ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਜ਼ਿੰਦਗੀ 'ਤੇ ਬਾਇਓਪਿਕ ਬਣਨ ਜਾ ਰਹੀ ਹੈ। 'ਬਲੈਕ ਸਵਾਨ' ਦੇ ਨਿਰਦੇਸ਼ਕ ਅਤੇ ਆਸਕਰ ਨਾਮਜ਼ਦ ਡੈਰੇਨ ਆਰਨੋਫਸਕੀ ਇਸ ਬਾਇਓਪਿਕ ਦਾ ਨਿਰਦੇਸ਼ਨ ਕਰਨਗੇ। ਰਿਪੋਰਟਾਂ ਦੇ ਮੁਤਾਬਕ ਨਿਊਯਾਰਕ ਦੇ ਫਿਲਮ ਸਟੂਡੀਓ ਏ24 ਨੂੰ ਮਸਕ 'ਤੇ ਬਾਇਓਪਿਕ ਬਣਾਉਣ ਦੇ ਅਧਿਕਾਰ ਮਿਲੇ ਹਨ। ਇਸ ਬਾਇਓਪਿਕ ਨੂੰ ਨਿਰਦੇਸ਼ਕ ਅਰਨੋਫਸਕੀ ਦੀ ਪ੍ਰੋਡਕਸ਼ਨ ਕੰਪਨੀ ਪ੍ਰੋਟੋਜ਼ੋਆ ਪਿਕਚਰਜ਼ ਵੱਲੋਂ ਬਣਾਇਆ ਜਾਵੇਗਾ। ਮਸਕ ਦੀ ਬਾਇਓਪਿਕ ਲਈ ਰਾਈਟਸ ਲੈਣ ਦੀ ਦੌੜ ਲੱਗੀ ਹੋਈ ਸੀ, ਜਿਸ 'ਚ ਕਈ ਵੱਡੇ ਫਿਲਮ ਮੇਕਰ ਅਤੇ ਸਟੂਡੀਓ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਐਲੋਨ ਮਸਕ ਦੀ ਜੀਵਨੀ ਸਤੰਬਰ ਵਿੱਚ ਆਈ ਸੀ ਲੇਖਕ ਵਾਲਟਰ ਆਈਜ਼ੈਕਸਨ ਨੇ ਇਸ ਸਾਲ ਸਤੰਬਰ ਵਿੱਚ ਐਲੋਨ ਮਸਕ ਦੇ ਜੀਵਨ ਉੱਤੇ ਇੱਕ ਜੀਵਨੀ ਲਿਖੀ ਹੈ। ਹੁਣ ਇਸ ਬਾਇਓਗ੍ਰਾਫੀ 'ਤੇ ਆਧਾਰਿਤ ਬਾਇਓਪਿਕ ਬਣਾਈ ਜਾਵੇਗੀ।
NEWS: An Elon Musk biopic is in development and Darren Aronofsky will direct.
— X News Daily (@xDaily) November 10, 2023
Walter Isaacson’s biography will serve as the basis for the screenplay pic.twitter.com/SpPJ9ahllI
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਸਟਾਰਸ਼ਿਪ ਵਾਹਨ ਦਾ ਦੂਜਾ ਟੈਸਟ ਕਰਨ ਦੀ ਤਿਆਰੀ ਚ ਮਸਕ
ਨਿਊਜ਼ ਡੇਲੀ' ਨੇ ਆਪਣੇ ਹੈਂਡਲ 'ਤੇ ਲਿਖਿਆ, 'ਏਲੋਨ ਮਸਕ ਦੀ ਬਾਇਓਪਿਕ ਵਿਕਾਸ ਦੇ ਦੌਰ 'ਚ ਹੈ, ਜਿਸ ਦਾ ਨਿਰਦੇਸ਼ਨ ਡੈਰੇਨ ਐਰੋਨੋਫਸਕੀ ਕਰਨਗੇ।' ਇਸ ਤੋਂ ਪਹਿਲਾਂ 2015 'ਚ ਐਪਲ ਦੇ ਸਹਿ-ਸੰਸਥਾਪਕ ਸਟੀਵ ਜੌਬਸ 'ਤੇ ਲਿਖੀ ਆਈਜ਼ੈਕਸਨ ਦੀ ਕਿਤਾਬ 'ਤੇ ਫਿਲਮ ਬਣੀ ਸੀ। ਇਸ ਵਿੱਚ, ਆਇਰਿਸ਼ ਅਦਾਕਾਰ ਮਾਈਕਲ ਫਾਸਬੈਂਡਰ ਨੇ ਮਰਹੂਮ ਤਕਨੀਕੀ ਕਾਰੋਬਾਰੀ ਦੀ ਭੂਮਿਕਾ ਨਿਭਾਈ। ਦਸ ਦੇਈਏ ਕਿ ਸਪੇਸਐਕਸ ਦੇ ਮਾਲਕ ਐਲੋਨ ਮਸਕ 17 ਨਵੰਬਰ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਸਟਾਰਸ਼ਿਪ ਵਾਹਨ ਦਾ ਦੂਜਾ ਟੈਸਟ ਕਰਨ ਦੀ ਤਿਆਰੀ ਕਰ ਰਹੇ ਹਨ। ਸਪੇਸਐਕਸ ਨੇ ਕਿਹਾ ਕਿ ਅੰਤਿਮ ਰੈਗੂਲੇਟਰੀ ਮਨਜ਼ੂਰੀ ਫਿਲਹਾਲ ਬਾਕੀ ਹੈ। ਇਹ ਮਿਸ਼ਨ 1:30 ਘੰਟੇ ਦਾ ਹੋਵੇਗਾ। ਲਾਈਵ ਸਟ੍ਰੀਮਿੰਗ 30 ਮਿੰਟ ਪਹਿਲਾਂ ਸ਼ੁਰੂ ਹੋਵੇਗੀ।