ਉੱਤਰੀ ਸੀਰੀਆ 'ਚ ਕਾਰ ਬੰਬ ਧਮਾਕੇ 'ਚ 19 ਲੋਕਾਂ ਦੀ ਮੌਤ ਹੋ ਗਈ

ਉੱਤਰੀ ਸੀਰੀਆ ਦੇ ਇਕ ਸ਼ਹਿਰ ਦੇ ਬਾਹਰਵਾਰ ਸੋਮਵਾਰ ਨੂੰ ਹੋਏ ਕਾਰ ਬੰਬ ਧਮਾਕੇ 'ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਿਹਤ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਾਨਬੀਜ ਸ਼ਹਿਰ ਦੇ ਬਾਹਰਵਾਰ ਖੇਤੀਬਾੜੀ ਮਜ਼ਦੂਰਾਂ ਨੂੰ ਲਿਜਾ ਰਹੇ ਵਾਹਨ ਦੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋਇਆ।

Share:

ਇੰਟਰਨੈਸ਼ਨਲ ਨਿਊਜ. ਉੱਤਰੀ ਸੀਰੀਆ ਦੇ ਇਕ ਸ਼ਹਿਰ ਦੇ ਬਾਹਰਵਾਰ ਸੋਮਵਾਰ ਨੂੰ ਹੋਏ ਕਾਰ ਬੰਬ ਧਮਾਕੇ 'ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਿਹਤ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਾਨਬੀਜ ਸ਼ਹਿਰ ਦੇ ਬਾਹਰਵਾਰ ਖੇਤੀਬਾੜੀ ਮਜ਼ਦੂਰਾਂ ਨੂੰ ਲਿਜਾ ਰਹੇ ਵਾਹਨ ਦੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋਇਆ। ਹਸਪਤਾਲ ਦੇ ਕਰਮਚਾਰੀ ਮੁਹੰਮਦ ਅਹਿਮਦ ਨੇ ਦੱਸਿਆ ਕਿ 17 ਔਰਤਾਂ ਅਤੇ ਇਕ ਆਦਮੀ ਦੀ ਮੌਤ ਹੋ ਗਈ ਅਤੇ ਇਨ੍ਹਾਂ ਤੋਂ ਇਲਾਵਾ 15 ਔਰਤਾਂ ਜ਼ਖਮੀ ਹਨ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ। ਇਸ ਧਮਾਕੇ ਦੀ ਤੁਰੰਤ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਸੀਰੀਅਨ ਡੈਮੋਕਰੇਟਿਕ ਫੋਰਸਿਜ਼

ਦਸੰਬਰ 'ਚ ਰਾਸ਼ਟਰਪਤੀ ਬਸ਼ਰ ਅਸਦ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਵੀ ਉੱਤਰ-ਪੂਰਬੀ ਅਲੇਪੋ ਸੂਬੇ ਦੇ ਮਨਬਿਜ 'ਚ ਹਿੰਸਾ ਦੀਆਂ ਘਟਨਾਵਾਂ ਜਾਰੀ ਹਨ। 'ਸੀਰੀਅਨ ਨੈਸ਼ਨਲ ਆਰਮੀ' ਵਜੋਂ ਜਾਣੇ ਜਾਂਦੇ ਤੁਰਕੀ-ਸਮਰਥਿਤ ਸਮੂਹਾਂ ਦਾ  ਅਮਰੀਕਾ-ਸਮਰਥਿਤ ਕੁਰਦਿਸ਼ ਦੀ ਅਗਵਾਈ ਵਾਲੀ 'ਸੀਰੀਅਨ ਡੈਮੋਕਰੇਟਿਕ ਫੋਰਸਿਜ਼' ਨਾਲ ਟਕਰਾਅ ਜਾਰੀ ਹੈ।  

ਇਹ ਵੀ ਪੜ੍ਹੋ

Tags :