ਮਿਆਂਮਾਰ - ਭਾਰਤੀ ਸਰਹੱਦ ਨਾਲ ਲੱਗਦੇ ਇਲਾਕੇ 'ਚ ਹਵਾਈ ਹਮਲਾ, 9 ਬੱਚਿਆਂ ਸਮੇਤ 17 ਲੋਕਾਂ ਦੀ ਮੌਤ 

ਫਰਵਰੀ 2021 'ਚ ਫੌਜ ਨੇ ਆਂਗ ਸਾਨ ਸੂ  ਦੀ ਚੁਣੀ ਹੋਈ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ, ਜਿਸਤੋਂ ਬਾਅਦ ਦੇਸ਼ 'ਚ ਲਗਾਤਾਰ ਹਿੰਸਾ ਹੋ ਰਹੀ ਹੈ।

Share:

ਮਿਆਂਮਾਰ 'ਚ ਹਵਾਈ ਹਮਲਾ ਹੋਇਆ, ਜਿਸ 'ਚ ਬੱਚਿਆਂ ਸਮੇਤ 17 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਵਾਈ ਹਮਲਾ ਮਿਆਂਮਾਰ ਦੀ ਫੌਜ ਨੇ ਕੀਤਾ। ਇਹ ਘਟਨਾ ਭਾਰਤੀ ਸਰਹੱਦ ਨਾਲ ਲੱਗਦੇ ਸਾਗਾਂਗ ਇਲਾਕੇ ਦੇ ਖੰਪਤ ਸ਼ਹਿਰ ਦੇ ਕਾਨਨ ਪਿੰਡ ਦੀ ਹੈ। ਹਵਾਈ ਹਮਲੇ 'ਚ ਕਰੀਬ 20 ਲੋਕ ਜ਼ਖਮੀ ਹੋਏ। ਦੱਸ ਦੇਈਏ ਕਿ ਫਰਵਰੀ 2021 'ਚ ਫੌਜ ਨੇ ਆਂਗ ਸਾਨ ਸੂ  ਦੀ ਚੁਣੀ ਹੋਈ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ, ਜਿਸਤੋਂ ਬਾਅਦ ਦੇਸ਼ 'ਚ ਲਗਾਤਾਰ ਹਿੰਸਾ ਹੋ ਰਹੀ ਹੈ।


ਚਸ਼ਮਦੀਦ ਬੋਲੇ - ਪਿੰਡ ਉਪਰ ਸੁੱਟੇ ਬੰਬ 

ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਫੌਜ ਨੇ ਕੀਤਾ ਪਰ ਸੈਨਾ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਇੱਕ ਮੀਡੀਆ ਏਜੰਸੀ ਵੱਲੋਂ ਫੈਲਾਈ ਗਈ ਝੂਠੀ ਖ਼ਬਰ ਹੈ। ਇਸਦੇ ਨਾਲ ਹੀ ਸੈਨਾ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਐਤਵਾਰ ਨੂੰ ਪਿੰਡ ਦੇ ਉੱਪਰ ਕੋਈ ਜਹਾਜ਼ ਹੀ ਨਹੀਂ ਉੱਡਿਆ ਹੈ। ਮੌਕੇ 'ਤੇ ਬਚਾਅ ਕਾਰਜਾਂ 'ਚ ਲੱਗੇ ਇੱਕ ਵਿਅਕਤੀ ਨੇ ਦੱਸਿਆ ਕਿ ਇੱਕ ਜੈੱਟ ਲੜਾਕੂ ਜਹਾਜ਼ ਨੇ ਪਿੰਡ 'ਤੇ ਤਿੰਨ ਬੰਬ ਸੁੱਟੇ। ਬੰਬ ਧਮਾਕੇ ਕਾਰਨ ਆਸਪਾਸ ਦੀਆਂ ਇਮਾਰਤਾਂ ਢਹਿ ਗਈਆਂ ਅਤੇ 17 ਲੋਕਾਂ ਦੀ ਮੌਤ ਹੋ ਗਈ। ਹਮਲੇ 'ਚ 20 ਤੋਂ ਵੱਧ ਲੋਕ ਜ਼ਖਮੀ ਹੋਏ। ਇਸਦੇ ਨਾਲ ਹੀ ਇੱਕ ਹੋਰ ਵਸਨੀਕ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਬੰਬ ਦੀ ਲਪੇਟ 'ਚ ਆਉਣ ਨਾਲ ਸਕੂਲ ਨੇੜੇ 10 ਦੇ ਕਰੀਬ ਘਰ ਤਬਾਹ ਹੋ ਗਏ। 

 

 

ਇਹ ਵੀ ਪੜ੍ਹੋ