ਬੀਸੀ ਵਿੱਚ ਨਵੰਬਰ ਮਹੀਨੇ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈ 200 ਤੋਂ ਵੱਧ ਲੋਕਾਂ ਦੀ ਮੌਤ

ਬੀਸੀ ਕੋਰੋਨਰਜ਼ ਸਰਵਿਸ ਨੇ ਕਿਹਾ ਕਿ ਪਿਛਲੇ ਸਾਲ ਸਰਦੀਆਂ ਦੇ ਮੌਸਮ ਦੌਰਾਨ ਮੌਤਾਂ ਦੇ ਅੰਕੜੇ ਵੱਧ ਗਏ ਸਨ ਅਤੇ ਜੇਕਰ ਚੰਗੇ ਉਪਰਾਲੇ ਨਾ ਕੀਤੇ ਗਏ ਤਾਂ ਇਸ ਵਾਰ ਫਿਰ ਚਿੰਤਾਜਨਕ ਅੰਕੜੇ ਵੇਖਣ ਨੂੰ ਮਿਲਣਗੇ। ਤਾਜ਼ਾ ਅੰਕੜਿਆਂ ਅਨੁਸਾਰ ਹਰ ਦਿਨ ਤਕਰੀਬਨ 5 ਜਾਂ 6 ਲੋਕਾਂ ਦੀ ਮੌਤ ਓਵਰਡੋਜ਼ ਕਾਰਨ ਬੀਸੀ ਵਿੱਚ ਹੋਣ ਲੱਗੀ ਹੈ।

Share:

ਹਾਈਲਾਈਟਸ

  • ਅੰਕੜਿਆਂ ਅਨੁਸਾਰ 57 ਫੀਸਦੀ ਮੌਤਾਂ ਸਿਰਫ਼ ਵੈਨਕੂਵਰ ਕੋਸਟਲ ਅਤੇ ਫਰੇਜ਼ਰ ਹੈਲਥ ਖੇਤਰ ਵਿੱਚ ਹੋਈਆਂ ਹ

ਬੀਸੀ ਕੋਰੋਨਰਜ਼ ਸਰਵਿਸ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਨਸ਼ਿਆਂ ਦੀ ਓਵਰਡੋਜ਼ ਕਾਰਨ ਰਿਕਾਰਡ 200 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਰਿਪੋਰਟ ਅਨੁਸਾਰ ਜੁਲਾਈ ਮਹੀਨੇ ਤੋਂ ਬਾਅਦ ਨਵੰਬਰ ਮਹੀਨੇ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 200 ਦੇ ਕਰੀਬ ਪਹੁੰਚਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਓਵਰਡੋਜ਼ ਨਾਲ 174 ਲੋਕਾਂ ਦੀ ਮੌਤ ਹੋਈ ਸੀ।

ਕਨਾਡਾ ਵਿੱਚ ਹੁਣ ਤੱਕ 2239 ਮੌਤਾਂ 

ਇਸ ਦੇ ਨਾਲ ਹੀ ਬੀਸੀ ਸੂਬੇ ਲਈ ਸਭ ਤੋਂ ਵੱਡਾ ਚਿੰਤਾ ਦਾ ਇਹ ਵੀ ਹੈ ਕਿ ਸਾਲ 2023 ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਇੱਕ ਨਵਾਂ ਰਿਕਾਰਡ ਕਾਇਮ ਕਰਨ ਵੱਲ ਵੱਧ ਰਿਹਾ ਹੈ। ਅੰਕੜਿਆਂ ਅਨੁਸਾਰ ਸਾਲ 2022 ਵਿੱਚ ਕਨਾਡਾ ਵਿੱਚ ਓਵਰਡੋਜ਼ ਨਾਲ ਕੁਲ 2377 ਲੋਕਾਂ ਦੀ ਮੌਤ ਹੋਈ ਸੀ ਜਦੋਂ ਕਿ ਸਾਲ 2023 ਵਿੱਚ ਜਨਵਰੀ ਤੋਂ ਨਵੰਬਰ ਤੱਕ ਕੁਲ 2239 ਦੇ ਕਰੀਬ ਲੋਕ ਨਸ਼ਿਆਂ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।

 

ਇੱਥੇ ਵੀ ਲਗਾਤਾਰ ਮੌਤਾਂ

ਵੈਨਕੂਵਰ, ਸਰੀ ਅਤੇ ਵਿਟੋਰੀਆ ਵਿੱਚ ਇਸ ਸਮੇਂ ਸਭ ਤੋਂ ਵੱਧ ਓਵਰਡੋਜ਼ ਕਾਰਨ ਮੌਤਾਂ ਹੋ ਰਹੀਆਂ ਹਨ। ਹੁਣ ਤੱਕ ਦੇ ਅੰਕੜਿਆਂ ਅਨੁਸਾਰ 57 ਫੀਸਦੀ ਮੌਤਾਂ ਸਿਰਫ਼ ਵੈਨਕੂਵਰ ਕੋਸਟਲ ਅਤੇ ਫਰੇਜ਼ਰ ਹੈਲਥ ਖੇਤਰ ਵਿੱਚ ਹੋਈਆਂ ਹਨ। ਜ਼ਿਕਰਯੋਗ ਹੈ ਕਿ ਬੀਸੀ ਸੂਬੇ ‘ਚ ਗੈਰ-ਕਾਨੂੰਨੀ ਨਸ਼ਿਆਂ ਅਤੇ ਦਵਾਈਆਂ ਦੀ ਸਪਲਾਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜਿਸ ਕਾਰਨ ਸੂਬੇ ‘ਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵੀ ਆਏ ਦਿਨ ਨਵੇਂ ਰਿਕਾਰਡ ਪੈਦਾ ਕਰ ਰਹੇ ਹਨ। ਬੀਸੀ ਕੋਰੋਨਰਜ਼ ਸਰਵਿਸ ਦਾ ਕਹਿਣਾ ਹੈ ਕਿ ਜੂਨ ‘ਚ ਜੋ ਦਵਾਈਆਂ ਦੇ ਟੈਸਟ ਕੀਤੇ ਗਏ ਤਾਂ ਉਨ੍ਹਾਂ ‘ਚ 90 ਫੀਸਦੀ ‘ਚ ਫੈਂਨਾਨਿਲ ਪਾਇਆ ਗਿਆ ਜੋ ਕਿ ਸਿਹਤ ਲਈ ਬੇਹੱਦ ਜਾਨਲੇਵਾ ਪਰਦਾਰਥ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਕੁੱਲ 596 ਜਾਨਾਂ ਗੈਰ-ਕਾਨੂੰਨੀ ਨਸ਼ਿਆਂ ਕਾਰਨ ਹੋਈਆਂ। ਜਦੋਂ ਕਿ ਪਿਛਲੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ‘ਚ 599 ਮੌਤਾਂ ਦਰਜ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ

Tags :