Florida ਦੇ ਪੈਮਬਰੋਕ ਪਾਰਕ ਵਿੱਚ ਚੱਲੀਆਂ ਠਾਹ-ਠਾਹ ਗੋਲੀਆਂ, 3 ਬੱਚਿਆਂ ਸਮੇਤ 4 ਲੋਕਾਂ ਦੀ ਮੌਤ, 2 ਜ਼ਖਮੀ

ਵਾਰਦਾਤ ਵਾਲੀ ਜਗ੍ਹਾ ਦੇ ਲਾਗੇ ਰਹਿਣ ਵਾਲੇ ਏਂਜਲ ਐਕਿਨੋ ਨੇ ਦੱਸਿਆ ਕਿ ਉਸਨੇ ਪੁਲਿਸ ਦੇ ਆਉਣ ਤੋਂ ਪਹਿਲਾਂ ਗੋਲੀਬਾਰੀ ਦੀ ਆਵਾਜ਼ ਸੁਣੀ ਸੀ। ਉਸ ਸਮੇਂ ਉਹ ਚੌਥੀ ਮੰਜ਼ਿਲ ਤੇ ਸੀ। ਇਸ ਦੌਰਾਨ ਅੱਠ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਲਈ ਉਹ ਬਾਹਰ ਆ ਗਿਆ।

Share:

Multiple gunshots fired in Florida's Pembroke Park : ਪੈਮਬਰੋਕ ਪਾਰਕ ਵਿੱਚ ਬੁੱਧਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਤਿੰਨ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਬ੍ਰਾਵਾਰਡ ਕਾਉਂਟੀ ਰੀਜਨਲ ਕਮਿਊਨੀਕੇਸ਼ਨਜ਼ ਨੂੰ ਵੈਸਟ ਹਾਲੈਂਡੇਲ ਬੀਚ ਬੁਲੇਵਾਰਡ ਦੇ 3100 ਬਲਾਕ ਵਿੱਚ ਸ਼ਾਮ 7.30 ਵਜੇ ਤੋਂ ਥੋੜ੍ਹੀ ਦੇਰ ਬਾਅਦ ਗੋਲੀਬਾਰੀ ਬਾਰੇ ਇੱਕ ਕਾਲ ਆਈ। ਜਦੋਂ ਪੁਲਿਸ ਅਧਿਕਾਰੀ ਪੈਮਬਰੋਕ ਪਾਰਕ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਔਰਤ, ਤਿੰਨ ਬੱਚਿਆਂ ਨੂੰ ਘਟਨਾ ਸਥਾਨ 'ਤੇ ਮ੍ਰਿਤਕ ਪਾਇਆ।

ਅੱਠ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ

ਪੈਰਾਮੈਡਿਕਸ ਨੇ ਇੱਕ ਆਦਮੀ ਅਤੇ ਇੱਕ 10 ਸਾਲ ਦੀ ਲੜਕੀ ਨੂੰ ਇਲਾਜ ਲਈ ਖੇਤਰ ਦੇ ਹਸਪਤਾਲ ਵਿੱਚ ਪਹੁੰਚਾਇਆ। ਉਨ੍ਹਾਂ ਦੀ ਹਾਲਤ ਬਾਰੇ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਵਾਰਦਾਤ ਵਾਲੀ ਜਗ੍ਹਾ ਦੇ ਲਾਗੇ ਰਹਿਣ ਵਾਲੇ ਏਂਜਲ ਐਕਿਨੋ ਨੇ ਦੱਸਿਆ ਕਿ ਉਸਨੇ ਪੁਲਿਸ ਦੇ ਆਉਣ ਤੋਂ ਪਹਿਲਾਂ ਗੋਲੀਬਾਰੀ ਦੀ ਆਵਾਜ਼ ਸੁਣੀ ਸੀ। ਉਸ ਸਮੇਂ ਉਹ ਚੌਥੀ ਮੰਜ਼ਿਲ ਤੇ ਸੀ। ਇਸ ਦੌਰਾਨ ਅੱਠ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਲਈ ਉਹ ਬਾਹਰ ਆ ਗਿਆ। ਉਸਦੇ ਇੱਕ ਗੁਆਂਢੀ ਨੇ ਦੱਸਿਆ ਕਿ ਇੱਕ ਆਦਮੀ ਨੇ ਆਪਣੇ ਸਾਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਬਾਅਦ ਆਪ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਲਾਕੇ ਅੰਦਰ ਸਹਿਮ ਦਾ ਮਾਹੌਲ 

ਬ੍ਰਾਵਾਰਡ ਸ਼ੈਰਿਫ ਦਾ ਦਫਤਰ ਹੋਮੀਸਾਈਡ ਯੂਨਿਟ ਜਾਂਚ ਦੀ ਅਗਵਾਈ ਕਰ ਰਿਹਾ ਹੈ। ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦਾ ਕਾਰਣ ਕੀ ਸੀ। ਆਦਮੀ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਉਸਦੇ ਬਿਆਨਾਂ ਦੇ ਬਾਅਦ ਹੀ ਘਟਨਾ ਦੇ ਸਹੀ ਕਾਰਣਾਂ ਦਾ ਪਤਾ ਲੱਗ ਸਕੇਗਾ। ਘਟਨਾ ਦੇ ਬਾਅਦ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ

Tags :