NEWYORK ਦੇ ਮੇਅਰ ਐਰਿਕ ਐਡਮਜ਼ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼, ਔਰਤ ਨੇ ਮੰਗਿਆ 5 ਮਿਲੀਅਨ ਡਾਲਰ ਹਰਜਾਨਾ

ਨਿਊਯਾਰਕ ਸੁਪਰੀਮ ਕੋਰਟ ਨੇ ਕਿਹਾ ਕਿ ਔਰਤ ਦਾ ਆਰੋਪ ਹੈ ਕਿ ਐਰਿਕ ਐਡਮਜ਼ ਨੇ ਸਾਲ 1993 'ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਮੁਕੱਦਮੇ ਦੇ ਅਨੁਸਾਰ, ਐਡਮਜ਼ 1993 ਵਿੱਚ ਇੱਕ NYPD ਅਧਿਕਾਰੀ ਸੀ।

Share:

ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਸ 'ਤੇ ਇਕ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਦਾ ਆਰੋਪ ਲੱਗਾ ਹੈ। ਨਿਊਯਾਰਕ ਸੁਪਰੀਮ ਕੋਰਟ ਨੇ ਦੱਸਿਆ ਕਿ ਔਰਤ ਨੇ ਆਰੋਪ ਲਗਾਇਆ ਹੈ ਕਿ ਐਰਿਕ ਐਡਮਜ਼ ਨੇ ਸਾਲ 1993 'ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਔਰਤ ਨੇ ਅਦਾਲਤ ਤੋਂ ਘੱਟੋ-ਘੱਟ 5 ਮਿਲੀਅਨ ਅਮਰੀਕੀ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਵਿਆਹ ਨਹੀਂ ਕੀਤਾ 

ਮੁਕੱਦਮੇ ਦੇ ਅਨੁਸਾਰ, ਐਡਮਜ਼ 1993 ਵਿੱਚ ਇੱਕ NYPD ਅਧਿਕਾਰੀ ਸੀ। ਉਸ ਦੇ ਨਾਲ ਹੀ ਔਰਤਾਂ ਸ਼ਹਿਰ ਦੀ ਬੇਹਤਰੀ ਲਈ ਕੰਮ ਕਰਦੀਆਂ ਸਨ। ਐਡਮਸ ਦੀ ਤਰਫੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਐਡਮਜ਼ ਨੂੰ ਆਰੋਪ ਲਗਾਉਣ ਵਾਲੀ ਔਰਤ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਵਕੀਲ ਨੇ ਕਿਹਾ ਕਿ ਮੇਅਰ ਨੂੰ ਨਹੀਂ ਪਤਾ ਕਿ ਆਰੋਪ ਲਗਾਉਣ ਵਾਲੀ ਔਰਤ ਕੌਣ ਹੈ। ਐਡਮਸ (63) ਨੇ ਕਦੇ ਵਿਆਹ ਨਹੀਂ ਕੀਤਾ, ਪਰ ਉਸਦਾ ਇੱਕ ਪੁੱਤਰ ਹੈ

ਇਹ ਵੀ ਪੜ੍ਹੋ

Tags :