ਕੈਲੀਫੋਰਨੀਆ ਵਿੱਚ ਹਿੰਦੂ ਮੰਦਰ ਦੀ ਭੰਨਤੋੜ ਦੇ ਵਿਰੋਧ ਵਿੱਚ ਨਿੱਤਰੇ ਅਮਰੀਕੀ ਸਾਂਸਦ

ਐਮਪੀ ਰੋ ਖੰਨਾ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਕੈਲੀਫੋਰਨੀਆ ਦੇ ਨੇਵਾਰਕ ਵਿੱਚ ਸਥਿਤ ਸ਼੍ਰੀ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਨ। ਸਵਾਮੀਨਾਰਾਇਣ ਮੰਦਰ ਉਨ੍ਹਾਂ ਦੇ ਹਲਕੇ ਵਿੱਚ ਪੈਂਦਾ ਹੈ।

Share:

ਹਾਈਲਾਈਟਸ

  • ਕੈਲੀਫੋਰਨੀਆ ਦੀ ਸੰਸਦ ਮੈਂਬਰ ਬਾਰਬਰਾ ਲੀ ਅਤੇ ਓਹੀਓ ਦੇ ਸੰਸਦ ਮੈਂਬਰ ਨੀਰਜ ਅੰਤਾਨੀ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ

ਅਮਰੀਕਾ ਦੇ ਤਿੰਨ ਪ੍ਰਮੁੱਖ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਸਮੇਤ ਅਮਰੀਕਾ ਦੇ ਕਈ ਨੇਤਾਵਾਂ ਨੇ ਕੈਲੀਫੋਰਨੀਆ ਵਿੱਚ ਇੱਕ ਹਿੰਦੂ ਮੰਦਰ ਦੀ ਭੰਨਤੋੜ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨੇਵਾਰਕ, ਕੈਲੀਫੋਰਨੀਆ ਵਿੱਚ ਸ਼੍ਰੀ ਸਵਾਮੀਨਾਰਾਇਣ ਮੰਦਿਰ ਨੂੰ ਭਾਰਤ-ਵਿਰੋਧੀ ਗ੍ਰਾਫਿਟੀ ਨਾਲ ਬਦਨਾਮ ਕੀਤਾ ਗਿਆ ਅਤੇ ਭੰਨ-ਤੋੜ ਕੀਤੀ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕਰ ਰਹੀ ਹੈ। ਐਮਪੀ ਰੋ ਖੰਨਾ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਕੈਲੀਫੋਰਨੀਆ ਦੇ ਨੇਵਾਰਕ ਵਿੱਚ ਸਥਿਤ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਨ। ਸਵਾਮੀਨਾਰਾਇਣ ਮੰਦਰ ਉਨ੍ਹਾਂ ਦੇ ਹਲਕੇ ਵਿੱਚ ਪੈਂਦਾ ਹੈ। 

 

ਨਿਆਂ ਦੇ ਕਟਹਿਰੇ 'ਚ ਲਿਆਂਦੇ ਜਾਣ ਆਰੋਪੀ

ਖੰਨਾ ਨੇ ਕਿਹਾ, ''ਧਾਰਮਿਕ ਆਜ਼ਾਦੀ ਅਮਰੀਕੀ ਜਮਹੂਰੀਅਤ ਦਾ ਧੁਰਾ ਹੈ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ, ਉਨ੍ਹਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ।'' ਖੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਭਾਈਚਾਰੇ ਦੇ ਲੋਕ ਇਸ ਨਫਰਤ ਦੇ ਵਿਰੋਧ 'ਚ ਇਕੱਠੇ ਹੋ ਰਹੇ ਹਨ ਅਤੇ ਇਸ ਦੇ ਖਿਲਾਫ ਇਕੱਠੇ ਹੋ ਰਹੇ ਹਨ। ਉਨ੍ਹਾਂ ਕਿਹਾ, ‘‘ਸਮਾਜ ਦੀ ਇਹ ਪਹਿਲਕਦਮੀ ਬੁਰਾਈ ਦਾ ਜਵਾਬ ਚੰਗਿਆਈ ਨਾਲ ਕਰ ਰਹੀ ਹੈ।’’ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਸਵਾਮੀਨਾਰਾਇਣ ਮੰਦਰ ਦੀ ਬੇਅਦਬੀ ਦੀ ਘਟਨਾ ਨੂੰ ‘ਨਿੰਦਾਯੋਗ’ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਦੀ ਸਖ਼ਤ ਨਿਖੇਧੀ ਕਰਦੇ ਹਨ।

 

ਕੱਟੜਤਾ ਵਿਰੁੱਧ ਇਕਜੁੱਟ ਹੋਣ ਦੀ ਅਪੀਲ

ਉਨ੍ਹਾਂ ਕਿਹਾ, ''ਸਾਨੂੰ ਹਰ ਤਰ੍ਹਾਂ ਦੀ ਕੱਟੜਤਾ ਵਿਰੁੱਧ ਇਕਜੁੱਟ ਹੋਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਭੰਨਤੋੜ ਕੀਤੀ ਹੈ, ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।'' ਸੰਸਦ ਮੈਂਬਰ ਸ਼੍ਰੀ ਥਾਣੇਦਾਰ ਨੇ ਵੀ 'ਇਸ ਸ਼ਰਮਨਾਕ ਕਾਰੇ' ਦੀ ਸਖ਼ਤ ਨਿੰਦਾ ਕੀਤੀ ਹੈ। ਕੈਲੀਫੋਰਨੀਆ ਦੀ ਸੰਸਦ ਮੈਂਬਰ ਬਾਰਬਰਾ ਲੀ ਅਤੇ ਓਹੀਓ ਦੇ ਸੰਸਦ ਮੈਂਬਰ ਨੀਰਜ ਅੰਤਾਨੀ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਤਸਵੀਰਾਂ ਮੁਤਾਬਕ ਮੰਦਰ ਦੇ ਬਾਹਰ ਇਕ 'ਸਾਈਨਪੋਸਟ' 'ਤੇ ਖਾਲਿਸਤਾਨ ਸ਼ਬਦ ਦੇ ਨਾਲ-ਨਾਲ ਹੋਰ ਇਤਰਾਜ਼ਯੋਗ ਨਾਅਰਿਆਂ ਨੂੰ ਸਪਰੇਅ-ਪੇਂਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ