ਹਵਾਈ ਅੱਡਿਆਂ 'ਤੇ ਵ੍ਹੀਲਚੇਅਰ ਦੀ ਦੁਰਵਰਤੋਂ ਰੋਕਣ ਲਈ ਬਣਨਗੇ ਨਵੇਂ ਨਿਯਮ, ਲੋੜਵੰਦ ਹੋ ਰਹੇ ਪ੍ਰੇਸ਼ਾਨ

ਵ੍ਹੀਲਚੇਅਰ ਸਹਾਇਤਾ ਲਈ ਇੱਕ ਉਮਰ ਸੀਮਾ ਨਿਰਧਾਰਤ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ। ਸਿਰਫ਼ 60 ਸਾਲ ਅਤੇ ਇਸਤੋਂ ਵੱਧ ਉਮਰ ਦੇ ਲੋਕ ਹੀ ਮੁਫ਼ਤ ਵ੍ਹੀਲਚੇਅਰ ਸਹੂਲਤ ਲਈ ਆਪਣੇ ਆਪ ਯੋਗ ਹੋਣਗੇ। ਜੇਕਰ ਨੌਜਵਾਨ ਯਾਤਰੀ ਵ੍ਹੀਲਚੇਅਰ ਦੀ ਸਹਾਇਤਾ ਲੈਂਦੇ ਹਨ, ਤਾਂ ਏਅਰਲਾਈਨਾਂ ਡਾਕਟਰੀ ਦਸਤਾਵੇਜ਼ ਮੰਗ ਸਕਦੀਆਂ ਹਨ।

Courtesy: file photo

Share:

ਭਾਰਤ ਦੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਵ੍ਹੀਲਚੇਅਰਾਂ ਦੀ ਮੰਗ ਵਿੱਚ ਬਹੁਤ ਵਾਧਾ ਹੋਇਆ ਹੈ। ਖਾਸ ਕਰਕੇ ਅਮਰੀਕਾ ਅਤੇ ਯੂਕੇ ਜਾਣ ਵਾਲੀਆਂ ਉਡਾਣਾਂ ਵਿੱਚ ਹਰ ਤੀਜਾ ਯਾਤਰੀ ਵ੍ਹੀਲਚੇਅਰ ਦੀ ਸਹਾਇਤਾ ਮੰਗ ਰਿਹਾ ਹੈ। ਜਦੋਂਕਿ ਇਹ ਵਧਦੀ ਮੰਗ ਪਿੱਛੇ ਕੁੱਝ ਯਾਤਰੀਆਂ ਦੀ ਅਸਲ ਲੋੜ ਕਾਰਨ ਹੈ ਕਿ ਲੰਬੀਆਂ ਕਤਾਰਾਂ ਤੋਂ ਬਚਣ ਅਤੇ ਜਲਦੀ ਬੋਰਡਿੰਗ ਪ੍ਰਾਪਤ ਕਰਨ ਲਈ ਇਸਦੀ ਦੁਰਵਰਤੋਂ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਸਰਕਾਰ ਇਸ ਦੁਰਵਰਤੋਂ ਨੂੰ ਰੋਕਣ ਅਤੇ ਇਹ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕਰਨ ਦੀ ਤਿਆਰੀ ਕਰ ਰਹੀ ਹੈ ਕਿ ਅਸਲ ਵਿੱਚ ਲੋੜਵੰਦ ਲੋਕ ਫਸੇ ਨਾ ਰਹਿਣ। ਵਰਨਣਯੋਗ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਇਕੱਲੇ ਹਵਾਈ ਅੱਡਿਆਂ ਉਪਰ ਹੀ ਨਹੀਂ ਬਲਕਿ ਹਰ ਉਸ ਭੀੜਭਾੜ ਵਾਲੀ ਥਾਂ ਜਾਂ ਲੰਬੀ ਲਾਇਨ ਵਾਲੀ ਥਾਂ ਜਿੱਥੇ ਲੋਕਾਂ ਨੂੰ ਕੁੱਝ ਸਮਾਂ ਇੰਤਜ਼ਾਰ ਕਰਨ ਦੀ ਲੋੜ ਹੁੰਦੀ ਹੈ, ਉਥੇ ਅਜਿਹੀ ਦੁਰਵਰਤੋਂ ਦੇਖਣ ਨੂੰ ਮਿਲਦੀ ਹੈ। 

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਬਣਾ ਰਿਹਾ ਯੋਜਨਾ 

ਇੱਕ ਰਿਪੋਰਟ ਅਨੁਸਾਰ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਇਸ ਸਮੇਂ ਇੱਕ ਨਵੇਂ ਢਾਂਚੇ ਨੂੰ ਅੰਤਿਮ ਰੂਪ ਦੇ ਰਿਹਾ ਹੈ, ਜਿਸਦੇ ਮਈ ਦੇ ਅੰਤ ਤੱਕ ਲਾਗੂ ਹੋਣ ਦੀ ਉਮੀਦ ਹੈ। ਆਉਣ ਵਾਲੀ ਨੀਤੀ ਦੇ ਤਹਿਤ, ਮੁਫ਼ਤ ਵ੍ਹੀਲਚੇਅਰ ਸੇਵਾ 60 ਸਾਲ ਅਤੇ ਇਸਤੋਂ ਵੱਧ ਉਮਰ ਦੇ ਯਾਤਰੀਆਂ ਲਈ ਸੀਮਤ ਹੋ ਸਕਦੀ ਹੈ, ਜਦੋਂਕਿ ਛੋਟੀ ਉਮਰ ਦੇ ਯਾਤਰੀਆਂ ਨੂੰ ਇੱਕ ਵੈਧ ਮੈਡੀਕਲ ਸਰਟੀਫਿਕੇਟ ਦਿਖਾਉਣ ਦੀ ਲੋੜ ਹੋਵੇਗੀ। ਇਸਦੇ ਨਾਲ ਹੀ, ਬੋਰਡਿੰਗ ਗੇਟ ਤੱਕ ਵ੍ਹੀਲਚੇਅਰ ਸਹਾਇਤਾ ਲੈਣ ਵਾਲੇ ਯਾਤਰੀਆਂ ਤੋਂ ਮਾਮੂਲੀ ਫੀਸ ਲੈਣ ਦੀ ਯੋਜਨਾ ਹੈ। ਦਰਅਸਲ, ਇਹ ਪ੍ਰਸਤਾਵ ਵ੍ਹੀਲਚੇਅਰ ਸੇਵਾ ਪ੍ਰਤੀ ਯਾਤਰੀਆਂ ਦੀ ਵੱਧ ਰਹੀ ਨਾਰਾਜ਼ਗੀ ਤੋਂ ਬਾਅਦ ਬਣਾਇਆ ਜਾ ਰਿਹਾ ਹੈ।
 

ਸੰਭਾਵੀ ਹੱਲ ਜਾਂ ਦੁਰਵਰਤੋਂ ਰੋਕਥਾਮ ਉਪਾਅ

ਵ੍ਹੀਲਚੇਅਰ ਸਹਾਇਤਾ ਲਈ ਇੱਕ ਉਮਰ ਸੀਮਾ ਨਿਰਧਾਰਤ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ। ਸਿਰਫ਼ 60 ਸਾਲ ਅਤੇ ਇਸਤੋਂ ਵੱਧ ਉਮਰ ਦੇ ਲੋਕ ਹੀ ਮੁਫ਼ਤ ਵ੍ਹੀਲਚੇਅਰ ਸਹੂਲਤ ਲਈ ਆਪਣੇ ਆਪ ਯੋਗ ਹੋਣਗੇ। ਜੇਕਰ ਨੌਜਵਾਨ ਯਾਤਰੀ ਵ੍ਹੀਲਚੇਅਰ ਦੀ ਸਹਾਇਤਾ ਲੈਂਦੇ ਹਨ, ਤਾਂ ਏਅਰਲਾਈਨਾਂ ਡਾਕਟਰੀ ਦਸਤਾਵੇਜ਼ ਮੰਗ ਸਕਦੀਆਂ ਹਨ। ਹਵਾਈ ਅੱਡਿਆਂ 'ਤੇ ਬੱਗੀ ਜਾਂ ਕਾਰਟ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਬਜ਼ੁਰਗ ਯਾਤਰੀਆਂ ਨੂੰ ਲੰਬੀ ਦੂਰੀ ਤੱਕ ਤੁਰਨਾ ਨਾ ਪਵੇ। ਉਹਨਾਂ ਲੋਕਾਂ ਲਈ ਇੱਕ ਘੱਟ ਕੀਮਤ ਵਾਲਾ ਵਿਕਲਪ ਪੇਸ਼ ਕੀਤਾ ਜਾ ਸਕਦਾ ਹੈ ਜੋ ਮਾਪਦੰਡ ਪੂਰੇ ਨਹੀਂ ਕਰਦੇ ਪਰ ਵ੍ਹੀਲਚੇਅਰ ਦੀ ਲੋੜ ਹੈ।  ਇਹ ਵੀ ਯਾਤਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਵ੍ਹੀਲਚੇਅਰ ਸਹਾਇਤਾ ਦੀ ਸਹੀ ਵਰਤੋਂ ਕਰਨ। ਇਹ ਸਹੂਲਤ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਹਵਾਈ ਅੱਡੇ ਵਿੱਚੋਂ ਲੰਘਣਾ ਮੁਸ਼ਕਲ ਲੱਗਦਾ ਹੈ ਨਾ ਕਿ ਉਨ੍ਹਾਂ ਲਈ ਜੋ ਜਲਦੀ ਚੜ੍ਹਨਾ ਚਾਹੁੰਦੇ ਹਨ ਜਾਂ ਇਮੀਗ੍ਰੇਸ਼ਨ ਲਾਈਨ ਤੋਂ ਬਚਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ