ਹੁਣ AI ਟ੍ਰੇਨਰ ਕਰਵਾਏਗਾ ਕਸਤਰ,ਅਮਰੀਕਾ 'ਚ ਖੁੱਲ੍ਹਿਆ AI ਟ੍ਰੇਨਰ ਵਾਲਾ ਜਿਮ

AI ਟ੍ਰੇਨਰ ਵਰਕਆਊਟ ਦੌਰਾਨ ਹੋਣ ਵਾਲੀ ਹਰ ਹਰਕਤ 'ਤੇ ਬੋਲ ਕੇ ਫੀਡਬੈਕ ਦੇ ਸਕਦਾ ਹੈ। ਜਿਮ ਦੀਆਂ ਕੰਧਾਂ 'ਤੇ ਐਲਈਡੀ ਸਕਰੀਨਾਂ ਲਗਾਈਆਂ ਗਈਆਂ ਹਨ।

Share:

ਹਾਈਲਾਈਟਸ

  • ਲੂਮਿਨ ਫਿਟਨੈਸ ਨਾਮ ਦਾ ਪਹਿਲਾ ਜਿਮ ਅਮਰੀਕਾ ਦੇ ਟੈਕਸਾਸ ਦੇ ਡਲਾਸ ਵਿੱਚ ਖੋਲ੍ਹਿਆ ਗਿਆ ਹੈ ਜਿੱਥੇ ਲੋਕ ਏਆਈ ਟ੍ਰੇਨਰ ਦੇ ਨਾਲ ਕਸਰਤ ਕਰ ਸਕਦੇ ਹਨ

ਅੱਜ ਦੇ ਦੌਰ ਵਿੱਚ ਏਆਈ ਹਰ ਖੇਤਰ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਇਸਦੇ ਨਾਲ ਹੀ AI ਦੀ ਵਰਤੋਂ ਕਰਨ ਵਾਲੇ ਫਿਟਨੈਸ ਐਪਸ ਦੀ ਗਿਣਤੀ ਕਈ ਗੁਣਾ ਵੱਧ ਰਹੀ ਹੈ। ਕੁਝ ਲੋਕ ਪ੍ਰਸਿੱਧ AI ਚੈਟਬੋਟ ਚੈਟਜੀਪੀਟੀ ਨੂੰ ਉਹਨਾਂ ਲਈ ਵਰਕਆਊਟ ਪ੍ਰੋਗਰਾਮ ਬਣਾਉਣ ਲਈ ਵੀ ਕਹਿ ਰਹੇ ਹਨ। ਦੱਸਣਯੋਗ ਹੈ ਕਿ ਬਹੁਤੀਆਂ AI ਫਿਟਨੈਸ ਐਪਸ ਇਕੱਲੇ ਵਰਤੋਂ ਲਈ ਤਿਆਰ ਕੀਤੀਆਂ ਗਈਆਂ ਹਨ। ਪਰ ਹੁਣ ਉੱਥੇ ਹੀ ਲੂਮਿਨ ਫਿਟਨੈਸ ਨਾਮ ਦਾ ਪਹਿਲਾ ਜਿਮ ਅਮਰੀਕਾ ਦੇ ਟੈਕਸਾਸ ਦੇ ਡਲਾਸ ਵਿੱਚ ਖੋਲ੍ਹਿਆ ਗਿਆ ਹੈ ਜਿੱਥੇ ਲੋਕ ਏਆਈ ਟ੍ਰੇਨਰ ਦੇ ਨਾਲ ਕਸਰਤ ਕਰ ਸਕਦੇ ਹਨ।

 

ਇੱਕੋ ਸਮੇਂ 14 ਲੋਕਾਂ ਨੂੰ ਦਵੇਗਾ ਸਿਖਲਾਈ

AI ਟ੍ਰੇਨਰ ਵਰਕਆਊਟ ਦੌਰਾਨ ਹੋਣ ਵਾਲੀ ਹਰ ਹਰਕਤ 'ਤੇ ਬੋਲ ਕੇ ਫੀਡਬੈਕ ਦੇ ਸਕਦਾ ਹੈ। ਜਿਮ ਦੀਆਂ ਕੰਧਾਂ 'ਤੇ ਐਲਈਡੀ ਸਕਰੀਨਾਂ ਲਗਾਈਆਂ ਗਈਆਂ ਹਨ। ਇਨ੍ਹਾਂ ਸਕਰੀਨਾਂ ਦੇ ਜ਼ਰੀਏ, AI ਪਰਸਨਲ ਟ੍ਰੇਨਰ 14 ਲੋਕਾਂ ਨੂੰ ਇੱਕੋ ਸਮੇਂ ਸਿਖਲਾਈ ਦੇ ਸਕਦਾ ਹੈ। ਹਰ ਵਿਅਕਤੀ ਦਾ ਆਪਣਾ ਸਟੇਸ਼ਨ ਹੁੰਦਾ ਹੈ। ਸਕਰੀਨ ਦੇ ਪਿੱਛੇ ਲੱਗੇ ਸੈਂਸਰ ਵਿਅਕਤੀ ਦੀ ਕਸਰਤ ਅਤੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਸਾਜ਼ੋ-ਸਾਮਾਨ ਜਿਵੇਂ ਕਿ ਡੰਬਲ, ਸਕੀਪਿੰਗ ਰੋਪ ਨੂੰ ਟਰੈਕ ਕਰਦੇ ਹਨ। ਇਸ ਦੇ ਨਾਲ ਹੀ ਵਰਕਆਊਟ ਕਰਦੇ ਸਮੇਂ ਹੈੱਡਫੋਨ 'ਤੇ AI ਆਪਣੇ ਅਸੈਸਮੈਂਟ ਅਤੇ ਨਿਰਦੇਸ਼ ਦਿੰਦਾ ਰਹਿੰਦਾ ਹੈ।

 

ਜਿਮ ਵਿੱਚ ਲੱਗੇ ਸੈਂਸਰ ਹਰ ਮੈਂਬਰ ਦੀ ਕਰਦੇ ਹਨ ਨਿਗਰਾਨੀ

ਲੂਮਿਨ ਫਿਟਨੈੱਸ ਦੇ ਸੀਈਓ ਬ੍ਰੈਂਡਨ ਬੀਨ ਨੇ ਕਿਹਾ, 'ਜਿਮ 'ਚ ਲਗਾਏ ਗਏ ਸੈਂਸਰ ਹਰ ਮੈਂਬਰ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਹਰ ਹਰਕਤ 'ਤੇ ਫੀਡਬੈਕ ਦੇ ਸਕਦੇ ਹਨ। ਅਸੀਂ ਮਨੁੱਖੀ ਟ੍ਰੇਨਰ ਦੀ ਪ੍ਰਤਿਭਾ ਦਾ ਬਦਲ ਨਹੀਂ ਲੱਭ ਰਹੇ ਹਾਂ। ਇਸ ਦੀ ਬਜਾਇ, ਅਸੀਂ ਉਨ੍ਹਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਟੂਲ ਦੇ ਰਹੇ ਹਾਂ। AI ਦੀ ਖਾਸ ਵਿਸ਼ੇਸ਼ਤਾ ਇਸਦੀ ਸਿੱਖਣ ਦੀ ਸਮਰੱਥਾ ਹੈ। ਇਹ ਅਜੇ ਪਰਫੈਕਟ ਨਹੀਂ ਹੈ, ਪਰ ਸਮੇਂ ਦੇ ਨਾਲ ਇਹ ਹੋਰ ਬਿਹਤਰ ਹੋ ਜਾਵੇਗਾ।

 

ਇਹ ਵੀ ਪੜ੍ਹੋ