ਅਮਰੀਕਾ ਵਿੱਚ ਲਗਾਤਾਰ ਦੂਜੀ ਵਾਰ ਮੇਅਰ ਬਣੇ ਜਲੰਧਰ ਦੇ ਪਰਗਟ ਸਿੰਘ

ਸੰਧੂ ਮੂਲ ਰੂਪ ਵਿੱਚ ਲਾਂਬੜਾ ਦੇ ਪਿੰਡ ਬਸ਼ੇਰਪੁਰ ਦਾ ਰਹਿਣ ਵਾਲੇ ਹਨ ਅਤੇ ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੇ ਹਨ। ਪਰਗਟ ਸਿੰਘ ਨੂੰ ਪਹਿਲੀ ਵਾਰ ਦਸੰਬਰ 2019 ਵਿੱਚ ਗਾਲਟ ਸਿਟੀ ਦਾ ਮੇਅਰ ਚੁਣਿਆ ਗਿਆ ਸੀ।

Share:

ਜਲੰਧਰ ਦੇ ਪਰਗਟ ਸਿੰਘ ਸੰਧੂ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਕੈਲੀਫੋਰਨੀਆ ਦੇ ਗਾਲਟ ਸ਼ਹਿਰ ਦੇ ਮੇਅਰ ਬਣੇ ਹਨ। ਸੰਧੂ ਮੂਲ ਰੂਪ ਵਿੱਚ ਲਾਂਬੜਾ ਦੇ ਪਿੰਡ ਬਸ਼ੇਰਪੁਰ ਦਾ ਰਹਿਣ ਵਾਲੇ ਹਨ ਅਤੇ ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੇ ਹਨ। ਪਰਗਟ ਸਿੰਘ ਨੂੰ ਪਹਿਲੀ ਵਾਰ ਦਸੰਬਰ 2019 ਵਿੱਚ ਗਾਲਟ ਸਿਟੀ ਦਾ ਮੇਅਰ ਚੁਣਿਆ ਗਿਆ ਸੀ। ਉਹਨਾਂ ਨੂੰ ਕਦੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਸਾਰੇ ਕੌਂਸਲਰਾਂ ਵੱਲੋਂ ਪਰਗਟ ਸਿੰਘ ਸੰਧੂ ਨੂੰ ਮੁੜ ਮੇਅਰ ਦਾ ਅਹੁਦਾ ਸੌਂਪਿਆ ਗਿਆ। ਉਨ੍ਹਾਂ ਦੇ ਮੇਅਰ ਬਣਨ ਤੋਂ ਬਾਅਦ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।

ਪਰਗਟ ਸਿੰਘ ਨੇ ਆਪਣੀ ਪੜ੍ਹਾਈ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਥਾਨਕ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ। ਜਿਸ ਤੋਂ ਬਾਅਦ ਉਹ ਆਪਣੀ ਅਗਲੀ ਪੜ੍ਹਾਈ ਲਈ ਵਿਦੇਸ਼ ਚਲੇ ਗਏ। ਵਿਦੇਸ਼ ਵਿਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਅਮਰੀਕੀ ਨਾਗਰਿਕਤਾ ਹਾਸਲ ਕੀਤੀ। ਜਿਸ ਤੋਂ ਬਾਅਦ ਉਹ ਉੱਥੋਂ ਦੀ ਰਾਜਨੀਤੀ ਵਿੱਚ ਕਾਫੀ ਸਰਗਰਮ ਹੋ ਗਏ। ਲੋਕਾਂ ਨੇ ਉਸ ਦੇ ਪਿਛਲੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੀ ਬਦੌਲਤ ਸੰਧੂ ਨੂੰ ਮੁੜ ਜਿੱਤ ਹਾਸਿਲ ਹੋਈ ਹੈ।

ਇਹ ਵੀ ਪੜ੍ਹੋ