ਮੂਸੇਵਾਲਾ ਸਿੱਧੂ ਦੇ ਦੋਸਤ ਦੀ ਅਮਰੀਕਾ 'ਚ ਮੌਤ

6 ਸਾਲ ਪਹਿਲਾਂ ਨੌਜਵਾਨ ਅਮਰੀਕਾ ਗਿਆ ਸੀ। ਹਾਲੇ ਕੁਆਰਾ ਹੀ ਸੀ ਅਤੇ ਆਪਣਾ ਭਵਿੱਖ ਸੰਵਾਰਨ ਲਈ ਵਿਦੇਸ਼ੀ ਧਰਤੀ ਉਪਰ ਮਿਹਨਤ ਕਰ ਰਿਹਾ ਸੀ।

Share:

ਹਾਈਲਾਈਟਸ

  • ਮੂਸੇਵਾਲਾ
  • ਕੁਆਰਾ

ਅਮਰੀਕਾ 'ਚ ਇੱਕ ਹਾਦਸੇ ਦੌਰਾਨ ਮੂਸੇਵਾਲਾ ਦੇ ਸਿੱਧੂ ਦੇ ਦੋਸਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੋਟਕਪੁਰਾ ਦੇ ਪਿੰਡ ਢੀਮਾ ਦੇ ਰਹਿਣ ਵਾਲੇ ਪਰਮਪ੍ਰੀਤ ਸਿੰਘ ਦਿਓਲ (26) ਵਜੋਂ ਹੋਈ। ਇਸ ਹਾਦਸੇ ਚ ਪਰਮਪ੍ਰੀਤ ਸਿੰਘ ਦਾ ਦੋਸਤ ਵੀ ਗੰਭੀਰ ਜਖ਼ਮੀ ਹੋਇਆ। ਜਾਣਕਾਰੀ ਅਨੁਸਾਰ ਕੈਨੇਡਾ ਦੇ ਰਜਾਇਨਾ ਵਿਖੇ ਰਹਿੰਦੇ ਪਰਮਪ੍ਰੀਤ ਸਿੰਘ ਦੀ ਅਮਰੀਕਾ ਦੇ ਟੈਕਸਾਸ ਵਿਖੇ ਵਾਪਰੇ ਹਾਦਸੇ ਦੌਰਾਨ ਮੌਤ ਹੋਈ। ਮ੍ਰਿਤਕ ਪਰਮਪ੍ਰੀਤ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਟੈਕਸਾਸ ਵਿਖੇ ਟਰਾਲੇ ਦੇ ਨਾਲ ਵਾਪਰੇ ਭਿਆਨਕ ਹਾਦਸੇ ਦੌਰਾਨ ਪਰਮਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਦਿਓਲ ਦੀ ਮੌਤ ਹੋ ਗਈ। ਹਾਦਸੇ ’ਚ ਪਰਮਪ੍ਰੀਤ ਦਾ ਇੱਕ ਦੋਸਤ ਸੁਖਮਨ ਸਿੰਘ ਸਿੱਧੂ ਵਾਸੀ ਮੂਸੇਵਾਲਾ (ਮਾਨਸਾ) ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪਰਮਪ੍ਰੀਤ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਹਾਲੇ ਕੁਆਰਾ ਸੀ। 

ਇਹ ਵੀ ਪੜ੍ਹੋ