ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਨੂੰ,ਕੋਹਲੀ ਨੂੰ ਫੜਨ ਵਾਲੇ ਆਸਟ੍ਰੇਲਿਆਈ ਨਾਗਰਿਕ ਨੂੰ ਦੇਵੇਗਾ 10 ਹਜ਼ਾਰ ਡਾਲਰ

ਪੰਨੂ ਨੇ ਫਿਰ ਤੋਂ ਵੀਡੀਓ ਜ਼ਾਰੀ ਕਰਦੇ ਹੋਏ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਹੈ ਅਤੇ ਖਾਲਿਸਤਾਨ ਦਾ ਸਮਰਥਨ ਕੀਤਾ ਹੈ। ਉਸਨੇ ਕਿਹਾ ਕਿ ਮੈਦਾਨ 'ਤੇ ਪਹੁੰਚ ਕੇ ਜੌਹਨਸਨ ਨੇ ਗਾਜ਼ਾ ਅਤੇ ਫਲਸਤੀਨ ਬਾਰੇ ਭਾਰਤ ਦੇ ਸਟੈਂਡ ਨੂੰ ਉਜਾਗਰ ਕੀਤਾ ਹੈ।

Share:

ਵਿਸ਼ਵ ਕੱਪ-2023 ਦੇ ਭਾਰਤ-ਪਾਕਿਸਤਾਨ ਫਾਇਨਲ ਮੈਚ ਦੌਰਾਨ ਗ੍ਰਾਉਂਡ ਵਿੱਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਤੱਕ ਪਹੁੰਚਣ ਵਾਲੇ ਆਸਟ੍ਰੇਲਿਆਈ ਨਾਗਰਿਕ ਦੇ ਮਾਮਲੇ ਵਿੱਚ ਪਾਬੰਦੀਸ਼ੁਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਐਂਟਰੀ ਕੀਤੀ ਹੈ। ਐਸ.ਐਫ.ਜੇ. ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਆਸਟ੍ਰੇਲੀਅਨ ਨਾਗਰਿਕ ਵੇਨ ਜੌਹਨਸਨ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪਨੂੰ ਆਪਣਿਆਂ ਹਰਕਤਾਂ ਤੋ ਬਾਜ਼ ਨਹੀਂ ਆ ਰਿਹਾ ਹੈ। ਉਹ ਪਹਿਲੇ ਵੀ ਭਾਰਤ ਦੇ ਖਿਲਾਫ ਬਿਆਨਬਾਜ਼ੀ ਕਰਦਾ ਰਿਹਾ ਹੈ। ਹੁਣ ਉਸਨੇ ਇਕ ਨਵਾਂ ਐਲਾਨ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਪੰਨੂ ਨੇ ਫਿਰ ਤੋਂ ਵੀਡੀਓ ਜ਼ਾਰੀ ਕਰਦੇ ਹੋਏ ਭਾਰਤ ਦੇ ਖਿਲਾਫ ਜ਼ਹਿਰ ਉਗਲਿਆ ਹੈ ਅਤੇ ਖਾਲਿਸਤਾਨ ਦਾ ਸਮਰਥਨ ਕੀਤਾ ਹੈ। ਉਸਨੇ ਕਿਹਾ ਕਿ ਮੈਦਾਨ 'ਤੇ ਪਹੁੰਚ ਕੇ ਜੌਹਨਸਨ ਨੇ ਗਾਜ਼ਾ ਅਤੇ ਫਲਸਤੀਨ ਬਾਰੇ ਭਾਰਤ ਦੇ ਸਟੈਂਡ ਨੂੰ ਉਜਾਗਰ ਕੀਤਾ ਹੈ। ਉਸਨੇ ਖਾਲਿਸਤਾਨ ਅਤੇ ਫਲਸਤੀਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਵੀ ਕੀਤੀ।

ਪੰਨੂ ਲਗਾਤਾਰ ਜਾਰੀ ਕਰਦਾ ਰਿਹਾ ਧਮਕੀ ਭਰੇ ਵੀਡੀਓ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਨੂ ਨੇ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ-ਫਲਸਤੀਨ ਜੰਗ ਤੋਂ ਸਿੱਖਣ ਦੀ ਧਮਕੀ ਦਿੱਤੀ ਸੀ। ਪਾਬੰਦੀਸ਼ੁਦਾ ਅਮਰੀਕਾ ਸਥਿਤ ਸਿੱਖ ਫਾਰ ਜਸਟਿਸ (SFJ) ਸੰਗਠਨ ਦੇ ਮੁਖੀ ਪੰਨੂ ਨੇ ਕਿਹਾ ਸੀ, ਪੰਜਾਬ ਤੋਂ ਲੈ ਕੇ ਫਲਸਤੀਨ ਤੱਕ, ਗੈਰ-ਕਾਨੂੰਨੀ ਕਬਜ਼ਿਆਂ ਅਧੀਨ ਲੋਕ ਪ੍ਰਤੀਕਿਰਿਆ ਕਰਨਗੇ ਅਤੇ ਹਿੰਸਾ ਨੂੰ ਜਨਮ ਦੇਵੇਗੀ। ਸਤੰਬਰ ਵਿੱਚ, ਪੰਨੂ ਵਿਰੁੱਧ ਭਾਰਤ-ਪਾਕਿਸਤਾਨ ਆਈਸੀਸੀ ਵਿਸ਼ਵ ਕੱਪ 2023 ਮੈਚ ਤੋਂ ਪਹਿਲਾਂ ਧਮਕੀਆਂ ਦੇਣ ਅਤੇ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਐਫਆਈਆਰ ਦਰਜ ਕੀਤੀ ਗਈ ਸੀ।

ਵਿਸ਼ਵ ਕੱਪ ਫਾਈਨਲ ਨੂੰ 'ਬੰਦ' ਕਰਨ ਦੀ ਦਿੱਤੀ ਸੀ ਧਮਕੀ 

ਇਸ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਨੇ ਅਹਿਮਦਾਬਾਦ 'ਚ ਵਿਸ਼ਵ ਕੱਪ ਫਾਈਨਲ ਨੂੰ 'ਬੰਦ'ਕਰਨ ਦੀ ਧਮਕੀ ਦਿੱਤੀ ਸੀ। ਉਸ ਨੇ ਫਾਈਨਲ ਮੈਚ ਵਿਚ ਵਿਘਨ ਪਾਉਣ ਲਈ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਸੀ। ਇਸ ਵੀਡੀਓ ਵਿੱਚ ਪੰਨੂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਕੀਤਾ ਅਤੇ ਮੁਸਲਿਮ ਅਤੇ ਈਸਾਈ ਭਾਈਚਾਰਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ। ਇਜ਼ਰਾਈਲ-ਹਮਾਸ ਯੁੱਧ 'ਤੇ ਭਾਰਤ ਦੇ ਰੁਖ ਬਾਰੇ ਗੱਲ ਕਰਦੇ ਵੀ ਸੁਣਿਆ ਜਾ ਸਕਦਾ ਹੈ।

ਜੌਨਸਨ 'ਤੇ ਪਹਿਲਾਂ ਵੀ ਖੇਡ ਮੈਦਾਨਾਂ 'ਤੇ ਹਮਲਾ ਕਰਨ ਦਾ ਮਾਮਲਾ ਦਰਜ਼

ਅਹਿਮਦਾਬਾਦ ਪੁਲਿਸ ਨੇ ਕਿਹਾ ਕਿ 24 ਸਾਲਾ ਵੇਨ ਜੌਨਸਨ 'ਤੇ ਸਰਕਾਰੀ ਕਰਮਚਾਰੀਆਂ ਦੀ ਡਿਊਟੀ 'ਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕੀਤਾ ਹੈ। ਉਸ ਨੂੰ ਹਿਰਾਸਤ ਵਿਚ ਲੈ ਕੇ ਚਾਂਦਖੇੜਾ ਥਾਣੇ ਲਿਜਾਇਆ ਗਿਆ ਹੈ। ਥਾਣੇ ਦੇ ਇੰਸਪੈਕਟਰ ਵਿਰਾਜ ਜਡੇਜਾ ਨੇ ਦੱਸਿਆ ਕਿ ਜੌਹਨਸਨ ਨੇ ਫਲਸਤੀਨ ਦੇ ਝੰਡੇ ਦੇ ਡਿਜ਼ਾਈਨ ਦੇ ਨਾਲ ਇੱਕ ਚਿਹਰੇ ਦਾ ਮਾਸਕ ਪਾਇਆ ਹੋਇਆ ਸੀ। ਟੀ-ਸ਼ਰਟ ਪਹਿਨੀ ਹੋਈ ਸੀ, ਜਿਸ 'ਤੇ ਅੱਗੇ-ਪਿੱਛੇ 'ਸਟਾਪ ਬੰਬਿੰਗ ਫਲਸਤੀਨ' ਅਤੇ 'ਸੇਵ ਫਲਸਤੀਨ' ਵਰਗੇ ਨਾਅਰੇ ਲਿਖੇ ਹੋਏ ਸਨ। ਆਈਸੀਸੀ ਕ੍ਰਿਕੇਟ ਨਿਯਮਾਂ ਦੇ ਅਨੁਸਾਰ, ਖੇਡ ਦੇ ਦੌਰਾਨ ਕਿਸੇ ਵੀ ਰਾਜਨੀਤਿਕ ਨਾਅਰੇਬਾਜ਼ੀ ਦੀ ਇਜਾਜ਼ਤ ਨਹੀਂ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੌਹਨਸਨ ਆਦਤਨ ਅਪਰਾਧੀ ਹੈ ਤੇ ਉਸ 'ਤੇ ਪਹਿਲਾਂ ਵੀ ਖੇਡ ਦੇ ਮੈਦਾਨਾਂ 'ਤੇ ਹਮਲਾ ਕਰਨ ਦਾ ਮਾਮਲਾ ਦਰਜ ਹੈ। ਜਾਨਸਨ ਨੇ ਦੱਸਿਆ ਕਿ ਉਹ ਕੋਹਲੀ ਦਾ ਪ੍ਰਸ਼ੰਸਕ ਹੈ ਅਤੇ ਮੈਚ ਦੌਰਾਨ ਉਸ ਨੂੰ ਮਿਲਣਾ ਚਾਹੁੰਦਾ ਸੀ। ਉਸਦਾ ਮੁੱਖ ਉਦੇਸ਼ ਕੋਹਲੀ ਨੂੰ ਮਿਲਣਾ ਸੀ। ਸ਼ਾਮ ਨੂੰ ਐਫਆਈਆਰ ਦਰਜ ਹੋਣ ਤੋਂ ਬਾਅਦ ਜੌਹਨਸਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਇਹ ਵੀ ਪੜ੍ਹੋ