ਲੰਡਨ ਹਾਈ ਕਮਿਸ਼ਨ ਹਿੰਸਾ ਮਾਮਲਾ ਹੁਣ ਕੇਂਦਰੀ ਜਾਂਚ ਏਜੰਸੀ ਕੋਲ

ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸਿੱਖ ਕੱਟੜਪੰਥੀਆਂ ਦੁਆਰਾ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ 19 ਮਾਰਚ ਨੂੰ ਹੋਈ ਹਿੰਸਾ ਅਤੇ ਭੰਨਤੋੜ ਦੀ ਵਾਰਦਾਤ ਸਮੇਤ ਭਾਰਤੀ ਰਾਸ਼ਟਰੀ ਝੰਡੇ ਦੀ ਬੇਅਦਬੀ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਦਿੱਲੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਹਿੰਸਾ ਦੌਰਾਨ ਮੌਜੂਦ ਰਹਿਣ ਵਾਲੇ ਲੰਡਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ […]

Share:

ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸਿੱਖ ਕੱਟੜਪੰਥੀਆਂ ਦੁਆਰਾ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ 19 ਮਾਰਚ ਨੂੰ ਹੋਈ ਹਿੰਸਾ ਅਤੇ ਭੰਨਤੋੜ ਦੀ ਵਾਰਦਾਤ ਸਮੇਤ ਭਾਰਤੀ ਰਾਸ਼ਟਰੀ ਝੰਡੇ ਦੀ ਬੇਅਦਬੀ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।

ਦਿੱਲੀ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਹਿੰਸਾ ਦੌਰਾਨ ਮੌਜੂਦ ਰਹਿਣ ਵਾਲੇ ਲੰਡਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ‘ਤੇ 23 ਮਾਰਚ ਨੂੰ ਸਪੈਸ਼ਲ ਸੈੱਲ ਵੱਲੋਂ ਇਸ ਘਟਨਾ ਬਾਰੇ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ 13 ਅਪ੍ਰੈਲ ਨੂੰ ਇਹ ਮਾਮਲਾ ਜਾਂਚ ਲਈ ਐਨ.ਆਈ.ਏ. ਨੂੰ ਸਪੁਰਦ ਕੀਤਾ ਸੀ। ਇਸ ਮਾਮਲੇ ਵਿੱਚ, ਹਿੰਸਾ ਦੀ ਧਾਰਾ 109/147/148/149/120-ਬੀ/448/452/325 ਆਈ.ਪੀ.ਸੀ. ਅਤੇ ਯੂ.ਏ.ਪੀ.ਏ. ਦੀ ਧਾਰਾ 13, ਪਬਲਿਕ ਪ੍ਰਾਪਰਟੀ ਦੇ ਨੁਕਸਾਨ ਰੋਕੂ ਐਕਟ ਦੀ ਧਾਰਾ 3(1) ਅਤੇ ਰਾਸ਼ਟਰੀ ਅਪਮਾਨ ਰੋਕੂ ਧਾਰਾ 2 ਦੇ ਅਧੀਨ 1971 ਦੇ ਐਕਟ ਅਨੁਸਾਰ ਕੇਸ ਨੂੰ ਦਿੱਲੀ ਪੁਲਿਸ ਵਾਂਗ ਹੀ ਐਨ.ਆਈ.ਏ. ਦੁਆਰਾ ਵੀ ਦਰਜ ਕਰ ਲਿਆ ਗਿਆ ਹੈ। ਸਿੱਖ ਕੱਟੜਪੰਥੀਆਂ ਵੱਲੋਂ ਕੀਤੀ ਗਈ ਹਿੰਸਾ ਦੌਰਾਨ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਸਨ।

ਦਿੱਲੀ ਪੁਲਿਸ ਦੀ ਐਫ.ਆਈ.ਆਰ. ਵਿੱਚ ਸਿੱਖ ਕੱਟੜਪੰਥੀ ਅਵਤਾਰ ਸਿੰਘ ਉਰਫ਼ ਖਾਂਡਾ, ਗੁਰਚਰਨ ਸਿੰਘ ਅਤੇ ਜਸਵੀਰ ਸਿੰਘ ਨੂੰ ਪ੍ਰਮੁੱਖ ਸ਼ੱਕੀਆਂ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਲੰਡਨ ਹਾਈ ਕਮਿਸ਼ਨ ਵੱਲੋਂ ਵੀ 19 ਮਾਰਚ ਨੂੰ ਕੱਟੜਪੰਥੀਆਂ ਦੁਆਰਾ ਭਾਰਤੀ ਇਮਾਰਤਾਂ ਵਿੱਚ ਹੋਈ ਉਲੰਘਣਾ ਬਾਰੇ ਡਿਪਲੋਮੈਟਿਕ ਪ੍ਰੋਟੈਕਸ਼ਨ ਅਫਸਰ ਨੂੰ ਐਸਓਐਸ ਕਾਲ ਕੀਤੀ ਸੀ। ਐਫ.ਆਈ.ਆਰ. ਵਿੱਚ ਸਪੱਸ਼ਟ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ ਕਿ 50-60 ਵੱਖਵਾਦੀਆਂ ਦੀ ਅਗਵਾਈ, ਖਾਂਡਾ (ਜਿਸ ਕੋਲ ਭਾਰਤੀ ਪਾਸਪੋਰਟ ਨੰਬਰ F8777*** ਹੈ) ਅਤੇ ਗੁਰਚਰਨ ਸਿੰਘ ਨੇ ਕੀਤੀ ਸੀ ਜਿਨ੍ਹਾਂ ਨੇ ਕਿ ਪੀਲੀ ਪੱਗ ਬੰਨ੍ਹੀ ਹੋਈ ਸੀ। ਲੰਡਨ ਹਾਈ ਕਮਿਸ਼ਨ ਦੇ ਅਧਿਕਾਰੀ ਨੇ ਜਸਵੀਰ ਸਿੰਘ ਦੇ ਨਾਲ ਇਨ੍ਹਾਂ ਦੋਵਾਂ ਕੱਟੜਪੰਥੀਆਂ ਨੂੰ ਹਿੰਸਾ ਕਰਨ ਅਤੇ ਭਾਰਤੀ ਝੰਡੇ ਦੀ ਬੇਅਦਬੀ ਵਿੱਚ ਹਿੱਸਾ ਲੈਣ ਵਜੋਂ ਸ਼ਨਾਖਤ ਕੀਤੀ ਸੀ। ਇਹ ਖਾਂਡਾ ਅਤੇ ਗੁਰਚਰਨ ਸਿੰਘ ਹੀ ਸਨ ਜਿਨ੍ਹਾਂ ਨੇ ਭੀੜ ਨੂੰ ਹਾਈ ਕਮਿਸ਼ਨ ਦੀ ਭੰਨਤੋੜ ਕਰਨ ਲਈ ਉਕਸਾਇਆ, ਝੰਡੇ ਦੀ ਬੇਅਦਬੀ ਕੀਤੀ ਅਤੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਗੰਭੀਰ ਸੱਟਾਂ ਮਾਰੀਆਂ।

ਸਰਕਾਰ ਚਾਹੁੰਦੀ ਹੈ ਕਿ ਐਫਆਈਆਰ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਖਾਂਡਾ ਦੇ ਮਾਤਾ-ਪਿਤਾ ਦੋਵੇਂ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਆਈ.ਐਸ.ਆਈ. ਦੁਆਰਾ ਚਲਾਈ ਅੱਤਵਾਦੀ ਲਹਿਰ ਦਾ ਹਿੱਸਾ ਸਨ। ਖਾਂਡਾ ਵਿਦਿਆਰਥੀ ਵੀਜ਼ੇ ‘ਤੇ ਬ੍ਰਿਟੇਨ ਵਿਚ ਦਾਖਲ ਹੋਇਆ ਸੀ ਅਤੇ ਹੁਣ ਭਾਰਤ ਵਿਚ ਆਪਣੇ ਭਾਈਚਾਰੇ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈਕੇ ਆਪਣੇ ਸਮੇਤ ਹੋਰਾਂ ਲਈ ਯੂਕੇ ਸਰਕਾਰ ਤੋਂ ਸਿਆਸੀ ਸ਼ਰਨ ਮੰਗਦਾ ਹੈ।