Arshdeep Dalla ਦੇ ਰਾਈਟਹੈਂਡ ਖਿਲਾਫ NIA ਦਾ ਸ਼ਿਕੰਜਾ, ਕੈਨੇਡਾ ਰਹਿਕੇ ਡੱਲਾ ਦੇ ਰਿਹਾ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ

Arshdeep Dalla ਦੇ ਰਾਈਟਹੈਂਡ ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਉਸਦੇ ਸਾਥੀ ਮਨਦੀਪ ਸਿੰਘ ਖਿਲਾਫ NIA ਨੇ ਚਾਰਜਸ਼ੀਟ ਦਾਇਰ ਕੀਤੀ ਹੈ। ਮਨਪ੍ਰੀਤ ਦੇ ਖਿਲਾਫ ਦੇਸ਼ ਵਿਰੋਧੀਆਂ ਗਤੀਵਿਧੀਆਂ ਕਰਨ ਦੇ ਇਲਾਜਮ ਹਨ ਜਿਸਨੂੰ ਫਿਲੀਪੀਂਸ ਤੋਂ ਪਿਛਲੇ ਸਾਲ ਗ੍ਰਿਫਤਾਰ ਕੀਤਾ ਸੀ। ਦੇਸ਼ ਦੇ ਖਿਲਾਫ ਸਾਜਿਸ਼ ਰਚਨ ਵਾਲਿਆਂ ਖਿਲਾਫ ਕੇਂਦਰ ਸਰਕਾਰ ਸਖਤ ਕਾਰਵਾਈ ਕਰ ਰਹੀ ਹੈ

Share:

ਪੰਜਾਬ ਨਿਊਜ। ਦੇਸ਼ ਵਿਰੋਧੀ ਕੰਮ ਕਰਨ ਵਾਲਿਆਂ ਦੇ ਖਿਲਾਫ ਕੇਂਦਰ ਸਰਕਾਰ ਨੇ ਸ਼ਿਕੰਜਾ ਕਸ ਦਿੱਤਾ ਹੈ। ਹੁਣ ਤੱਕ ਸਰਕਾਰ ਕਈ ਅੱਤਵਾਦੀਆਂ ਦੇ ਖਿਲਾਫ  ਕਾਰਵਾਈ ਕਰ ਚੁੱਕੀ ਹੈ। ਤੇ ਹੁਣ ਅਰਸ਼ਦੀਪ ਸਿੰਘ ਡੱਲਾ ਦੇ ਰਾਈਟ ਹੈਂਡ ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਉਸਦੇ ਸਾਥੀ ਮਨਪੀਦ ਸਿੰਘ ਤੇ ਵੀ ਸ਼ਿਕੰਜਾ ਕਸ ਦਿੱਤਾ ਗਿਆ ਹੈ।  ਦੱਸ ਦੇਈਏ ਕਿ ਇਹ ਦੋਵੇਂ ਕੁਝ ਸਮਾਂ ਪਹਿਲਾਂ ਤੱਕ NIA ਰਿਮਾਂਡ 'ਤੇ ਸਨ। ਜਿਸ ਤੋਂ NIA ਨੇ ਲਗਾਤਾਰ 10 ਦਿਨ ਪੁੱਛਗਿੱਛ ਕੀਤੀ। ਹੁਣ ਉਸਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਦੋਵੇਂ ਮੁਲਜ਼ਮ ਅੱਤਵਾਦੀ ਅਰਸ਼ ਡੱਲਾ ਨਾਲ ਸਬੰਧ ਰੱਖਦੇ ਹਨ ਅਤੇ ਉਸ ਦੇ ਗਰੋਹ ਦੇ ਮੁੱਖ ਮੈਂਬਰ ਹਨ।

ਹੁਣ NIA ਨੇ ਚਾਰਜਸ਼ੀਟ 'ਚ ਦੱਸਿਆ ਹੈ ਕਿ ਅੱਤਵਾਦੀ ਅਰਸ਼ ਡੱਲਾ ਖੁਦ ਕੈਨੇਡਾ 'ਚ ਬੈਠ ਕੇ ਪੀਤਾ ਰਾਹੀਂ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਦੋਵੇਂ ਡੱਲਾ ਦੇ ਦਹਿਸ਼ਤ ਅਤੇ ਅਪਰਾਧ ਸਿੰਡੀਕੇਟ ਵਿੱਚ ਨੌਜਵਾਨਾਂ ਨੂੰ ਭਰਤੀ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਪੀਟਾ ਭਾਰਤ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਕੇਟੀਐਫ ਲਈ ਵੱਡੇ ਪੱਧਰ 'ਤੇ ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਫੰਡ ਇਕੱਠਾ ਕਰਦਾ ਸੀ।

ਹਵਾਲਾ ਦੇ ਜਰੀਏ ਵਿਦੇਸ਼ ਭੇਜਦੇ ਸਨ ਪੈਸੇ 

ਉਕਤ ਪੈਸੇ ਹਵਾਲਾ ਨੈੱਟਵਰਕ ਰਾਹੀਂ ਵੱਖ-ਵੱਖ ਦੇਸ਼ਾਂ ਨੂੰ ਭੇਜ ਕੇ ਭਾਰਤ ਵਿਰੁੱਧ ਵੱਡੀ ਅੱਤਵਾਦੀ ਸਾਜ਼ਿਸ਼ ਵਿਚ ਅਹਿਮ ਭੂਮਿਕਾ ਨਿਭਾ ਰਹੇ ਸਨ। ਦੋਵੇਂ ਮੁਲਜ਼ਮ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ ਵਿੱਚ ਵੀ ਸ਼ਾਮਲ ਸਨ। ਐਨਆਈਏ ਦੀ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਭਾਰਤ ਵਿੱਚ ਵੱਖ-ਵੱਖ ਚੈਨਲਾਂ ਰਾਹੀਂ ਕੇਟੀਐਫ ਲਈ ਕੰਮ ਕਰਦੇ ਸਨ ਜਿਸ ਵਿੱਚ ਨਿਸ਼ਾਨੇਬਾਜ਼ਾਂ ਨੂੰ ਭਰਤੀ ਕਰਨਾ ਅਤੇ ਅਪਰਾਧ ਕਰਨਾ ਸ਼ਾਮਲ ਹੈ।

ਅਪਰਾਧ ਕਰਨ ਲਈ ਗਿਰੋਹ ਬਣਾਏ ਸਨ

ਪੀਤਾ ਵੱਲੋਂ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਅਪਰਾਧ ਕਰਨ ਲਈ ਵੱਖ-ਵੱਖ ਅਪਰਾਧਿਕ ਸਿੰਡੀਕੇਟ ਬਣਾਏ ਗਏ ਸਨ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਹੈ। ਪਰ ਇਸ ਤੋਂ ਪਹਿਲਾਂ ਹੀ ਉਹ ਟੁੱਟ ਗਿਆ। ਪੀਟਾ ਨੇ ਮੰਨਿਆ ਕਿ ਪੈਸੇ ਵਸੂਲਣ ਲਈ ਉਹ ਪਹਿਲਾਂ ਉਸ ਵਿਅਕਤੀ ਦੇ ਵੇਰਵੇ ਕੱਢਦਾ ਸੀ ਅਤੇ ਫਿਰ ਉਸ ਦੇ ਘਰ ਦੇ ਬਾਹਰ ਗੋਲੀ ਚਲਾ ਕੇ ਉਸ ਨੂੰ ਧਮਕੀਆਂ ਦਿੰਦਾ ਸੀ। ਫਿਰ ਫੋਨ ਕਰਕੇ ਪੈਸੇ ਮੰਗਦੇ ਸਨ।

ਜਾਣੋ ਕੌਣ ਹੈ ਅਰਸ਼ਦੀਪ ਡੱਲਾ

ਅਰਸ਼ ਡੱਲਾ ਮੁੱਖ ਤੌਰ 'ਤੇ ਮੋਗਾ ਦਾ ਰਹਿਣ ਵਾਲਾ ਹੈ ਅਤੇ ਹੁਣ ਕੈਨੇਡਾ ਰਹਿੰਦਾ ਹੈ। ਅਰਸ਼ ਡੱਲਾ ਪਹਿਲਾਂ ਗੈਂਗਸਟਰ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਫਿਰ ਅੱਤਵਾਦੀ ਬਣ ਗਿਆ। ਅਜੋਕੇ ਸਮੇਂ 'ਚ ਉਹ ਕਈ ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੈ। ਉਸ ਦੇ ਖਿਲਾਫ 2022 ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਡੱਲਾ ਖਿਲਾਫ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਅਤੇ ਹੋਰ ਰਾਜਾਂ ਵਿਚ ਅੱਤਵਾਦੀ ਗਤੀਵਿਧੀਆਂ, ਕਤਲ, ਫਿਰੌਤੀ, ਅਗਵਾ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ। ਡੱਲਾ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਵੀ ਸਬੰਧ ਹਨ।

ਜਗਤਾਰ ਸਿੰਘ ਤਾਰਾ ਨੇ ਕੀਤਾ ਸੀ ਬੇਅੰਤ ਸਿੰਘ ਦਾ ਕਤਲ 

ਖਾਲਿਸਤਾਨ ਟਾਈਗਰ ਫੋਰਸ (KTF) ਦਾ ਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਖਾੜਕੂ ਜਗਤਾਰ ਸਿੰਘ ਤਾਰਾ ਨੇ ਕੀਤਾ ਸੀ। ਜਗਤਾਰ ਸਿੰਘ 31 ਅਗਸਤ 1995 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ (ਸੀਐਮ) ਬੇਅੰਤ ਸਿੰਘ ਦੇ ਕਤਲ ਵਿੱਚ ਸ਼ਾਮਲ ਸੀ। ਕੇਟੀਐਫ ਦਾ ਗਠਨ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੀ ਸਰਪ੍ਰਸਤੀ ਹੇਠ ਕੀਤਾ ਗਿਆ ਸੀ।

ਨਿੱਝਰ ਦੇ ਕਤਲ ਤੋਂ ਬਾਅਦ ਡੱਲਾ ਸੰਭਾਲ ਰਿਹਾ ਸੀ ਜਥੇਬੰਦੀ

ਖਾਲਿਸਤਾਨ ਟਾਈਗਰ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਅਜਿਹੀਆਂ ਜਥੇਬੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਪਾਕਿਸਤਾਨੀ ਆਈਐਸਆਈ ਵੱਲੋਂ ਪੰਜਾਬ ਵਿੱਚ ਹਿੰਸਾ ਨੂੰ ਮੁੜ ਸੁਰਜੀਤ ਕਰਨ ਲਈ ਕੀਤੀ ਜਾ ਰਹੀ ਹੈ। ਤਾਰਾ ਤੋਂ ਬਾਅਦ ਹਰਦੀਪ ਸਿੰਘ ਨਿੱਝਰ ਨੂੰ ਆਪਣਾ ਮੁੱਖ ਅੱਤਵਾਦੀ ਬਣਾਇਆ ਗਿਆ। ਕੈਨੇਡਾ ਵਿੱਚ ਨਿੱਝਰ ਦੇ ਕਤਲ ਤੋਂ ਬਾਅਦ ਹੁਣ ਡੱਲਾ ਉਕਤ ਜਥੇਬੰਦੀ ਨੂੰ ਸੰਭਾਲ ਰਿਹਾ ਸੀ।

ਪਾਕਿਸਤਾਨ ਨੇ ਕੇਟੀਐੱਫ ਨੂੰ ਸਮਰਥਨ ਘਟਾਇਆ

ਤੁਹਾਨੂੰ ਦੱਸ ਦੇਈਏ ਕਿ ਕੇਟੀਐਫ ਨਾਲ ਜੁੜੇ ਕੁਝ ਅੱਤਵਾਦੀ ਪਾਕਿਸਤਾਨ ਵਿੱਚ ਮੌਜੂਦ ਹਨ। ਕੇਟੀਐਫ ਨਾਲ ਜੁੜੇ ਬਹੁਤ ਸਾਰੇ ਮੈਂਬਰ ਫਰਾਂਸ, ਕੈਨੇਡਾ ਅਤੇ ਸਪੇਨ ਵਿੱਚ ਸਰਗਰਮ ਹਨ। ਸੰਗਠਨ ਨੂੰ ਆਈਐਸਆਈ ਤੋਂ ਫੰਡਿੰਗ ਮਿਲੀ ਸੀ। ਪਰ ਨਿੱਝਰ ਦੀ ਹੱਤਿਆ ਅਤੇ ਪਾਕਿਸਤਾਨ ਦੀ ਆਰਥਿਕ ਸਥਿਤੀ ਦੇ ਕਮਜ਼ੋਰ ਹੋਣ ਤੋਂ ਬਾਅਦ, ਆਈਐਸਆਈ ਨੇ ਕੇਟੀਐਫ ਨੂੰ ਆਪਣਾ ਸਮਰਥਨ ਘਟਾ ਦਿੱਤਾ ਸੀ। ਜਿਸ ਕਾਰਨ ਡੱਲਾ ਹੁਣ ਕੇ.ਟੀ.ਐਮ ਲਈ ਫੰਡ ਇਕੱਠਾ ਕਰਨ ਵਿੱਚ ਰੁੱਝਿਆ ਹੋਇਆ ਹੈ। ਜਿਸ ਕਾਰਨ ਦੇਸ਼ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਪਰ ਪੀਤਾ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਗਤੀਵਿਧੀਆਂ ਠੱਪ ਹੋ ਗਈਆਂ।

ਇਹ ਵੀ ਪੜ੍ਹੋ