America ਦੇ ਐਰੀਜ਼ੋਨਾ ਦੇ ਰੇਗਿਸਤਾਨ 'ਚ ਗਰਮ ਹਵਾ ਦਾ ਗੁਬਾਰਾ ਡਿੱਗਣ ਨਾਲ ਕਈ ਲੋਕਾਂ ਦੀ ਮੌਤ 

ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਰੇਗਿਸਤਾਨ 'ਚ ਗਰਮ ਹਵਾ ਦਾ ਗੁਬਾਰਾ ਡਿੱਗਣ ਦੀ ਖਬਰ ਹੈ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਗੁਬਾਰੇ ਵਿੱਚ ਕੁੱਲ 13 ਲੋਕ ਸਵਾਰ ਸਨ।

Share:

America News: ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਰੇਗਿਸਤਾਨ 'ਚ ਗਰਮ ਹਵਾ ਦੇ ਗੁਬਾਰੇ ਦੇ ਹੇਠਾਂ ਡਿੱਗਣ ਦੀ ਘਟਨਾ ਵਾਪਰੀ ਹੈ। ਇਸ ਘਟਨਾ 'ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਹਾਦਸੇ ਦੀ ਜਾਣਕਾਰੀ ਐਲੋਏ ਪੁਲਿਸ ਵਿਭਾਗ ਨੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 14 ਜਨਵਰੀ ਐਤਵਾਰ ਦੀ ਹੈ। ਇਹ ਜਾਣਕਾਰੀ ਸੋਮਵਾਰ ਨੂੰ ਮਿਲੀ। ਜਾਣਕਾਰੀ ਮੁਤਾਬਕ ਅਮਰੀਕਾ ਦੇ ਦੱਖਣੀ ਐਰੀਜ਼ੋਨਾ ਰੇਗਿਸਤਾਨ 'ਚ ਗਰਮ ਹਵਾ ਦੇ ਗੁਬਾਰੇ ਦੇ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਕਈ ਹੋਰ ਜ਼ਖਮੀ ਹੋ ਗਏ।

ਦੱਸਿਆ ਗਿਆ ਹੈ ਕਿ 'ਸਵੇਰੇ ਕਰੀਬ 7:50 ਵਜੇ ਰੇਗਿਸਤਾਨ ਖੇਤਰ 'ਚ ਸਨਸ਼ਾਈਨ ਬੁਲੇਵਾਰਡ ਅਤੇ ਹੈਨਾ ਰੋਡ ਨੇੜੇ ਇਕ ਗਰਮ ਹਵਾ ਦਾ ਗੁਬਾਰਾ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 4 ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਐਲੋਏ ਪੁਲਿਸ ਦੇ ਅਨੁਸਾਰ, ਅਸੀਂ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕਈ ਸੰਘੀ ਏਜੰਸੀਆਂ ਜਿਵੇਂ ਕਿ NTSB ਅਤੇ FAA ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਜਾਣੋ ਕਿਸ ਤਰ੍ਹਾਂ ਹੋਇਆ ਹਾਦਸਾ ?

ਘਟਨਾ ਦੀ ਜਾਂਚ ਕਰਨ ਵਾਲੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਐਫਆਈਆਰ ਮੁਤਾਬਕ ਹਾਟ ਏਅਰ ਬੈਲੂਨ ਵਿੱਚ ਕਿਸੇ ਅਣਪਛਾਤੀ ਨੁਕਸ ਕਾਰਨ ਇਹ ਹਾਦਸਾ ਵਾਪਰਿਆ। ਇਕ ਪੀੜਤ ਦੀ ਪਛਾਣ 28 ਸਾਲਾ ਨਰਸ ਕੇਟੀ ਬਾਰਟਰੋਮ ਵਜੋਂ ਹੋਈ ਹੈ। ਇਸ ਹੌਟ ਏਅਰ ਬੈਲੂਨ ਵਿੱਚ ਕੁੱਲ 13 ਲੋਕ ਸਵਾਰ ਸਨ। ਇਨ੍ਹਾਂ ਵਿੱਚ ਕਰੀਬ 8 ਸਕਾਈਡਾਈਵਰ, 4 ਯਾਤਰੀ ਅਤੇ ਇੱਕ ਪਾਇਲਟ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ 8 ਸਕਾਈਡਾਈਵਰਾਂ ਨੇ ਛਾਲ ਮਾਰ ਦਿੱਤੀ ਸੀ। ਇਸ ਹਾਦਸੇ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।

ਬਾਹਰੋਂ ਆਇਆ ਸੀ ਹਾਟ ਏਅਰ ਬੈਲੂਨ-ਅਮਰੀਕਾ

ਐਲੋਏ ਪੁਲਿਸ ਦੇ ਮੁਖੀ ਬਾਇਰਨ ਗਵਾਲਟਨੀ ਨੇ ਕਿਹਾ ਕਿ ਸਕਾਈਡਾਈਵਰ ਗਰਮ ਹਵਾ ਦੇ ਗੁਬਾਰੇ ਤੋਂ ਸੁਰੱਖਿਅਤ ਬਾਹਰ ਨਿਕਲ ਗਏ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਬਾਹਰ ਜਾਣ ਤੋਂ ਬਾਅਦ ਕੁਝ ਗਲਤ ਹੋ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਹਾਟ ਏਅਰ ਬੈਲੂਨ ਬਾਹਰੋਂ ਆਇਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਇਹ ਐਲੋਏ ਕਾਰਪੋਰੇਸ਼ਨ ਏਅਰਪੋਰਟ 'ਤੇ ਹੇਠਾਂ ਨੂੰ ਛੂਹਣ ਵਾਲਾ ਸੀ ਜਦੋਂ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ