕਿ ਥੋੜੀ ਵੱਡੀ ਹੈ, ਉਸਦੇ ਅੰਦਰ red ਅਤੇ pink ਰੰਗ ਦਾ ਆਕਾਰ ਅਤੇ ਚਮਕ ਦਿਖਾਈ ਦਿੰਦੀ ਹੈ। ਦੋਵੇਂ ਤਸਵੀਰਾਂ ਪੈਂਗੁਇਨ ਅਤੇ ਅੰਡੇ ਦੀ ਸ਼ਕਲ ਦੀਆਂ ਦਿੱਸਦੀਆਂ ਹਨ।

ਟੈਲੀਸਕੋਪ ਦੀ ਕੀਤੀ ਵਰਤੋਂ

ਇਨ੍ਹਾਂ ਫੋਟੋਆਂ ਬਾਰੇ ਨਾਸਾ ਨੇ ਕਿਹਾ ਕਿ ਇਹ ਸਪਿਟਜ਼ਰ ਅਤੇ ਨਾਸਾ ਹਬਲ ਸਪੇਸ telescope  ਤੋਂ ਲਈਆਂ ਗਈਆਂ ਹਨ। ਇਹ ਗਲੈਕਸੀ ਧਰਤੀ ਤੋਂ ਐਂਡਰੋਮੇਡਾ ਗਲੈਕਸੀ ਤੋਂ ਦਸ ਗੁਣਾ ਜ਼ਿਆਦਾ ਦੂਰੀ 'ਤੇ ਸਥਿਤ ਹੈ। ਇਸ ਵਿੱਚ ਪੈਂਗੁਇਨ ਵਰਗਾ ਹਿੱਸਾ ਕਿਸੇ ਫੋਰਸ ਦੇ ਕਾਰਨ ਖਿੱਚਿਆ ਗਿਆ ਹੈ। ਜਿਸ ਵਿਚ gas ਅਤੇ ਕੁਝ stars ਵੀ ਦਿਖਾਈ ਦੇ ਰਹੇ ਹਨ। ਨਾਸਾ ਨੇ ਇਹ ਵੀ prediction ਕੀਤੀ ਹੈ ਕਿ ਸਮੇਂ ਦੇ ਨਾਲ ਇਹ ਦੋਵੇਂ ਗਲੈਕਸੀਆਂ ਇੱਕ ਦੂਜੇ ਦੇ ਨੇੜੇ ਆ ਕੇ ਇੱਕ ਹੋ ਜਾਣਗੀਆਂ।

ਇਹ ਵੀ ਪੜ੍ਹੋ

Tags :