ਟਰੰਪ ਦੇ ਫੇਸਬੁੱਕ ਅਕਾਊਂਟ ਸਸਪੈਂਡ ਕਰਨ ਦੇ ਮਾਮਲੇ ਵਿੱਚ ਮੈਟਾ ਕਰੇਗਾ 25 ਮਿਲੀਅਨ ਡਾਲਰ ਦਾ ਭੁਗਤਾਨ

ਟਰੰਪ ਜਨਵਰੀ 2021 ਵਿੱਚ ਅਮਰੀਕੀ ਰਾਸ਼ਟਰਪਤੀ ਚੋਣ ਹਾਰ ਗਏ ਸਨ। ਜਿਸ ਤੋਂ ਬਾਅਦ ਅਮਰੀਕੀ ਕੈਪੀਟਲ ਵਿੱਚ ਹਿੰਸਾ ਹੋਈ ਸੀ। ਮਾਰਕ ਜ਼ੁਕਰਬਰਗ ਨੇ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ 2 ਸਾਲ ਬਾਅਦ 2023 ਵਿੱਚ ਹਟਾ ਦਿੱਤੀ ਗਈ ਸੀ।

Share:

Donald Trump: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੇਸਬੁੱਕ ਅਕਾਊਂਟ ਨੂੰ ਸਸਪੈਂਡ ਕਰਨ ਦੇ ਮਾਮਲੇ ਨੂੰ ਸੁਲਝਾਉਣ ਲਈ ਮੈਟਾ 25 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਿਆ ਹੈ। ਅਮਰੀਕਾ ਵਿੱਚ ਕੈਪੀਟਲ ਉੱਤੇ ਹਮਲੇ ਤੋਂ ਬਾਅਦ 6 ਜਨਵਰੀ, 2021 ਨੂੰ ਡੋਨਾਲਡ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਕਰ ਦਿੱਤੇ ਗਏ ਸਨ। ਡੋਨਾਲਡ ਟਰੰਪ ਨੇ ਇਸ ਮਾਮਲੇ ਨੂੰ ਲੈ ਕੇ ਮੁਕੱਦਮਾ ਦਾਇਰ ਕੀਤਾ ਸੀ। ਹੁਣ ਇਸ ਮਾਮਲੇ ਨੂੰ ਨਿਪਟਾਉਣ ਲਈ, ਮੈਟਾ 25 ਮਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤ ਹੋ ਗਿਆ ਹੈ। ਇੱਕ ਮੈਟਾ ਬੁਲਾਰੇ ਨੇ ਏਐਫਪੀ ਨੂੰ ਇਸਦੀ ਪੁਸ਼ਟੀ ਕੀਤੀ ਹੈ। ਮੈਟਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਹੈ।

ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਕੀਤੀ ਸੀ ਆਲੋਚਨਾ

ਤੁਹਾਨੂੰ ਦੱਸ ਦੇਈਏ ਕਿ 6 ਜਨਵਰੀ, 2021 ਨੂੰ ਟਰੰਪ ਨੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਕੀਤੀ ਗਈ ਬਗਾਵਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮਾਂ ਦੁਆਰਾ ਉਨ੍ਹਾਂ ਦੇ ਖਾਤੇ ਸਸਪੈਂਡ ਕਰਨ ਦੀ ਵਿਆਪਕ ਆਲੋਚਨਾ ਕੀਤੀ ਸੀ। ਉਨ੍ਹਾਂ ਦੀਆਂ ਟਿੱਪਣੀਆਂ ਨੂੰ ਹਿੰਸਾ ਵਿੱਚ ਸ਼ਾਮਲ ਲੋਕਾਂ ਦੀ ਪ੍ਰਸ਼ੰਸਾ ਵਜੋਂ ਦੇਖਿਆ ਗਿਆ ਸੀ। ਗੌਰ ਰਹੇ ਕਿ  ਟਰੰਪ ਜਨਵਰੀ 2021 ਵਿੱਚ ਅਮਰੀਕੀ ਰਾਸ਼ਟਰਪਤੀ ਚੋਣ ਹਾਰ ਗਏ ਸਨ। ਜਿਸ ਤੋਂ ਬਾਅਦ ਅਮਰੀਕੀ ਕੈਪੀਟਲ ਵਿੱਚ ਹਿੰਸਾ ਹੋਈ ਸੀ। ਮਾਰਕ ਜ਼ੁਕਰਬਰਗ ਨੇ ਟਰੰਪ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਪਾਬੰਦੀ 2 ਸਾਲ ਬਾਅਦ 2023 ਵਿੱਚ ਹਟਾ ਦਿੱਤੀ ਗਈ ਸੀ।

ਰਾਸ਼ਟਰਪਤੀ ਲਾਇਬ੍ਰੇਰੀ ਨੂੰ ਫੰਡ ਦੇ ਰੂਪ ਵਿੱਚ ਜਾਵੇਗਾ ਪੈਸਾ

ਵਾਲ ਸਟਰੀਟ ਜਰਨਲ ਦੇ ਅਨੁਸਾਰ, ਭੁਗਤਾਨ ਦਾ 22 ਮਿਲੀਅਨ ਡਾਲਰ ਟਰੰਪ ਦੀ ਭਵਿੱਖ ਦੀ ਰਾਸ਼ਟਰਪਤੀ ਲਾਇਬ੍ਰੇਰੀ ਨੂੰ ਫੰਡ ਦੇਣ ਲਈ ਜਾਵੇਗਾ, ਅਤੇ ਬਾਕੀ ਰਕਮ ਕਾਨੂੰਨੀ ਫੀਸਾਂ ਅਤੇ ਮਾਮਲੇ ਵਿੱਚ ਹੋਰ ਮੁਦਈਆਂ ਦਾ ਭੁਗਤਾਨ ਕਰੇਗੀ। ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਮੈਟਾ ਟਰੰਪ ਦੇ ਖਾਤੇ ਨੂੰ ਸਸਪੈਂਡ ਕਰਨ ਦੇ ਸੰਬੰਧ ਵਿੱਚ ਕੋਈ ਗਲਤੀ ਸਵੀਕਾਰ ਨਹੀਂ ਕਰੇਗਾ। ਇਹ ਗੱਲ ਸਮਝੌਤੇ ਤੋਂ ਜਾਣੂ ਲੋਕਾਂ ਨੇ ਦੱਸੀ ਹੈ।

ਇਹ ਵੀ ਪੜ੍ਹੋ