ਹੁਣ ਚੁੱਪਚਾਪ ਤਰੀਕੇ ਨਾਲ ਅਮਰੀਕਾ ਤੋਂ ਭੇਜੇ ਜਾਣ ਲੱਗੇ ਪੰਜਾਬੀ, 4 ਡਿਪੋਰਟ ਹੋ ਕੇ ਆਏ 

ਚਾਰ ਨੌਜਵਾਨ ਡਿਪੋਰਟ ਹੋ ਕੇ ਇਸਤਾਂਬੁਲ ਤੋਂ ਪਨਾਮਾ ਸਿਟੀ ਰਾਹੀਂ ਸਫਰ ਕਰਕੇ ਦਿੱਲੀ ਤੋਂ ਇੰਡੀਗੋ ਏਅਰ ਲਾਇਨ ਦੀ ਘਰੇਲੂ ਉਡਾਣ ਰਾਹੀਂ ਅੰਮ੍ਰਿਤਸਰ ਪਹੁੰਚੇ। ਜਿੰਨ੍ਹਾ ਨੂੰ ਹਵਾਈ ਅੱਡੇ ’ਤੇ ਆਈ. ਬੀ. ਅਤੇ ਪੁਲਿਸ ਹਵਾਲੇ ਕੀਤਾ ਗਿਆ ਸੀ

Courtesy: file photo

Share:

ਅਮਰੀਕਾ ਦੀ ਟਰੰਪ ਸਰਕਾਰ ਵਲੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਜਿਸ ਤਹਿਤ ਅੱਜ ਮੁੜ ਚਾਰ ਨੌਜਵਾਨ ਡਿਪੋਰਟ ਹੋ ਕੇ ਇਸਤਾਂਬੁਲ ਤੋਂ ਪਨਾਮਾ ਸਿਟੀ ਰਾਹੀਂ ਸਫਰ ਕਰਕੇ ਦਿੱਲੀ ਤੋਂ ਇੰਡੀਗੋ ਏਅਰ ਲਾਇਨ ਦੀ ਘਰੇਲੂ ਉਡਾਣ ਰਾਹੀਂ ਅੰਮ੍ਰਿਤਸਰ ਪਹੁੰਚੇ। ਜਿੰਨ੍ਹਾ ਨੂੰ ਹਵਾਈ ਅੱਡੇ ’ਤੇ ਆਈ. ਬੀ. ਅਤੇ ਪੁਲਿਸ ਹਵਾਲੇ ਕੀਤਾ ਗਿਆ ਸੀ ਤੇ ਬਾਅਦ ਵਿਚ ਪ੍ਰਸ਼ਾਸਨ ਵਲੋਂ ਘਰਾਂ ਵਿਚ ਭੇਜ ਦਿੱਤਾ ਗਿਆ।

ਏਜੰਸੀਆਂ ਨੇ ਸਾਰਾ ਰਿਕਾਰਡ ਖੰਗਾਲਿਆ 

ਅੰਮ੍ਰਿਤਸਰ ਪੁੱਜੇ ਡਿਪੋਰਟ ਹੋਏ ਨੌਜਵਾਨਾਂ ’ਚ ਜਤਿੰਦਰ ਸਿੰਘ ਭੰਗੂ, ਮਨਿੰਦਰ ਦੱਤ, ਜੁਗਰਾਜ ਸਿੰਘ, ਹਰਪ੍ਰੀਤ ਸਿੰਘ ਹਨ।  ਇਹ ਨੌਜਵਾਨ 2 ਬਟਾਲੇ ਤੋਂ, 1 ਜਲੰਧਰ ਅਤੇ ਇਕ ਨਾਭੇ ਦਾ ਵਾਸੀ ਹੈ। ਪਹਿਲਾਂ ਏਅਰਪੋਰਟ ਉਪਰ ਇਹਨਾਂ ਦਾ ਰਿਕਾਰਡ ਖੰਗਾਲਿਆ ਗਿਆ ਕਿ ਕਿਤੇ ਇਹਨਾਂ ਖਿਲਾਫ ਭਾਰਤ ਅੰਦਰ ਕੋਈ ਮੁਕੱਦਮਾ ਤਾਂ ਦਰਜ ਨਹੀਂ। ਤਸੱਲੀ ਕਰਨ ਮਗਰੋਂ ਪ੍ਰਸ਼ਾਸਨ ਨੇ  ਇਹਨਾਂ ਨੂੰ ਘਰ ਭੇਜਿਆ।

3 ਜ਼ਹਾਜ ਪਹਿਲਾਂ ਭਰ ਕੇ ਆਏ

ਟਰੰਪ ਸਰਕਾਰ ਵੱਲੋਂ ਪਹਿਲਾਂ 3 ਜ਼ਹਾਜ਼ ਭਰ ਕੇ ਭੇਜੇ ਜਾ ਚੁੱਕੇ ਹਨ। ਜਦੋਂ ਪਹਿਲਾ ਜ਼ਹਾਜ਼ ਆਇਆ ਸੀ ਤਾਂ ਭਾਰਤ ਦੀ ਸਿਆਸਤ ਅੰਦਰ ਵੀ ਭੁਚਾਲ ਆ ਗਿਆ ਸੀ। ਇਸ ਮਗਰੋਂ ਦੂਜੇ ਜ਼ਹਾਜ ਰਾਹੀਂ ਆਏ ਲੋਕਾਂ ਨਾਲ ਮੁਲਾਕਾਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਸੀ। ਫਿਰ ਤੀਜਾ ਜ਼ਹਾਜ਼ ਆਇਆ ਸੀ। ਇਹਨਾਂ ਤਿੰਨੋਂ ਜ਼ਹਾਜਾਂ ਨੂੰ ਅੰਮ੍ਰਿਤਸਰ ਉਤਾਰਨ ਨੂੰ ਲੈ ਕੇ ਵੀ ਸਿਆਸਤ ਭਖ ਗਈ ਸੀ। 

ਇਹ ਵੀ ਪੜ੍ਹੋ