Paris : ਸਟੇਨਸ ਸ਼ਹਿਰ 'ਚ ਲੱਗੀ ਭਿਆਨਕ ਅੱਗ, 3 ਔਰਤਾਂ ਦੀ ਮੌਤ, ਇੱਕ ਬੱਚੇ ਸਮੇਤ 7 ਲੋਕ ਜ਼ਖਮੀ

ਉੱਤਰੀ ਪੈਰਿਸ ਦੇ ਉਪਨਗਰ ਵਿੱਚ ਸ਼ਨੀਵਾਰ ਨੂੰ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ।

Share:

ਪੈਰਿਸ ਦੇ ਸਟੇਨਸ ਸ਼ਹਿਰ 'ਚ  ਇੱਕ ਇਮਾਰਤ ਵਿੱਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ ਜਦਕਿ ਇਕ ਬੱਚੇ ਸਮੇਤ 7 ਹੋਰ ਲੋਕ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪੈਰਿਸ ਤੋਂ ਕਰੀਬ 15 ਕਿਲੋਮੀਟਰ ਦੂਰ ਪਰਵਾਸੀਆਂ ਦੇ ਪ੍ਰਭਾਵ ਵਾਲੇ ਸ਼ਹਿਰ ਸਟੇਨਜ਼ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗ ਗਈ ਸੀ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਫਾਈਟਰਾਂ ਨੂੰ ਅੱਗ ਬੁਝਾਉਣ ਲਈ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਫਾਇਰ ਫਾਈਟਰਾਂ ਨੇ ਕਾਫੀ ਮੁਸ਼ਕੱਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ।

 

ਫਾਇਰ ਫਾਈਟਰ ਨੂੰ ਲੱਗੀਆਂ ਸੱਟਾਂ

ਕਾਬੂ ਪਾਉਣ ਲਈ 24 ਦਮਕਲ ਗੱਡੀਆਂ ਅਤੇ 88 ਫਾਇਰ ਫਾਈਟਰਾਂ ਨੂੰ ਸਖ਼ਤ ਮਿਹਨਤ ਕਰਨੀ ਪਈ। ਹਾਲਾਂਕਿ ਅੱਗ 'ਤੇ ਕਾਬੂ ਪਾਉਣ ਦੌਰਾਨ ਇਕ ਫਾਇਰ ਫਾਈਟਰ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ