ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ਐਪ TikTok 'ਤੇ ਲਗਾਈ ਪਾਬੰਦੀ, ਹੁਣ ਯੁਜਰ ਨਹੀਂ ਕਰ ਸਕਣਗੇ ਪ੍ਰਯੋਗ

ਨੇਪਾਲ ਦੇ ਜ਼ਿੰਮੇਵਾਰ ਅਧਿਕਾਰੀ ਨੇ ਕਿਹਾ ਕਿ ਅਸੀਂ ਕੰਪਨੀ ਨੂੰ ਕਈ ਵਾਰ ਇਤਰਾਜ਼ਯੋਗ ਸਮੱਗਰੀ ਹਟਾਉਣ ਲਈ ਕਿਹਾ, ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਕਰੀਬ ਦੋ ਹਫ਼ਤੇ ਪਹਿਲਾਂ ਵੀ ਇਸ ਬਾਰੇ ਕੰਪਨੀ ਨੂੰ ਪੁੱਛਿਆ ਗਿਆ ਸੀ ਤਾਂ ਇਸ ਦਾ ਵੀ ਕੋਈ ਜਵਾਬ ਨਹੀਂ ਮਿਲਿਆ।

Share:

ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ਐਪ TikTok 'ਤੇ ਪਾਬੰਦੀ ਲਗਾ ਦਿੱਤੀ। TikTok ਦੀ ਮੂਲ ਕੰਪਨੀ ਚੀਨ ਦੀ ਹੈ ਅਤੇ ਦੁਨੀਆ ਭਰ ਵਿੱਚ ਇਸ ਦੇ ਲਗਭਗ ਇੱਕ ਅਰਬ ਉਪਭੋਗਤਾ ਹਨ। ਨੇਪਾਲ ਸਰਕਾਰ ਵਿੱਚ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਰੇਖਾ ਸ਼ਰਮਾ ਨੇ ਕਿਹਾ ਕਿ TikTok ਕਾਰਨ ਸਾਡੀ ਸਮਾਜਿਕ ਸਦਭਾਵਨਾ ਵਿਗੜ ਰਹੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ TikTok ਨੂੰ ਇਸ ਬਾਰੇ 9 ਦਿਨ ਪਹਿਲਾਂ ਸੂਚਿਤ ਕੀਤਾ ਗਿਆ ਸੀ, ਉਨ੍ਹਾਂ ਨੇ ਇਤਰਾਜ਼ਯੋਗ ਸਮੱਗਰੀ ਨੂੰ ਨਹੀਂ ਹਟਾਇਆ।
ਵੱਧ ਰਹੇ ਸਨ ਅਪਰਾਧ 
'ਨਿਊਯਾਰਕ ਟਾਈਮਜ਼' ਨੇ ਨੇਪਾਲ ਸਰਕਾਰ ਦੇ ਹਵਾਲੇ ਨਾਲ ਕਿਹਾ ਹੈ ਕਿ ਆਦੇਸ਼ ਦੇ ਬਾਵਜੂਦ, ਇਸ ਸੋਸ਼ਲ ਮੀਡੀਆ ਐਪ ਨੇ ਨਫ਼ਰਤ ਅਪਰਾਧ ਨਾਲ ਸਬੰਧਤ ਸਮੱਗਰੀ ਨੂੰ ਨਹੀਂ ਹਟਾਇਆ। ਇਸ ਨਾਲ ਸਮਾਜਿਕ ਸਦਭਾਵਨਾ ਪ੍ਰਭਾਵਿਤ ਹੋ ਰਹੀ ਸੀ। TikTok ਦੇ ਦੁਨੀਆ ਵਿੱਚ ਲਗਭਗ ਇੱਕ ਅਰਬ ਉਪਭੋਗਤਾ ਹਨ। 3 ਕਰੋੜ ਦੀ ਆਬਾਦੀ ਵਾਲੇ ਇਸ ਹਿਮਾਲੀਅਨ ਦੇਸ਼ 'ਤੇ ਪਾਬੰਦੀ ਦਾ ਜ਼ਿਆਦਾ ਅਸਰ ਨਹੀਂ ਪਵੇਗਾ। ਹਾਂ, ਇਹ ਜ਼ਰੂਰ ਹੈ ਕਿ ਕਈ ਦੇਸ਼ਾਂ 'ਚ ਇਸ 'ਤੇ ਸਖਤੀ ਕਾਰਨ ਇਸ ਚੀਨੀ ਕੰਪਨੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਨੇਪਾਲ ਵਿੱਚ ਇਸਦੇ 22 ਲੱਖ ਉਪਭੋਗਤਾ ਹਨ।

ਭਾਰਤ ਨੇ 2020 ਵਿੱਚ ਲਗਾਈ ਸੀ ਪਾਬੰਦੀ
ਭਾਰਤ ਨੇ 2020 ਵਿੱਚ TikTok ਸਮੇਤ ਕਈ ਚੀਨੀ ਐਪਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਅਮਰੀਕਾ, ਯੂਰਪ ਅਤੇ ਕੈਨੇਡਾ ਵਿੱਚ TikTok ਸਮੱਗਰੀ ਦੀ ਨੇੜਿਓਂ ਨਿਗਰਾਨੀ ਅਤੇ ਜਾਂਚ ਕੀਤੀ ਜਾਂਦੀ ਹੈ। ਨੇਪਾਲ ਇੱਕ ਅਜਿਹਾ ਦੇਸ਼ ਹੈ ਜਿਸ ਦੇ ਗੁਆਂਢ ਵਿੱਚ ਭਾਰਤ ਅਤੇ ਚੀਨ ਵਰਗੇ ਦੋ ਸ਼ਕਤੀਸ਼ਾਲੀ ਦੇਸ਼ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ TikTok 'ਤੇ ਅਜਿਹੀ ਸਮੱਗਰੀ ਲਗਾਤਾਰ ਪੋਸਟ ਕੀਤੀ ਜਾ ਰਹੀ ਸੀ ਜੋ ਧਾਰਮਿਕ ਨਫ਼ਰਤ, ਹਿੰਸਾ ਅਤੇ ਸੈਕਸ ਅਪਰਾਧਾਂ ਨੂੰ ਵਧਾ ਰਹੀ ਸੀ। ਹਾਲ ਹੀ 'ਚ ਕੁਝ ਥਾਵਾਂ 'ਤੇ ਕਰਫਿਊ ਲਗਾਉਣਾ ਪਿਆ ਅਤੇ ਪੁਲਸ ਦੀ ਤਾਇਨਾਤੀ ਵਧਾਉਣੀ ਪਈ। ਹਾਲ ਹੀ 'ਚ ਗਊ ਹੱਤਿਆ ਦੀ ਘਟਨਾ ਤੋਂ ਬਾਅਦ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਸੀ। ਇਸ ਦਾ ਵੱਡਾ ਕਾਰਨ ਇਹ ਹੈ ਕਿ ਦੇਸ਼ ਦੀ ਜ਼ਿਆਦਾਤਰ ਆਬਾਦੀ ਹਿੰਦੂ ਹੈ।
ਕੈਬਨਿਟ ਮੀਟਿੰਗ ਵਿੱਚ ਫੈਸਲਾ
TikTok ਨੂੰ ਬੈਨ ਕਰਨ ਦਾ ਫੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ, ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਰੇਖਾ ਸ਼ਰਮਾ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਟਿਕਟੋਕ ਸਮਾਜਿਕ ਸਦਭਾਵਨਾ, ਪਰਿਵਾਰਕ ਮਾਹੌਲ ਅਤੇ ਰਿਸ਼ਤਿਆਂ 'ਤੇ ਬੁਰਾ ਪ੍ਰਭਾਵ ਪਾ ਰਹੇ ਹਨ। ਪਾਬੰਦੀ ਤੁਰੰਤ ਲਾਗੂ ਕਰ ਦਿੱਤੀ ਗਈ ਹੈ। ਕੈਬਨਿਟ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਦੋਂ 'ਨਿਊਯਾਰਕ ਟਾਈਮਜ਼' ਨੇ ਇਸ ਬਾਰੇ 'ਚ TikTok ਦਫਤਰ ਤੋਂ ਜਵਾਬ ਮੰਗਿਆ ਤਾਂ ਉਥੋਂ ਕੋਈ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ

Tags :