ਡੌਂਕੀ ਮਾਰ ਕੇ ਬਾਹਰਲੇ ਮੁਲਕ ਜਾਣ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ 

6 ਪੰਜਾਬੀ ਨੌਜਵਾਨਾਂ ਉਪਰ ਤਸ਼ੱਦਦ ਕੀਤੇ ਜਾਂਦੇ ਸੀ। ਕਈ ਕਈ ਦਿਨ ਭੁੱਖੇ ਭਾਣੇ ਰਹਿਣਾ ਪਿਆ। ਕੋਈ ਉਮੀਦ ਨਹੀਂ ਸੀ ਕਿ ਜਿਉਂਦੇ ਘਰ ਵਾਪਸ ਜਾਣਗੇ ਕਿ ਨਹੀਂ। 

Share:

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਵਿਦੇਸ਼ਾਂ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਸੰਤ ਸੀਚੇਵਾਲ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਰਸ਼ੀਆ ਦੀ ਜੇਲ੍ਹ ਵਿੱਚ ਫਸੇ ਛੇ ਪੰਜਾਬੀ ਨੌਜਵਾਨਾਂ ਨੂੰ ਛੁਡਾਇਆ ਗਿਆ ਹੈ। ਉਹਨਾਂ ਦੀ ਘਰ ਵਾਪਸੀ ਹੋਈ ਹੈ। ਉਹਨਾਂ ਨੇ ਕਿਹਾ ਕਿ ਰੋਜ਼ਗਾਰ ਦੀ ਭਾਲ ਵਿੱਚ ਨੌਜਵਾਨ ਪੀੜੀ ਵਿਦੇਸ਼ ਵਾਲਾ ਰੁੱਖ ਕਰ ਰਹੀ ਹੈ। ਜਿੱਥੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਅਤੇ ਉਹਨਾਂ ਦੇ ਪੈਸੇ ਵੀ ਬਰਬਾਦ ਹੋ ਰਹੇ ਹਨ।। ਉਹਨਾਂ ਨੇ ਕਿਹਾ ਕਿ ਵਾਪਸ ਆਏ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨਾਲ ਉੱਥੇ ਅੰਨ ਮਨੁੱਖੀ ਤਸ਼ੱਦਦ ਹੋ ਰਿਹਾ ਸੀ। ਉਹਨਾਂ ਨੂੰ ਯੂਰਪ ਭੇਜਣ ਦੇ ਨਾਂ ਤੇ ਉਹਨਾਂ ਨਾਲ ਟਰੈਵਲ ਏਜੈਂਟਾਂ ਵੱਲੋਂ ਠੱਗੀ ਮਾਰੀ ਗਈ। ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਵੱਲੋਂ ਮੇਰੇ ਤੱਕ ਸੰਪਰਕ ਕੀਤਾ ਗਿਆ। ਅਤੇ ਮੇਰੇ ਵੱਲੋਂ ਮਾਸਕੋ ਵਿਖੇ ਭਾਰਤੀ ਐਂਬੈਸੀ ਨਾਲ ਸੰਪਰਕ ਕੀਤਾ ਗਿਆ । ਜਿਸ ਤੋਂ ਬਾਅਦ  ਰਸ਼ੀਆ ਦੀ ਜੇਲ ਵਿੱਚੋਂ ਛੇ ਪੰਜਾਬੀ ਨੌਜਵਾਨਾਂ ਨੂੰ ਛੁਡਾਇਆ ਗਿਆ ਹੈ। ਇਹਨਾਂ ਵਿੱਚ ਬਲਵਿੰਦਰ ਸਿੰਘ ਨਿਵਾਸੀ ਸੋਹਣਾ, ਫਾਜ਼ਿਲਕਾ ਗੁਰਮੀਤ ਸਿੰਘ ਕਪੂਰਥਲਾ, ਗੁਰੂਵਿਸ਼ਵਾਸ ਸਿੰਘ ਗੁਰਦਾਸਪੁਰ ,ਹਰਜੀਤ ਸਿੰਘ ਗੁਰਦਾਸਪੁਰ ,ਲਖਵੀਰ ਸਿੰਘ ਸ਼ਾਹਕੋਟ ,ਰਾਹੁਲ ਕਰਨਾਲ ਹਰਿਆਣਾ ਸ਼ਾਮਿਲ ਹਨ। ਜਿਨਾਂ ਦੀ  ਘਰ ਵਾਪਸੀ ਹੋਈ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਤਰੀਕੇ ਨਾਲ ਵਿਦੇਸ਼ ਨਾ ਜਾਣ। ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਪੈਸਾ ਬਰਬਾਦ ਨਾ ਕਰਨ ਤੇ ਆਪਣੀ ਜਾਨ ਜੋਖਿਮ ਵਿੱਚ ਨਾ ਪਾਉਣ।

ਨੌਜਵਾਨਾਂ ਨੇ ਸੁਣਾਈ ਹੱਡਬੀਤੀ 

ਇਸ ਮੌਕੇ ਭਾਰਤ ਵਾਪਸ ਪਰਤੇ ਨੌਜਵਾਨਾਂ ਨੇ ਆਪਣੀ ਹੱਡ ਬੀਤੀ ਸੁਣਾਈ।ਉਹਨਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਵੱਲੋਂ ਉਹਨਾਂ ਤੋਂ ਪ੍ਰਤੀ ਨੌਜਵਾਨ 13 ਲੱਖ ਰੁਪਏ ਲੈ ਕੇ ਯੂਰਪ ਭੇਜਣ ਦੇ ਨਾਂ ਉਤੇ ਉਹਨਾਂ ਨੂੰ ਰਸ਼ੀਆ ਵਿੱਚ ਫਸਾ ਦਿੱਤਾ ਗਿਆ। ਏਜੰਟ ਪਹਿਲਾਂ ਉਹਨਾਂ ਨੂੰ ਉਮਾਨ ਲੈ ਗਏ। ਫਿਰ ਉਸ ਤੋਂ ਬਾਅਦ ਮਾਸਕੋ ਲੈ ਗਏ । ਜਿੱਥੇ 16 ਦਿਨਾਂ ਦੀ ਐਂਟਰੀ ਸੀ। ਉਸ ਤੋਂ ਬਾਅਦ  ਬੈਲਾਰੂਸ ਲੇ ਗਏ। ਬੈਲਾਰੂਸ ਤੋਂ ਪੈਦਲ ਜੰਗਲਾਂ ਰਾਹੀ ਪੁਰਤਗਾਲ ਰਾਹੀ ਯੂਰਪ ਵਿੱਚ ਦਾਖਲ ਕਰਵਾਉਣਾ ਚਾਹੁੰਦੇ ਸਨ । ਉਥੇ ਆਰਮੀ ਨੇ ਫੜ ਲਿਆ ਅਤੇ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਫਿਰ ਦੁਬਾਰਾ ਤੋਂ ਬੈਲਾਰੂਸ ਭੇਜ ਦਿੱਤਾ ਗਿਆ। ਜਿਸਤੋਂ ਬਾਅਦ ਰਸ਼ੀਆ ਚ ਜੇਲ ਵਿੱਚ ਬੰਦ ਕਰ ਦਿੱਤਾ ਗਿਆ। ਜਿੱਥੇ ਕੁਝ ਵੀ ਖਾਣ ਪੀਣ ਨੂੰ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ 17 ਦਸੰਬਰ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ। ਸੰਤ ਸੀਚੇਵਾਲ ਦੇ ਯਤਨਾਂ ਸਦਕਾ 24 ਦਸੰਬਰ ਨੂੰ ਘਰ ਵਾਪਸੀ ਹੋਈ ਹੈ । ਉਹਨਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਅਤੇ ਨੌਜਵਾਨ ਪੀੜੀ ਨੂੰ ਗਲਤ ਤਰੀਕੇ ਨਾਲ ਵਿਦੇਸ਼ ਨਾ ਜਾਣ ਦੀ ਵੀ ਅਪੀਲ ਕੀਤੀ।

 

ਇਹ ਵੀ ਪੜ੍ਹੋ