ਫਿਰ ਤੋਂ ਭਖਿਆ ਨਿੱਝਰ ਕਤਲ ਕਾਂਡ ਦਾ ਮਾਮਲਾ

ਖਾਲਿਸਤਾਨੀ ਅੱਤਵਾਦੀ ਅਤੇ ਸਮਰਥਕ Hardeep Singh Nijjar ਦਾ ਕੈਨੇਡਾ ਵਿੱਚ ਕੁਝ ਮਹੀਨੇ ਪਹਿਲਾਂ ਕਤਲ ਕਰਨ ਦਾ ਮਾਮਲਾ ਫਿਰ ਭੱਖ ਗਿਆ ਹੈ। ਭਾਰਤੀ ਰਾਜਦੂਤ ਸੰਜੇ ਕੂਮਾਰ ਵਰਮਾ ਨੇ ਬਿਆਨ ਦਿਤਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਡਰੀ ਵਲੋਂ ਦਿਤੇ ਬਿਆਨਆਂ ਨੇ ਇਸ ਮਾਮਲੇ ਦੀ ਛਾਨਬੀਨ ਤੇ ਵਧੇਰੇ ਅਸਰ ਪਾਇਆ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਦਾ […]

Share:

ਖਾਲਿਸਤਾਨੀ ਅੱਤਵਾਦੀ ਅਤੇ ਸਮਰਥਕ Hardeep Singh Nijjar ਦਾ ਕੈਨੇਡਾ ਵਿੱਚ ਕੁਝ ਮਹੀਨੇ ਪਹਿਲਾਂ ਕਤਲ ਕਰਨ ਦਾ ਮਾਮਲਾ ਫਿਰ ਭੱਖ ਗਿਆ ਹੈ। ਭਾਰਤੀ ਰਾਜਦੂਤ ਸੰਜੇ ਕੂਮਾਰ ਵਰਮਾ ਨੇ ਬਿਆਨ ਦਿਤਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਡਰੀ ਵਲੋਂ ਦਿਤੇ ਬਿਆਨਆਂ ਨੇ ਇਸ ਮਾਮਲੇ ਦੀ ਛਾਨਬੀਨ ਤੇ ਵਧੇਰੇ ਅਸਰ ਪਾਇਆ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਦਾ ਦਾਅਵਾ ਸੀ ਕਿ ਉਹਨਾਂ ਕੋਲ ਕਤਲ ਕਾਂਡ ਵਿੱਚ ਭਾਰਤ ਦੀ ਸ਼ਮੂਲਿਅਤ ਦੇ ਸਬੂਤ ਹਨ। ਪਰ ਹਜੇ ਤੱਕ ਵੀ ਕੈਨੇਡਿਅਨ ਸਰਕਾਰ ਉਹਨਾਂ ਸਬੂਤਾਂ ਨੂੰ ਪੇਸ਼ ਨਹੀਂ ਕਰ ਸਕੀ ਹੈ। ਉਹਨਾਂ ਨੇ ਇਕ ਵਾਰੀ ਫਿਰ ਤੋਂ ਕਿਹਾ ਕਿ ਜੇਕਰ ਕੈਨੇਡਾ ਸਰਕਾਰ ਕੋਲ ਕੋਈ ਵੀ ਸਬੂਤ ਹੈ ਤੇ ਉਸਨੂੰ ਪੇਸ਼ ਕੀਤਾ ਜਾਵੇ। ਦਸ ਦੇਈਏ ਕਿ ਇਸ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਤੇ ਕਤਲ ਕਰਵਾਉਣ ਦੇ ਦੋਸ਼ ਲਾਏ ਸਨ ਅਤੇ ਇਹ ਦਾਅਵਾ ਵੀ ਕੀਤਾ ਸੀ ਕਿ ਕੈਨੇਡਾ ਸਰਕਾਰ ਕੋਲ ਇਸ ਦੇ ਸਬੂਤ ਵੀ ਹਨ। ਇਸ ਤੋਂ ਬਾਅਦ ਮਾਮਲੇ ਵਿੱਚ ਭਾਰਤ ਨੇ ਸਖਤ ਕਦਮ ਪੁੱਟੇ ਸਨ। ਮਗਰ ਹੁਣ ਇਸ ਬਿਆਨ ਤੋਂ ਬਾਅਦ ਫਿਰ ਤੋਂ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ।

ਜਾਂਚ ਪਹਿਲਾਂ ਹੀ ਦਾਗੀ ਹੋ ਚੁੱਕੀ ਹੈ?

ਭਾਰਤੀ ਰਾਜਦੂਤ ਸੰਜੇ ਕੂਮਾਰ ਵਰਮਾ ਨੇ ‘ਗਲੋਬ ਐਂਡ ਮੇਲ’ ਨੂੰ ਦਿੱਤੀ ਇੰਟਰਵਿਊ ‘ਚ ਕਿਹਾ ਕਿ ਨਿੱਝਰ ਦੀ ਹੱਤਿਆ ‘ਚ ਭਾਰਤ ਦੀ ਕਥਿਤ ਸ਼ਮੂਲੀਅਤ ਬਾਰੇ ਕੈਨੇਡਾ ਜਾਂ ਉਸ ਦੇ ਸਹਿਯੋਗੀਆਂ ਵੱਲੋਂ ਭਾਰਤ ਨੂੰ ਠੋਸ ਸਬੂਤ ਨਹੀਂ ਦਿਖਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡੀਅਨ ਪੁਲਿਸ ਵੱਲੋਂ ਕੀਤੀ ਜਾ ਰਹੀ ਕਤਲ ਦੀ ਜਾਂਚ ਨੂੰ ਪੀ.ਐਮ ਟਰੂਡੋ ਦੇ ਬਿਆਨਾਂ ਨੇ ਨੁਕਸਾਨ ਪਹੁੰਚਾਇਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੂਨ ਵਿੱਚ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਅਤੇ ਝੂਠਾ ਦੱਸ ਕੇ ਰੱਦ ਕਰ ਦਿੱਤਾ ਸੀ। ਭਾਰਤੀ ਰਾਜਦੂਤ ਨੇ ਕਿਹਾ ਕਿ ਇਸ ਮਾਮਲੇ ‘ਚ ਜਾਂਚ ‘ਚ ਮਦਦ ਲਈ ਸਾਨੂੰ ਕੋਈ ਖਾਸ ਜਾਂ ਸੰਬੰਧਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਸਬੂਤ ਅਤੇ ਜਾਂਚ ਦਾ ਸਿੱਟਾ ਕਿੱਥੇ ਹੈ? ਜਾਂਚ ਪਹਿਲਾਂ ਹੀ ਦਾਗੀ ਹੋ ਚੁੱਕੀ ਹੈ। ਉੱਚ ਪੱਧਰੀ ਕਿਸੇ ਵਿਅਕਤੀ ਵੱਲੋਂ ਹਦਾਇਤ ਆਈ ਹੈ ਕਿ ਇਸ ਪਿੱਛੇ ਭਾਰਤ ਜਾਂ ਭਾਰਤੀ ਏਜੰਟ ਹਨ। ਹੱਤਿਆ ਵਿੱਚ ਭਾਰਤ ਦੀ ਭੂਮਿਕਾ ਨੂੰ ਜ਼ੋਰਦਾਰ ਢੰਗ ਨਾਲ ਨਕਾਰਦਿਆਂ ਵਰਮਾ ਨੇ ਕਿਹਾ ਕਿ ਡਿਪਲੋਮੈਟਾਂ ਵਿਚਕਾਰ ਕੋਈ ਵੀ ਗੱਲਬਾਤ ਸੁਰੱਖਿਅਤ ਹੈ ਅਤੇ ਅਦਾਲਤ ਵਿੱਚ ਸਬੂਤ ਵਜੋਂ ਨਹੀਂ ਵਰਤੀ ਜਾ ਸਕਦੀ।