ਅਮਰੀਕਾ 'ਤੇ ਹਮਲਾ ਕਰਨ ਦੇ ਸਮਰੱਥ ਮਿਜ਼ਾਈਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨ, ਵ੍ਹਾਈਟ ਹਾਊਸ ਨੇ ਦੱਸਿਆ ਖਤਰਨਾਕ ਯੋਜਨਾ

ਅਮਰੀਕਾ ਨੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਵਿਕਸਿਤ ਕਰਨ ਦੇ ਆਪਣੇ ਪ੍ਰੋਗਰਾਮ ਦੇ ਮੱਦੇਨਜ਼ਰ ਵੀਰਵਾਰ ਨੂੰ ਪਾਕਿਸਤਾਨ 'ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕਾ ਦਾ ਮੰਨਣਾ ਹੈ ਕਿ ਜੇਕਰ ਪ੍ਰਮਾਣੂ ਹਥਿਆਰਾਂ ਨਾਲ ਲੈਸ ਪਾਕਿਸਤਾਨ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਵਿਕਸਿਤ ਕਰਦਾ ਹੈ

Share:

ਅਮਰੀਕਾ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਫਿਨਰ ਨੇ ਕਿਹਾ ਹੈ ਕਿ ਪਾਕਿਸਤਾਨ ਅਜਿਹੀ ਬੈਲਿਸਟਿਕ ਮਿਜ਼ਾਈਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਦੱਖਣੀ ਏਸ਼ੀਆ ਤੋਂ ਬਾਹਰ ਅਮਰੀਕਾ 'ਤੇ ਹਮਲਾ ਕਰਨ 'ਚ ਸਫਲ ਰਹੇਗੀ। ਇਸ ਲਈ ਪਾਕਿਸਤਾਨ ਦੇ ਇਰਾਦਿਆਂ 'ਤੇ ਸਵਾਲ ਉਠਣਾ ਸੁਭਾਵਿਕ ਹੈ ਅਤੇ ਉਸ ਨੂੰ ਇਹ ਸਮਰੱਥਾ ਹਾਸਲ ਕਰਨ ਤੋਂ ਰੋਕਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਵਿਸ਼ਵ ਸ਼ਾਂਤੀ ਲਈ ਆਯੋਜਿਤ ਇਕ ਸੰਗਠਨ 'ਚ ਬੋਲਦੇ ਹੋਏ ਫਿਨਰ ਨੇ ਕਿਹਾ ਕਿ ਇਹ ਸੋਚਣਾ ਮੁਸ਼ਕਿਲ ਹੈ ਕਿ ਪਾਕਿਸਤਾਨ ਅਮਰੀਕਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ, ਪਰ ਇਹ ਅਮਰੀਕਾ ਲਈ ਖਤਰਾ ਹੈ।

ਪਾਕਿਸਤਾਨ 'ਤੇ ਪਾਬੰਦੀ

ਅਮਰੀਕਾ ਨੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਵਿਕਸਿਤ ਕਰਨ ਦੇ ਆਪਣੇ ਪ੍ਰੋਗਰਾਮ ਦੇ ਮੱਦੇਨਜ਼ਰ ਵੀਰਵਾਰ ਨੂੰ ਪਾਕਿਸਤਾਨ 'ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕਾ ਦਾ ਮੰਨਣਾ ਹੈ ਕਿ ਜੇਕਰ ਪ੍ਰਮਾਣੂ ਹਥਿਆਰਾਂ ਨਾਲ ਲੈਸ ਪਾਕਿਸਤਾਨ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਵਿਕਸਿਤ ਕਰਦਾ ਹੈ ਤਾਂ ਇਹ ਦੁਨੀਆ ਲਈ ਖਤਰਨਾਕ ਸਾਬਤ ਹੋ ਸਕਦਾ ਹੈ।

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ, 'ਇਹ ਪਾਬੰਦੀਆਂ ਪਾਕਿਸਤਾਨ ਦੇ ਰਾਸ਼ਟਰੀ ਵਿਕਾਸ ਕੰਪਲੈਕਸ (ਐਨਡੀਸੀ) ਅਤੇ ਤਿੰਨ ਕੰਪਨੀਆਂ 'ਤੇ ਲਾਗੂ ਹੋਣਗੀਆਂ। ਇਨ੍ਹਾਂ ਪਾਬੰਦੀਆਂ ਦਾ ਉਦੇਸ਼ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਨੂੰ ਰੋਕਣਾ ਹੈ। ਪਾਬੰਦੀਆਂ ਦੇ ਲਾਗੂ ਹੋਣ ਤੋਂ ਬਾਅਦ ਅਮਰੀਕਾ ਵਿੱਚ ਸਥਿਤ ਪਾਬੰਦੀਸ਼ੁਦਾ ਕੰਪਲੈਕਸਾਂ ਅਤੇ ਕੰਪਨੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਅਤੇ ਉਹ ਅਮਰੀਕਾ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਾਰੋਬਾਰ ਨਹੀਂ ਕਰ ਸਕਣਗੀਆਂ।

ਭਾਰਤ ਨੂੰ ਨਿਸ਼ਾਨਾ ਬਣਾਉਣਾ ਹੈ ਉਦੇਸ਼

ਇਸੇ ਤਰ੍ਹਾਂ ਉਨ੍ਹਾਂ ਨਾਲ ਜੁੜੇ ਲੋਕ ਵੀ ਅਮਰੀਕਾ ਨਹੀਂ ਜਾ ਸਕਣਗੇ। NDC ਤੋਂ ਇਲਾਵਾ ਅਮਰੀਕਾ ਦੀਆਂ ਪਾਬੰਦੀਆਂ ਦੇ ਦਾਇਰੇ 'ਚ ਆਈਆਂ ਤਿੰਨ ਕੰਪਨੀਆਂ ਦੇ ਨਾਂ ਐਫੀਲੀਏਟਸ ਇੰਟਰਨੈਸ਼ਨਲ, ਅਖਤਰ ਐਂਡ ਸੰਨਜ਼ ਪ੍ਰਾਈਵੇਟ ਲਿਮਟਿਡ ਅਤੇ ਰੌਕਸਸਾਈਡ ਐਂਟਰਪ੍ਰਾਈਜ਼ ਹਨ। ਇਹ ਤਿੰਨੋਂ ਕੰਪਨੀਆਂ ਕਰਾਚੀ ਦੀਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਇਸਲਾਮਾਬਾਦ ਸਥਿਤ ਐੱਨਡੀਸੀ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦੇ ਵਿਕਾਸ ਪ੍ਰੋਗਰਾਮ ਨੂੰ ਤੇਜ਼ ਕਰਨ ਅਤੇ ਇਸ ਦੇ ਪ੍ਰੀਖਣ ਲਈ ਜ਼ਰੂਰੀ ਉਪਕਰਨ ਹਾਸਲ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।