NIA ਨੇ ਅੱਤਵਾਦੀ ਪੰਨੂ ਖਿਲਾਫ ਦਰਜ ਕੀਤਾ ਇੱਕ ਹੋਰ ਕੇਸ
19 ਨਵੰਬਰ ਨੂੰ ਏਅਰਲਾਈਨ ਦੇ ਸੰਚਾਲਨ ਨੂੰ ਬੰਦ ਕਰਨ ਦੀ ਦਿੱਤੀ ਸੀ ਧਮਕੀ। ਭਾਰਤ, ਕੈਨੇਡਾ ਸਮੇਤ ਕਈ ਦੇਸ਼ਾਂ 'ਚ ਜਾਰੀ ਹੋਇਆ ਸੀ ਅਲਰਟ।
- Last Updated : 20 November 2023, 10:04 PM IST
ਸਿੱਖ ਫਾਰ ਜਸਟਿਸ ਦੇ ਸੰਸਥਾਪਕ ਤੇ ਸੂਚੀਬੱਧ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹੋਰ ਸ਼ਿਕੰਜਾ ਕਸ ਦਿੱਤਾ ਹੈ। ਪੰਨੂ ਦੇ ਖਿਲਾਫ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਪੰਨੂ ਦੀ ਤਾਜ਼ਾ ਵਾਇਰਲ ਵੀਡੀਓ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ। ਇਸ ‘ਚ ਯਾਤਰੀਆਂ ਅਤੇ ਏਅਰ ਇੰਡੀਆ ਏਅਰਲਾਈਨਜ਼ ਨੂੰ 19 ਨਵੰਬਰ ਤੋਂ ਗਲੋਬਲ ਨਾਕਾਬੰਦੀ ਅਤੇ ਏਅਰਲਾਈਨ ਦੇ ਸੰਚਾਲਨ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਗਈ ਹੈ। ਐਨਆਈਏ ਨੇ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ, 153ਏ ਅਤੇ 506 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀਆਂ ਧਾਰਾਵਾਂ 10, 13, 16, 17, 18, 18ਬੀ ਅਤੇ 20 ਤਹਿਤ ਕੇਸ ਦਰਜ ਕੀਤਾ ਹੈ।
ਪੰਨੂ ਨੇ ਦਿੱਤੀ ਸੀ ਧਮਕੀ
ਗੁਰਪਤਵੰਤ ਸਿੰਘ ਪੰਨੂ ਨੇ ਇਹ ਧਮਕੀ ਦਿੱਤੀ ਸੀ ਕਿ 19 ਨਵੰਬਰ ਨੂੰ ਏਅਰ ਇੰਡੀਆ ਨੂੰ ਦੁਨੀਆਂ ਵਿੱਚ ਚੱਲਣ ਨਹੀਂ ਦਿੱਤਾ ਜਾਵੇਗਾ। 4 ਨਵੰਬਰ ਨੂੰ ਜਾਰੀ ਕੀਤੇ ਗਏ ਆਪਣੇ ਵੀਡੀਓ ਸੰਦੇਸ਼ਾਂ ਵਿੱਚ ਗੁਰਪਤਵੰਤ ਸਿੰਘ ਪੰਨੂ ਨੇ ਸਿੱਖਾਂ ਨੂੰ ਉਹਨਾਂ ਦੀ ਜਾਨ ਨੂੰ ਸੰਭਾਵਿਤ ਖਤਰੇ ਦਾ ਹਵਾਲਾ ਦਿੰਦੇ ਹੋਏ ਏਅਰ ਇੰਡੀਆ ਦੇ ਜਹਾਜ਼ਾਂ ਦੀ ਉਡਾਣ ਬੰਦ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਈਜੀਆਈਏ) 19 ਨਵੰਬਰ ਨੂੰ ਬੰਦ ਰਹੇਗਾ।