ਉੱਤਰੀ ਕੋਰੀਆ ਨੇ ਇੱਕ ਹੋਰ ਅੰਡਰਵਾਟਰ ਪ੍ਰਮਾਣੂ ਡਰੋਨ ਕੀਤਾ ਤਿਆਰ

ਉੱਤਰੀ ਕੋਰੀਆ ਦੇ ਸਰਕਾਰੀ ਮੀਡਿਆ ਅਨੁਸਾਰ ਉੱਤਰੀ ਕੋਰੀਆ ਨੇ ਪ੍ਰਮਾਣੂ-ਸਮਰੱਥ ਅੰਡਰਵਾਟਰ ਅਟੈਕ ਡਰੋਨ ਦਾ ਇੱਕ ਹੋਰ ਪ੍ਰੀਖਣ ਕੀਤਾ ਹੈ। ਰਿਪੋਰਟਾਂ ਦੇ ਅਨੁਸਾਰ ,ਅਮਰੀਕਾ ਅਤੇ ਦੱਖਣੀ ਕੋਰੀਆ ਦੇ ਵਿਰੁੱਧ ਇਸਦੀ ਫੌਜੀ ਸਮਰੱਥਾ ਦਾ ਇਹ ਤਾਜ਼ਾ ਪ੍ਰਦਰਸ਼ਨ ਹੈ । ਅਮਰੀਕਾ-ਦੱਖਣੀ ਕੋਰੀਆ ਦੇ ਸੰਯੁਕਤ ਫੌਜੀ ਅਭਿਆਸਾਂ ਦਾ ਜਵਾਬ ਸਰਕਾਰੀ ਮੀਡੀਆ ਅਨੁਸਾਰ ਉੱਤਰੀ ਕੋਰੀਆ ਨੇ 4 ਅਪ੍ਰੈਲ ਤੋਂ 7 […]

Share:

ਉੱਤਰੀ ਕੋਰੀਆ ਦੇ ਸਰਕਾਰੀ ਮੀਡਿਆ ਅਨੁਸਾਰ ਉੱਤਰੀ ਕੋਰੀਆ ਨੇ ਪ੍ਰਮਾਣੂ-ਸਮਰੱਥ ਅੰਡਰਵਾਟਰ ਅਟੈਕ ਡਰੋਨ ਦਾ ਇੱਕ ਹੋਰ ਪ੍ਰੀਖਣ ਕੀਤਾ ਹੈ। ਰਿਪੋਰਟਾਂ ਦੇ ਅਨੁਸਾਰ ,ਅਮਰੀਕਾ ਅਤੇ ਦੱਖਣੀ ਕੋਰੀਆ ਦੇ ਵਿਰੁੱਧ ਇਸਦੀ ਫੌਜੀ ਸਮਰੱਥਾ ਦਾ ਇਹ ਤਾਜ਼ਾ ਪ੍ਰਦਰਸ਼ਨ ਹੈ ।

ਅਮਰੀਕਾ-ਦੱਖਣੀ ਕੋਰੀਆ ਦੇ ਸੰਯੁਕਤ ਫੌਜੀ ਅਭਿਆਸਾਂ ਦਾ ਜਵਾਬ

ਸਰਕਾਰੀ ਮੀਡੀਆ ਅਨੁਸਾਰ ਉੱਤਰੀ ਕੋਰੀਆ ਨੇ 4 ਅਪ੍ਰੈਲ ਤੋਂ 7 ਅਪ੍ਰੈਲ ਤੱਕ “ਹੇਲ-2” ਨਾਮਕ ਪ੍ਰਮਾਣੂ-ਸਮਰੱਥ ਅੰਡਰਵਾਟਰ ਹਮਲੇ ਵਾਲੇ ਹਥਿਆਰ ਦਾ ਪ੍ਰੀਖਣ ਕੀਤਾ।ਇਹ ਪ੍ਰੀਖਣ “ਹੇਲ-1” ਨਾਮਕ ਇੱਕ ਨਵੇਂ ਅੰਡਰਵਾਟਰ ਡਰੋਨ ਦਾ ਖੁਲਾਸਾ ਕਰਨ ਤੋਂ ਇੱਕ ਹਫ਼ਤੇ ਤੋਂ ਵੱਧ ਸਮੇਂ ਬਾਅਦ ਕੀਤਾ ਗਿਆ । ਉੱਤਰੀ ਕੋਰੀਆ ਦੀ  ਸਟੇਟ ਨਿਊਜ਼ ਏਜੰਸੀ ਨੇ ਕਿਹਾ ਕਿ ਅੰਡਰਵਾਟਰ ਰਣਨੀਤਕ ਹਥਿਆਰ ਪ੍ਰਣਾਲੀ ਦੇ ਪ੍ਰੀਖਣ ਦੌਰਾਨ ਡਰੋਨ ਨੇ 71 ਘੰਟੇ ਅਤੇ 6 ਮਿੰਟਾਂ ਲਈ 1,000 ਕਿਲੋਮੀਟਰ (621 ਮੀਲ) ਦਾ ਸਫ਼ਰ ਤੈਅ ਕੀਤਾ ਅਤੇ ਇੱਕ ਸਿਮੂਲੇਟਿਡ ਟੀਚੇ ਨੂੰ ਸਫਲਤਾਪੂਰਵਕ ਮਾਰਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪਰੀਖਣ ਨੇ ਪਾਣੀ ਦੇ ਅੰਦਰ ਰਣਨੀਤਕ ਹਥਿਆਰ ਪ੍ਰਣਾਲੀ ਦੀ ਭਰੋਸੇਯੋਗਤਾ ਅਤੇ ਇਸਦੀ ਘਾਤਕ ਹਮਲੇ ਦੀ ਸਮਰੱਥਾ ਨੂੰ ਪੂਰੀ ਤਰ੍ਹਾਂ ਸਾਬਤ ਕੀਤਾ ਹੈ। ਕੁਝ ਵਿਸ਼ਲੇਸ਼ਕ ਇਸ ਗੱਲ ਤੇ ਸ਼ੱਕ ਕਰ ਰਹੇ ਹਨ ਕਿ ਅੰਡਰਵਾਟਰ ਵਾਹਨ ਤਾਇਨਾਤੀ ਲਈ ਤਿਆਰ ਹੈ ਯਾਂ ਨਹੀਂ ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਪ੍ਰਣਾਲੀ , ਉੱਤਰੀ ਕੋਰੀਆ ਦੇ ਵਿਰੁੱਧ ਫੌਜੀ ਕਾਰਵਾਈ ਨੂੰ ਰੋਕਣ ਵਿੱਚ ਮਦਦ ਕਰੇਗੀ। ਸਰਕਾਰੀ ਮੀਡੀਆ ਦੁਆਰਾ ਜਾਰੀ ਕੀਤੀਆਂ ਗਈਆਂ ਫੋਟੋਆਂ ਵਿੱਚ ਇੱਕ ਵੱਡੀ, ਗੂੜ੍ਹੇ ਰੰਗ ਦੀ ਟਾਰਪੀਡੋ-ਆਕਾਰ ਵਾਲੀ ਵਸਤੂ ਦੇ ਨਾਲ-ਨਾਲ ਵਸਤੂ ਦੇ ਪਾਣੀ ਦੇ ਹੇਠਾਂ ਟ੍ਰੈਜੈਕਟਰੀ ਅਤੇ ਸਮੁੰਦਰ ਦੀ ਸਤ੍ਹਾ ਤੇ ਦਿਖਾਈ ਦੇਣ ਵਾਲੇ ਧਮਾਕੇ ਦੇ ਟਰੈਕ ਦਿਖਾਈ ਦਿੱਤੇ।

ਉੱਤਰੀ ਕੋਰੀਆ ਕਈ ਮਹੀਨਿਆਂ ਤੋਂ ਨਿਯਮਿਤ ਤੌਰ ਤੇ ਵੱਖ-ਵੱਖ ਹਥਿਆਰਾਂ ਦਾ ਪ੍ਰੀਖਣ ਕਰ ਰਿਹਾ ਹੈ ਅਤੇ ਅਮਰੀਕਾ-ਦੱਖਣੀ ਕੋਰੀਆ ਦੇ ਸੰਯੁਕਤ ਫੌਜੀ ਅਭਿਆਸਾਂ ਦੇ ਜਵਾਬ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਆਪਣੀ ਗਤੀਵਿਧੀ ਨੂੰ ਵਧਾ ਰਿਹਾ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ, ਇਸ ਨੇ ਨਵੇਂ, ਛੋਟੇ ਪਰਮਾਣੂ ਹਥਿਆਰਾਂ ਦਾ ਪਰਦਰਸ਼ਨ ਕੀਤਾ ਹੈ ਅਤੇ ਅਮਰੀਕਾ ਵਿੱਚ ਕਿਤੇ ਵੀ ਹਮਲਾ ਕਰਨ ਦੇ ਸਮਰੱਥ ਇੱਕ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਵੀ ਪ੍ਰਦਰਸ਼ਿਤ ਕੀਤੀ ਹੈ।ਅਮਰੀਕਾ ਅਤੇ ਦੱਖਣੀ ਕੋਰੀਆ ਦੇ ਵਿਰੁੱਧ ਇਸਦੀ ਫੌਜੀ ਸਮਰੱਥਾ ਦੇ ਪਰਦਰਸ਼ਨ ਲਗਾਤਾਰ ਜਾਰੀ ਰਹਿਣ ਦੀ ਉਮੀਦ ਹੈ । ਲਗਾਤਾਰ ਅਮਰੀਕਾ-ਦੱਖਣੀ ਕੋਰੀਆ ਦੇ ਸੰਯੁਕਤ ਫੌਜੀ ਅਭਿਆਸਾਂ ਨੇ ਉੱਤਰੀ ਕੋਰੀਆ ਨੂੰ ਆਪਦੀ ਸਮਰੱਥਾ ਲਗਾਤਾਰ ਵਧਾਉਣ ਤੇ ਮਜਬੂਰ ਕੀਤਾ ਹੈ।