ਪਾਕ ਦੀ ਨਾਪਾਕ ਹਰਕਤ: ਭਾਰਤ ਦੀ ਸਰਹੱਦ ਅੰਦਰ ਵੜਿਆ ਪਾਕਿਸਤਾਨੀ ਡਰੋਨ, ਬੀਐਸਐਫ ਜਵਾਨਾਂ ਨੇ ਕੀਤੀ ਫਾਇਰਿੰਗ

ਬੀਤੀ ਰਾਤ ਬੀਓਪੀ ਆਂਦੀਆ ਦੀ ਭਾਰਤੀ ਸਰਹੱਦ 'ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਦਾਖ਼ਲ ਹੋਣ ਦੀ ਕੋਸ਼ਿਸ ਕੀਤੀ। ਜਿਸ ਨੂੰ ਬੀਐਸਐਫ ਜਵਾਨਾਂ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।

Share:

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਏ ਦਿਨ ਪਾਕਿਸਤਾਨ ਭਾਰਤੀ ਸਕਹੱਦ ਦੇ ਅੰਦਰ ਡੋਰੇਨ ਦੇ ਰਾਹੀਂ ਹਥਿਆਰ ਅਤੇ ਨਸ਼ਾ ਭੇਜਣ ਦੀ ਕੋਸ਼ਿਸ਼ ਕਰਦਾ ਹੈ ਪਰ ਸਰਹੱਦ ਤੇ ਤੈਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਜਾਂਦਾ ਹੈ। ਬੀਤੀ ਰਾਤ ਵੀ ਬੀਓਪੀ ਆਂਦੀਆ 'ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਦਾਖ਼ਲ ਹੋਣ ਦੀ ਕੋਸ਼ਿਸ ਕੀਤੀ। ਇਸ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫ਼ਾਇਰਿੰਗ ਕਰਕੇ ਇਸ ਨੂੰ ਵਾਪਸ ਭੇਜਿਆ।

 

23 ਰਾਊਂਡ ਕੀਤੇ ਫਾਇਰ

ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨੀ ਡਰੋਨ ਭਾਰਤ ਦੀ ਸਰਹੱਦ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਬੀਐਸਐਫ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਫਿਰ ਬੀਐਸਐਫ ਆਂਦੀਆ ਦੀ 58 ਬਟਾਲੀਅਨ ਦੇ ਵੱਖ-ਵੱਖ ਜਵਾਨਾਂ ਨੇ ਰਾਊਂਡ ਫ਼ਾਇਰ ਕੀਤੇ। ਜਾਣਕਾਰੀ ਮੁਤਾਬਕ ਜਵਾਨਾਂ ਵੱਲੋਂ ਕੁੱਲ 23 ਦੇ ਕਰੀਬ ਰਾਊਂਡ ਫਾਇਰ ਕੀਤੇ ਗਏ ਅਤੇ ਇਕ ਰੌਸ਼ਨੀ ਵਾਲਾ ਗੋਲਾ ਵੀ ਦਾਗਿਆ ਗਿਆ ਜਿਸ ਤੋਂ ਉਪਰੰਤ ਡਰੋਨ ਆਖ਼ਰਕਾਰ ਪਾਕਿਸਤਾਨ ਵੱਲ ਪਰਤਣ ਲਈ ਮਜਬੂਰ ਹੋ ਗਿਆ।

 

ਸਰਚ ਅਪਰੇਸ਼ਨ ਜਾਰੀ

ਦੱਸ ਦੇਈਏ ਕਿ ਪਾਕਿਸਤਾਨੀ ਤਸਕਰ ਹੁਣ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਡਰੋਨ ਦਾ ਸਹਾਰਾ ਲੈ ਰਹੇ ਹਨ। ਇਸ ਤੋਂ ਪਹਿਲਾਂ ਵੀ ਭਾਰਤੀ ਸਰਹੱਦ 'ਤੇ ਆਉਣ ਵਾਲੇ ਡਰੋਨਾਂ ਨੂੰ ਗੋਲੀ ਮਾਰ ਕਈ ਵਾਰ ਹੇਠਾਂ ਸੁੱਟਿਆ ਗਿਆ ਹੈ ਤੇ ਕਈ ਵਾਰ ਵਾਪਸ ਭੇਜਿਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦੌਰਾਂਗਲਾ ਦੇ ਐੱਸਐੱਚਓ ਜਤਿੰਦਰ ਪਾਲ ਸਿੰਘ ਵੱਲੋਂ ਪੁਲਿਸ ਫੋਰਸ ਨਾਲ ਮੌਕੇ 'ਤੇ ਬੀਐਸਐਫ਼ ਨਾਲ ਸਾਂਝੇ ਤੌਰ 'ਤੇ ਇਲਾਕੇ ਅੰਦਰ ਸਰਚ ਮੁਹਿੰਮ ਸ਼ੁਰੂ ਕਰ ਦਿੱਤਾ ਗਈ ਹੈ।

ਇਹ ਵੀ ਪੜ੍ਹੋ