Mexico: ਜਹਾਜ਼ ਦਾ ਐਮਰਜੈਂਸੀ ਗੇਟ ਖੋਲ ਵਿੰਗ ਤੇ ਜਾ ਚੜਿਆ ਵਿਅਕਤੀ, ਪੜੋ ਕਿਉ ਚੁੱਕਿਆ ਇਹ ਕਦਮ....

ਸਹਿ ਯਾਤਰੀਆਂ ਨੇ ਇੱਕ ਬਿਆਨ ਦੀ ਲਿਖਤੀ ਕਾਪੀ 'ਤੇ ਦਸਤਖਤ ਕੀਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਜਦੋਂ ਉਨ੍ਹਾਂ ਦੀ ਉਡਾਣ ਵਿੱਚ ਦੇਰੀ ਹੋਈ ਸੀ ਤਾਂ ਏਅਰਲਾਈਨ ਨੇ ਉਨ੍ਹਾਂ ਨੂੰ ਵੈਟੀਲੇਸ਼ਨ ਅਤੇ ਪਾਣੀ ਤੋਂ ਬਿਨਾਂ ਚਾਰ ਘੰਟੇ ਉਡੀਕ ਕਰਵਾਈ।

Share:

ਹਾਈਲਾਈਟਸ

  • ਹਵਾਈ ਅੱਡੇ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਘਟਨਾ ਤੋਂ ਬਾਅਦ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ

ਮੈਕਸੀਕੋ ਸਿਟੀ ਇੰਟਰਨੈਸ਼ਨਲ ਏਅਰਪੋਰਟ 'ਤੇ ਇੱਕ ਅਜੀਬੋ-ਗਰੀਬ ਘਟਨਾ ਵਾਪਰੀ। ਗਵਾਟੇਮਾਲਾ ਸਿਟੀ ਲਈ ਏਰੋਮੈਕਸੀਕੋ ਦੇ ਜਹਾਜ ਵਿੱਚ ਸਵਾਰ ਇੱਕ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਿਆ ਅਤੇ ਜਹਾਜ਼ ਦੇ ਖੰਭ 'ਤੇ ਚੜ੍ਹ ਗਿਆ। ਇਸ ਘਟਨਾ ਨੇ ਯਾਤਰੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਵਾਈ ਅੱਡੇ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਘਟਨਾ ਤੋਂ ਬਾਅਦ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ। ਪਰ ਹੋਰ ਯਾਤਰੀਆਂ ਨੇ ਵਿਅਕਤੀ ਦੇ ਇਸ ਵਿਵਹਾਰ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ।

ਯਾਤਰੀਆਂ ਨੇ ਕਿਹਾ ਵਿਅਕਤੀ ਨੇ ਸਾਡੀ ਜਾਨ ਬਚਾਈ

ਏਅਰਪੋਰਟ ਨੇ ਇੱਕ ਬਿਆਨ ਵਿੱਚ ਕਿਹਾ ਕਿ- "ਸ਼ੁੱਕਰਵਾਰ ਨੂੰ ਗੁਆਟੇਮਾਲਾ ਲਈ ਇੱਕ ਫਲਾਈਟ ਵਿੱਚ ਇੱਕ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਿਆ ਅਤੇ ਜਹਾਜ਼ ਦੇ ਵਿੰਗ 'ਤੇ ਚੜ੍ਹ ਗਿਆ," ਫਿਰ ਉਹ ਵਿਅਕਤੀ ਬਿਨਾਂ ਕਿਸੇ ਨੂੰ ਪ੍ਰਭਾਵਿਤ ਕੀਤੇ ਜਹਾਜ਼ 'ਤੇ ਵਾਪਸ ਆ ਗਿਆ। ਦੱਸ ਦੇਈਏ ਕਿ ਜਹਾਜ਼ ਖੜ੍ਹਾ ਸੀ। ਅੰਤਰਰਾਸ਼ਟਰੀ ਸੁਰੱਖਿਆ ਨਿਯਮਾਂ ਦੇ ਅਨੁਸਾਰ ਵਿਅਕਤੀ ਨੇ ਆਪਣੇ ਆਪ ਨੂੰ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਗੁਆਟੇਮਾਲਾ ਲਈ ਏਰੋਮੈਕਸੀਕੋ ਦੀ ਉਡਾਣ 'ਤੇ ਸਵਾਰ ਘੱਟੋ-ਘੱਟ 77 ਯਾਤਰੀਆਂ ਨੇ ਨੋਟਬੁੱਕ ਪੇਪਰ 'ਤੇ ਹੱਥ ਲਿਖਤ ਬਿਆਨ 'ਤੇ ਦਸਤਖਤ ਕੀਤੇ ਜੋ ਆਦਮੀ ਦੀਆਂ ਕਾਰਵਾਈਆਂ ਦਾ ਸਮਰਥਨ ਕਰਦੇ ਹਨ। ਜਿਸ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਹਨ। ਬਿਆਨ ਵਿੱਚ ਲਿਖਿਆ ਗਿਆ ਹੈ ਕਿ 'ਦੇਰੀ ਅਤੇ ਹਵਾ ਦੀ ਕਮੀ ਨੇ ਅਜਿਹੇ ਹਾਲਾਤ ਪੈਦਾ ਕੀਤੇ ਹਨ ਜੋ ਯਾਤਰੀਆਂ ਦੀ ਸਿਹਤ ਨੂੰ ਖਤਰੇ ਵਿੱਚ ਪਾਉਂਦੇ ਹਨ। ਉਸ ਬੰਦੇ ਨੇ ਸਾਡੀ ਜਾਨ ਬਚਾਈ ਹੈ।

ਵਿਅਕਤੀ ਹਿਰਾਸਤ ਵਿੱਚ ਰਹੇਗਾ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਉਹ ਹਿਰਾਸਤ ਵਿੱਚ ਰਹੇਗਾ ਜਾਂ ਨਹੀਂ। ਫਲਾਈਟ ਟਰੈਕਿੰਗ ਸਾਈਟਾਂ ਨੇ ਪੁਸ਼ਟੀ ਕੀਤੀ ਹੈ ਕਿ ਵੀਰਵਾਰ ਨੂੰ ਗਵਾਟੇਮਾਲਾ ਸਿਟੀ ਲਈ ਫਲਾਈਟ AM672 4 ਘੰਟੇ ਅਤੇ 56 ਮਿੰਟ ਦੀ ਦੇਰੀ ਨਾਲ ਚੱਲ ਰਹੀ ਸੀ। ਵਾਇਰਲ ਹੋ ਰਹੀ ਵੀਡੀਓ ਵਿੱਚ ਯਾਤਰੀ ਆਪਣੇ ਆਪ ਨੂੰ ਪੱਖਾ ਝੱਲਦੇ ਅਤੇ ਫਲਾਈਟ ਅਟੈਂਡੈਂਟ ਤੋਂ ਪਾਣੀ ਮੰਗਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ