ਆਸਟ੍ਰੇਲੀਆ ਵਿੱਚ ਪਟਿਆਲਾ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਪਾਰਕਿੰਗ ਵਾਲੀ ਥਾਂ ‘ਤੇ ਹੋਇਆ ਝਗੜਿਆ, ਹਮਲਾਵਰਾਂ ਨੇ ਕਾਰ ਨੂੰ ਲਗਾਈ ਅੱਗ

ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੇਰ ਰਾਤ ਏਕਮ ਸਿੰਘ ਪਾਰਕਿੰਗ ਵਿੱਚ ਪੜ੍ਹ ਰਿਹਾ ਸੀ, ਜਦੋਂ ਉਸਦਾ ਉੱਥੇ ਮੌਜੂਦ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਨੌਜਵਾਨ ਨੇ ਏਕਮ ਸਿੰਘ 'ਤੇ ਗੋਲੀ ਚਲਾ ਦਿੱਤੀ। ਕੁਝ ਸਮੇਂ ਬਾਅਦ ਗੋਲੀ ਲੱਗਣ ਕਾਰਨ ਏਕਮ ਦੀ ਮੌਤ ਹੋ ਗਈ।

Share:

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪਟਿਆਲਾ ਦੇ ਇੱਕ 18 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਏਕਮ ਸਿੰਘ ਸਾਹਨੀ (18) ਪੁੱਤਰ ਅਮਰਿੰਦਰ ਸਿੰਘ ਸਾਹਨੀ ਵਾਸੀ ਰਾਜਪੁਰਾ ਸ਼ਹਿਰ ਦੀ ਗੁਲਾਬ ਨਗਰ ਕਲੋਨੀ ਵਜੋਂ ਹੋਈ ਹੈ।

ਪਾਰਕਿੰਗ ਵਾਲੀ ਜਗ੍ਹਾਂ ‘ਤੇ ਕਰ ਰਿਹਾ ਸੀ ਪੜ੍ਹਾਈ

ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸ਼ਹਿਰ ਦੇ ਇੱਕ ਕਾਰ ਪਾਰਕਿੰਗ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੇਰ ਰਾਤ ਲਗਭਗ 12:45 ਵਜੇ, ਏਕਮ ਸਿੰਘ ਪਾਰਕਿੰਗ ਵਿੱਚ ਪੜ੍ਹ ਰਿਹਾ ਸੀ, ਜਦੋਂ ਉਸਦਾ ਉੱਥੇ ਮੌਜੂਦ ਕੁਝ ਨੌਜਵਾਨਾਂ ਨਾਲ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਨੌਜਵਾਨ ਨੇ ਏਕਮ ਸਿੰਘ 'ਤੇ ਗੋਲੀ ਚਲਾ ਦਿੱਤੀ। ਕੁਝ ਸਮੇਂ ਬਾਅਦ ਗੋਲੀ ਲੱਗਣ ਕਾਰਨ ਏਕਮ ਦੀ ਮੌਤ ਹੋ ਗਈ। ਅਪਰਾਧ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਏਕਮ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ।

ਲਾਸ਼ ਨੂੰ ਕਬਜ਼ੇ ‘ਚ ਲਿਆ 

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਆਸਟ੍ਰੇਲੀਆਈ ਪੁਲਿਸ ਮੌਕੇ 'ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਆਸਟ੍ਰੇਲੀਆਈ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਕਾਰਨ ਸਥਾਨਕ ਭਾਰਤੀ ਭਾਈਚਾਰੇ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਹੈ।

ਪਰਿਵਾਰ ਵਿੱਚ ਸੋਗ ਦੀ ਲਹਿਰ 

ਕਿਹਾ ਜਾਂਦਾ ਹੈ ਕਿ ਏਕਮ ਸਿੰਘ ਸਾਹਨੀ ਦਾ ਪਰਿਵਾਰ ਕੁਝ ਸਾਲ ਪਹਿਲਾਂ ਰਾਜਪੁਰਾ, ਪਟਿਆਲਾ ਤੋਂ ਆਸਟ੍ਰੇਲੀਆ ਆ ਕੇ ਵਸ ਗਿਆ ਸੀ। ਪੁੱਤਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਏਕਮ ਦੀ ਬਜ਼ੁਰਗ ਦਾਦੀ ਮਨਮੋਹਨ ਕੌਰ, ਜੋ ਰਾਜਪੁਰਾ ਦੇ ਗੁਲਾਬ ਨਗਰ ਵਿਖੇ ਆਪਣੇ ਘਰ ਵਿੱਚ ਮੌਜੂਦ ਹੈ, ਲਗਾਤਾਰ ਰੋਣ ਕਾਰਨ ਉਸਦੀ ਹਾਲਤ ਖਰਾਬ ਹੈ। ਇਸ ਦੁਖਦਾਈ ਘਟਨਾ ਨਾਲ ਪੂਰਾ ਪਰਿਵਾਰ ਸਦਮੇ ਵਿੱਚ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾ ਹੀ ਪੰਜਾਬ ਦੀ ਰਹਿਣ ਵਾਲੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। 

ਇਹ ਵੀ ਪੜ੍ਹੋ