ਮੋਰੋਕੋ ਭੂਚਾਲ: ਪਿਤਾ ਨਾਲ ਰਾਤ ਦਾ ਖਾਣਾ ਖਾਂਦੇ ਸਮੇਂ ਗਈ 8 ਸਾਲਾਂ ਬੱਚੇ ਦੀ ਜਾਨ

ਮੋਰੋਕੋ ਵਿੱਚ ਆਏ ਭੂਚਾਲ ਦੌਰਾਨ ਇੱਕ 8 ਸਾਲਾ ਲੜਕਾ ਜੋ ਆਪਣੇ ਪਿਤਾ ਨਾਲ ਰਾਤ ਦਾ ਖਾਣਾ ਖਾ ਰਿਹਾ ਸੀ ਦੀ ਮੌਤ ਹੋ ਗਈ। ਲੜਕਾ ਮਾਰੂਆਨੇ ਹੇਨਾ ਆਪਣੇ ਪਿਤਾ ਹਾਮਿਦ ਬੇਨ ਹੇਨਾ ਨੂੰ ਸਕੂਲੀ ਸਾਲ ਲਈ ਲੋੜੀਂਦੀਆਂ ਚੀਜ਼ਾਂ ਬਾਰੇ ਦੱਸ ਰਿਹਾ ਸੀ। ਬੇਨ ਹੇਨਾ, ਉਸਦੀ ਪਤਨੀ ਅਮੀਨਾ, ਛੋਟੀ ਧੀ ਮਰਿਯਮ ਅਤੇ  ਇੱਕ ਹੋਰ ਬੇਟਾ ਮੋਆਦ ਘਰ […]

Share:

ਮੋਰੋਕੋ ਵਿੱਚ ਆਏ ਭੂਚਾਲ ਦੌਰਾਨ ਇੱਕ 8 ਸਾਲਾ ਲੜਕਾ ਜੋ ਆਪਣੇ ਪਿਤਾ ਨਾਲ ਰਾਤ ਦਾ ਖਾਣਾ ਖਾ ਰਿਹਾ ਸੀ ਦੀ ਮੌਤ ਹੋ ਗਈ। ਲੜਕਾ ਮਾਰੂਆਨੇ ਹੇਨਾ ਆਪਣੇ ਪਿਤਾ ਹਾਮਿਦ ਬੇਨ ਹੇਨਾ ਨੂੰ ਸਕੂਲੀ ਸਾਲ ਲਈ ਲੋੜੀਂਦੀਆਂ ਚੀਜ਼ਾਂ ਬਾਰੇ ਦੱਸ ਰਿਹਾ ਸੀ। ਬੇਨ ਹੇਨਾ, ਉਸਦੀ ਪਤਨੀ ਅਮੀਨਾ, ਛੋਟੀ ਧੀ ਮਰਿਯਮ ਅਤੇ  ਇੱਕ ਹੋਰ ਬੇਟਾ ਮੋਆਦ ਘਰ ਤੋਂ ਬਾਹਰ ਗਲੀ ਵਿੱਚ ਚਲੇ ਗਏ ਪਰ ਮਾਰੂਆਨੇ ਨੂੰ ਨਹੀਂ ਬਚਾ ਸਕੇ। ਭਚਾਲ ਵਿੱਚ ਬਚੇ ਹੋਏ ਲੋਕ ਭੋਜਨ, ਪਾਣੀ, ਅਤੇ ਛੱਤ ਲਈ ਸੰਘਰਸ਼ ਕਰ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ 2,100 ਦੇ ਪਾਰ ਹੋ ਚੁੱਕੀ ਹੈ। ਮਲਬੇ ਨੂੰ ਚੁੱਕਣ ਵਿੱਚ ਮਦਦ ਕਰਨ ਲਈ ਕੈਸਾਬਲਾਂਕਾ ਤੋਂ ਬੈਨ ਹੇਨਾ ਦੇ ਪਹੁੰਚਣ ਤੋਂ ਅਗਲੇ ਦਿਨ 8 ਸਾਲ ਦੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਸੀ । ਸ਼ਨੀਵਾਰ ਸਵੇਰੇ ਛੋਟੇ ਬੱਚੇ ਨੂੰ ਦਫ਼ਨਾਇਆ ਗਿਆ ਸੀ। ਇਹ 1960 ਤੋਂ ਬਾਅਦ ਮੋਰੋਕੋ ਦਾ ਸਭ ਤੋਂ ਘਾਤਕ ਭੂਚਾਲ ਹੈ ਜਦੋਂ ਅੰਦਾਜ਼ਨ 12,000 ਜਾਨਾਂ ਚਲੀਆ ਗਈਆਂ ਸਨ। ਭੂਚਾਲ ਦਾ ਕੇਂਦਰ ਮੈਰਾਕੇਚ ਤੋਂ 72 ਕਿਲੋਮੀਟਰ (45 ਮੀਲ) ਦੱਖਣ-ਪੱਛਮ ਵਿੱਚ ਸਥਿਤ ਸੀ। ਇੱਕ ਸ਼ਹਿਰ ਜੋ ਇਸਦੇ ਇਤਿਹਾਸਕ ਅਤੇ ਆਰਕੀਟੈਕਚਰਲ ਖਜ਼ਾਨਿਆਂ ਲਈ ਮਸ਼ਹੂਰ ਹੈ। ਮੋਰੋਕੋ ਦੀ ਸਰਕਾਰ ਨੇ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਲਈ ਇੱਕ ਫੰਡ ਸਥਾਪਤ ਕੀਤਾ ਹੈ। ਲੋਕਾਂ ਨੂੰ ਪਾਣੀ, ਭੋਜਨ, ਟੈਂਟ ਅਤੇ ਕੰਬਲ ਦੇ ਰੂਪ ਵਿੱਚ ਰਾਹਤ ਪ੍ਰਦਾਨ ਕਰ ਰਹੀ ਹੈ। ਲੋਕਾਂ ਨੂੰ ਇਸ ਨਾਲ ਕੁਝ ਰਾਹਤ ਤਾ ਮਿਲ ਰਹੀ ਹੈ। ਪਰ ਨਾਲ ਹੀ ਉਹ ਜੋ ਗਵਾ ਚੁੱਕੇ ਹਨ ਉਸਦੀ ਭਰਭਾਈ ਕੋਈ ਨਹੀਂ ਕਰ ਸਕਦਾ। ਬੇਬਸ ਅਤੇ ਦੁੱਖੀ ਚੇਹਰੇ ਆਪਣਿਆਂ ਦੀ ਤਲਾਸ਼ ਵਿੱਚ ਭਟਕ ਰਹੇ ਹਨ ਅਤੇ ਕਈ ਗਵਾ ਚੁੱਕੇ ਆਪਣਿਆਂ ਦੇ ਸੋਗ ਵਿੱਚ ਡੁੱਬੇ ਹੋਏ ਹਨ।

ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ ਹੇਨਾ ਪਰਿਵਾਰ ਆਪਣੇ ਡਿੱਗੇ ਹੋਏ ਘਰ ਦੇ ਮਲਬੇ ਵਿੱਚ ਪਏ ਆਪਣੇ ਸਾਰੇ ਸਮਾਨ ਨਾਲ ਨਾ ਸਿਰਫ ਸੋਗ ਵਿੱਚ ਹੈ, ਬਲਕਿ ਬੇਸਹਾਰਾ ਵੀ ਹਨ। ਇਹ ਪਰਿਵਾਰ ਲਗਾਤਾਰ ਤੀਜੀ ਰਾਤ ਕੜਾਕੇ ਦੀ ਠੰਢ ਵਿੱਚ ਬਾਹਰ ਸੌਂ ਰਿਹਾ ਹੈ। ਉਨ੍ਹਾਂ ਦਾ ਤਿੰਨ ਪਹੀਆ ਵਾਹਨ ਜੋ ਕਿ ਰੋਜ਼ੀ-ਰੋਟੀ ਦਾ ਸਾਧਨ ਸੀ, ਡਿੱਗੇ ਹੋਏ ਮਲਬੇ ਵਿੱਚ ਦੱਬਿਆ ਹੋਇਆ ਹੈ। ਜੋ ਹੁਣ ਕੰਮ ਨਹੀਂ ਕਰਦਾ। ਪਰਿਵਾਰ ਕੋਲ ਅਜੇ ਵੀ ਇੱਕ ਗਧਾ ਅਤੇ ਇੱਕ ਬੱਕਰੀ ਹੈ। ਪਰ ਜਾਨਵਰ ਇੱਕ ਢਹਿ-ਢੇਰੀ ਹੋਏ ਸਟੋਰਰੂਮ ਵਿੱਚ ਦੱਬਿਆ ਹੋਇਆ ਸੀ। ਇਸ ਦੌਰਾਨ ਜਾਨਵਰਾਂ ਨੂੰ ਵੀ ਦਫ਼ਨਾਇਆ ਨਹੀਂ ਜਾ ਸਕਦਾ। ਮੋਰੋਕੋ ਵਿੱਚ ਇਹ ਸਥਿਤੀ ਕੇਵਲ ਇੱਕ ਘਰ ਦੀ ਨਹੀਂ ਹੈ। ਭੂਚਾਲ ਨਾਲ ਤਬਾਅ ਹੋਏ ਕਈ ਘਰਾਂ ਅਤੇ ਪਰਿਵਾਰਾਂ ਦੇ ਇਹੀ ਹਾਲਾਤ ਬਣੇ ਹੋਏ ਹਨ। ਹਰ ਪਾਸੇ ਤਕਲੀਫ਼ ਅਤੇ ਬੇਬਸੀ ਦਿਖਾਈ ਦੇ ਰਹੀ ਹੈ।