ਯਮਨ ਵਿੱਚ ਗੈਸ ਸਟੇਸ਼ਨ ਅਤੇ ਸਟੋਰੇਜ ਟੈਂਕ ਵਿੱਚ ਜਬਰਦਸਤ ਧਮਾਕਾ,50 ਵਿਅਕਤੀ ਜ਼ਖਮੀ,8 ਦੀ ਮੌਤ

ਯਮਨ ਵਿੱਚ ਗੈਸ ਸਟੇਸ਼ਨ ਅਤੇ ਸਟੋਰੇਜ ਟੈਂਕ ਵਿੱਚ ਧਮਾਕੇ ਦੇ ਕਾਰਨ ਪੂਰਾ ਸ਼ਹਿਰ ਦਹਿਲ ਗਿਆ। ਮੌਕੇ ਤੋ ਮੌਜੂਦ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕੀ ਉਨ੍ਹਾਂ ਲੱਗਾਂ ਕਿ ਉਨ੍ਹਾਂ ਦੇ ਕੰਨ ਫੱਟ ਗਏ ਹੋਣ ਅਤੇ ਉਹ ਬੋਲੇ ਹੋ ਗਏ ਹਨ।

Share:

Massive explosion at gas station: ਯਮਨ ਦੇ ਅਲ-ਬਾਇਦਾ ਤੋਂ ਇੱਕ ਬੇਹੱਦ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਯਮਨ ਦੇ ਅਲ-ਬਾਇਦਾ ਸੂਬੇ ਵਿੱਚ ਇੱਕ ਗੈਸ ਸਟੇਸ਼ਨ ਅਤੇ ਸਟੋਰੇਜ ਟੈਂਕ ਵਿੱਚ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ 50 ਦੇ ਕਰੀਬ ਲੋਕ ਜ਼ਖਮੀ ਹੋ ਗਏ ਜਦਕਿ 8 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਚਸ਼ਮਦੀਦਾਂ ਦੇ ਅਨੁਸਾਰ, ਹੂਤੀ-ਨਿਯੰਤਰਿਤ ਯਮਨ ਦੀ ਰਾਜਧਾਨੀ ਸਨਾ ਵਿੱਚ ਇੱਕ ਗੈਸ ਸਟੇਸ਼ਨ ਵਿੱਚ ਇੱਕ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਇਲਾਕੇ ਵਿੱਚ ਅੱਗ ਲੱਗ ਗਈ।

ਧਮਾਕੇ ਦੀ ਆਵਾਜ਼ ਪੂਰੇ ਸ਼ਹਿਰ ਵਿੱਚ ਸੁਣਾਈ ਦਿੱਤੀ

ਇਹ ਧਮਾਕਾ ਰਾਜਧਾਨੀ ਦੇ ਉੱਤਰ-ਪੂਰਬੀ ਹਿੱਸੇ ਵਿੱਚ ਅਲ-ਖੁਰਾਫੀ ਫੌਜੀ ਕੈਂਪ ਦੇ ਨੇੜੇ ਸਥਿਤ ਸਨਾ ਦੇ ਮੁਫਾਜਰ ਗੈਸ ਸਟੇਸ਼ਨ 'ਤੇ ਹੋਇਆ। ਹੂਤੀ ਫੌਜਾਂ ਨੇ ਪੂਰੇ ਹਾਦਸੇ ਵਾਲੇ ਖੇਤਰ ਨੂੰ ਘੇਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ, ਬਚਾਅ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਲੋਕਾਂ ਨੂੰ ਲੱਗਾ ਕਿ ਉਨ੍ਹਾਂ ਦੇ ਕੰਨ ਫੱਟ ਗਏ ਹੋਣ ਜਿਸ ਕਾਰਨ ਬੋਲ਼ੇਪਣ ਦਾ ਅਹਿਸਾਸ ਹੋਇਆ। ਉੱਥੇ ਮੌਜੂਦ ਚਸ਼ਮਦੀਦਾਂ ਨੇ ਘਟਨਾ ਬਾਰੇ ਦੱਸਿਆ ਕਿ ਧਮਾਕਾ ਬੜਾ ਜ਼ਿਆਗਾ ਭਿਆਨਕ ਅਤੇ ਜ਼ੋਰਦਾਰ ਸੀ। ਕੁਝ ਸਮੇਂ ਲਈ ਸਭ ਕੁਝ ਉਹ ਸੁੰਨ ਹੋ ਗਏ। ਉਨ੍ਹਾਂ ਨੂੰ ਇੰਝ ਲੱਗਾ ਕਿ ਉਨ੍ਹਾਂ ਦੇ ਕੰਨ ਫੱਟ ਗਏ ਹਨ ਅਤੇ ਉਹ ਬੋਲੇ ਹੋ ਗਏ ਹਨ। ਸ਼ਿਨਹੂਆ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ। ਧਮਾਕੇ ਦੀ ਆਵਾਜ਼ ਪੂਰੇ ਸ਼ਹਿਰ ਵਿੱਚ ਸੁਣਾਈ ਦਿੱਤੀ ਅਤੇ ਉਸ ਤੋਂ ਬਾਅਦ ਲੱਗੀ ਅੱਗ ਮੀਲ ਦੂਰ ਤੋਂ ਦਿਖਾਈ ਦੇ ਰਹੀ ਸੀ।

ਅਮਰੀਕਾ ਅਤੇ ਬ੍ਰਿਟੇਨ ਨੇ ਯਮਨ 'ਤੇ ਕੀਤੇ 6 ਹਵਾਈ ਹਮਲੇ

ਇਸ ਤੋਂ ਪਹਿਲਾਂ 1 ਜਨਵਰੀ ਨੂੰ ਅਮਰੀਕਾ ਅਤੇ ਬ੍ਰਿਟੇਨ ਨੇ ਯਮਨ 'ਤੇ 6 ਹਵਾਈ ਹਮਲੇ ਕੀਤੇ ਸਨ। ਇਹ ਹਮਲੇ ਰਾਜਧਾਨੀ ਸਨਾ 'ਤੇ ਕੀਤੇ ਗਏ ਸਨ। ਈਰਾਨ ਦੀ ਨਿਊਜ਼ ਏਜੰਸੀ ਮੇਹਰ ਦੇ ਅਨੁਸਾਰ, ਅਮਰੀਕਾ-ਬ੍ਰਿਟਿਸ਼ ਹਮਲੇ ਦੌਰਾਨ ਹਵਾਈ ਹਮਲਿਆਂ ਦੇ ਨਿਸ਼ਾਨਿਆਂ ਵਿੱਚੋਂ ਇੱਕ '21 ਸਤੰਬਰ' ਪਾਰਕ ਸੀ, ਜੋ ਪਹਿਲਾਂ ਪਹਿਲੀ ਹਥਿਆਰਬੰਦ ਸੈਨਾ ਦਾ ਮੁੱਖ ਦਫਤਰ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਯਮਨ ਵਿੱਚ ਕਈ ਹਮਲੇ ਕੀਤੇ ਗਏ ਸਨ।

ਇਹ ਵੀ ਪੜ੍ਹੋ