ਸਾਊਦੀ ਦੌਰਾ ਵਿਚਾਲੇ ਛੱਡ ਵਾਪਸ ਪਰਤਣਗੇ ਮੋਦੀ, ਕਸ਼ਮੀਰ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਲਿਆ ਫੈਸਲਾ, ਅੱਜ 2 ਦਿਨਾਂ ਦੌਰੇ 'ਤੇ ਗਏ ਸੀ

ਕਿਉਂਕਿ, ਇਸ ਸਮੇਂ ਜੋ ਅੱਤਵਾਦੀਆਂ ਨੇ ਕਸ਼ਮੀਰ ਅੰਦਰ ਹਮਲਾ ਕਰਕੇ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਦਮ ਉਠਾਇਆ ਹੈ, ਉਸਦੇ ਬਦਲੇ ਲਈ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। 

Courtesy: ਪ੍ਰਧਾਨਮੰਤਰੀ ਮੋਦੀ ਨੇ ਆਪਣਾ ਦੌਰਾ ਵਿਚਕਾਰ ਹੀ ਛੱਡਿਆ

Share:

ਜੰਮੂ-ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਊਦੀ ਅਰਬ ਦੀ ਆਪਣੀ ਫੇਰੀ ਵਿਚਕਾਰ ਹੀ ਛੱਡ ਕੇ ਵਾਪਸ ਪਰਤਣਗੇ। ਮੋਦੀ ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ (MBS) ਦੇ ਸੱਦੇ 'ਤੇ ਦੋ ਦਿਨਾਂ ਦੇ ਦੌਰੇ 'ਤੇ ਅੱਜ ਸਾਊਦੀ ਅਰਬ ਪਹੁੰਚੇ ਸੀ। ਪ੍ਰੰਤੂ, ਇਸੇ ਦਰਮਿਆਨ ਕਸ਼ਮੀਰ ਦੇ ਪਹਿਲਗਾਮ ਚ ਵੱਡੇ ਅੱਤਵਾਦੀ ਹਮਲੇ ਤੋਂ ਮਗਰੋਂ ਉਹਨਾਂ ਨੇ ਫੈਸਲਾ ਲਿਆ ਕਿ ਉਹ ਵਾਪਸ ਆਪਣੇ ਦੇਸ਼ ਭਾਰਤ ਜਾਣਗੇ। ਕਿਉਂਕਿ, ਇਸ ਸਮੇਂ ਜੋ ਅੱਤਵਾਦੀਆਂ ਨੇ ਕਸ਼ਮੀਰ ਅੰਦਰ ਹਮਲਾ ਕਰਕੇ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਦਮ ਉਠਾਇਆ ਹੈ, ਉਸਦੇ ਬਦਲੇ ਲਈ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। 

ਅੱਜ ਹੀ ਸਾਊਦੀ ਅਰਬ ਪੁੱਜੇ ਸੀ ਮੋਦੀ 

ਮੋਦੀ ਨੇ ਅੱਜ ਸਾਊਦੀ ਵਿਖੇ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣਾ ਸੀ ਅਤੇ ਉਸ ਤੋਂ ਬਾਅਦ ਉਹ ਕੱਲ੍ਹ ਐਮਬੀਐਸ ਨਾਲ ਕਈ ਸਮਝੌਤਿਆਂ 'ਤੇ ਚਰਚਾ ਕਰਨ ਵਾਲੇ ਸਨ, ਪਰ ਕਸ਼ਮੀਰ ਹਮਲੇ ਕਾਰਨ, ਉਨ੍ਹਾਂ ਦਾ ਪ੍ਰੋਗਰਾਮ ਵਿਚਕਾਰ ਹੀ ਰੱਦ ਕਰ ਦਿੱਤਾ ਗਿਆ। ਇਹ ਪ੍ਰਧਾਨ ਮੰਤਰੀ ਦਾ ਆਪਣੇ ਤੀਜੇ ਕਾਰਜਕਾਲ ਵਿੱਚ ਪਹਿਲਾ ਸਾਊਦੀ ਦੌਰਾ ਸੀ। ਇਸ ਦੌਰਾਨ ਦੋਵੇਂ ਦੇਸ਼ਾਂ ਦਰਮਿਆਨ ਅਹਿਮ ਮੁੱਦਿਆਂ ਉਪਰ ਚਰਚਾ ਕੀਤੀ ਜਾਣੀ ਸੀ। ਪ੍ਰੰਤੂ ਮੋਦੀ ਨੇ ਇਸ ਦੌਰੇ ਨਾਲੋਂ ਜ਼ਿਆਦਾ ਆਪਣੇ ਦੇਸ਼ ਨੂੰ ਅਹਿਮੀਅਤ ਦਿੱਤੀ ਤੇ ਦੌਰਾ ਰੱਦ ਕਰਨਾ ਹੀ ਸਹੀ ਸਮਝਿਆ। ਹਾਲਾਂਕਿ, ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਤੋਂ ਹੀ ਇਸ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਤਾੜਨਾ ਵੀ ਕੀਤੀ ਸੀ ਕਿ ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗੀ। ਪ੍ਰੰਤੂ, ਇਸ ਮਗਰੋਂ ਉਹਨਾਂ ਨੇ ਦੌਰਾ ਰੱਦ ਕਰਨ ਦਾ  ਫੈਸਲਾ ਲਿਆ ਤੇ ਭਾਰਤ ਲਈ ਵਾਪਸ ਪਰਤੇ। 

ਰਾਸ਼ਟਰਪਤੀ ਨੇ ਨਿੰਦਾ ਕਰਦੇ ਕਿਹਾ - ਨਾ-ਮਾਫ ਕਰਨ ਯੋਗ ਹਰਕਤ 

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਆਪਣਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਵੀ ਕੀਤੀ। ਰਾਸ਼ਟਰਪਤੀ ਭਵਨ ਵੱਲੋਂ ਐਕਸ 'ਤੇ ਇਕ ਪੋਸਟ ਵਿਚ ਕਿਹਾ ਗਿਆ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਹੈਰਾਨ ਕਰਨ ਵਾਲਾ ਅਤੇ ਦਰਦਨਾਕ ਹੈ। ਇਹ ਇਕ ਘਿਨਾਉਣਾ ਅਤੇ ਅਣਮਨੁੱਖੀ ਕਾਰਵਾਈ ਹੈ ਜਿਸਦੀ ਸਪੱਸ਼ਟ ਤੌਰ 'ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਮਾਸੂਮ ਨਾਗਰਿਕਾਂ, ਇਸ ਮਾਮਲੇ ਵਿਚ ਸੈਲਾਨੀਆਂ 'ਤੇ ਹਮਲਾ ਕਰਨਾ ਪੂਰੀ ਤਰ੍ਹਾਂ ਭਿਆਨਕ ਅਤੇ ਨਾ-ਮਾਫ਼ ਕਰਨ ਯੋਗ ਹੈ ।ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, "ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਹੈਰਾਨ ਕਰਨ ਵਾਲਾ ਅਤੇ ਦਰਦਨਾਕ ਹੈ।" ਇਹ ਇੱਕ ਬੇਰਹਿਮ ਹੈ।

ਇਹ ਵੀ ਪੜ੍ਹੋ