Iran ਦੇ ਬੰਦਰਗਾਹ ਸ਼ਹਿਰ ਬੰਦਰ ਅੱਬਾਸ ਵਿੱਚ ਵੱਡਾ ਧਮਾਕਾ, ਅੱਗ ਦੇ ਮਚੇ ਭਾਂਭੜ, ਵੇਖੋ ਵੀਡਿਓ

ਇਸ ਮਾਮਲੇ ਵਿੱਚ ਅਧਿਕਾਰੀਆਂ ਨੇ ਧਮਾਕੇ ਦਾ ਕੋਈ ਤੁਰੰਤ ਕਾਰਨ ਨਹੀਂ ਦੱਸਿਆ। ਤੁਹਾਨੂੰ ਦੱਸ ਦੇਈਏ ਕਿ, ਰਾਜਾਈ ਬੰਦਰਗਾਹ ਈਰਾਨ ਦੀਆਂ ਵੱਡੀਆਂ ਬੰਦਰਗਾਹਾਂ ਵਿੱਚੋਂ ਇੱਕ ਹੈ।

Share:

Fire breaks out in Iran's port city of Bandar Abbas : ਈਰਾਨ ਦੇ ਬੰਦਰਗਾਹ ਸ਼ਹਿਰ ਬੰਦਰ ਅੱਬਾਸ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਦਿੱਤੀ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ, ਇਹ ਧਮਾਕਾ ਸ਼ਹਿਰ ਦੇ ਰਾਜਾਈ ਬੰਦਰਗਾਹ 'ਤੇ ਹੋਇਆ।

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਇਸ ਦੇ ਨਾਲ ਹੀ, ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਕਾਲੇ ਧੂੰਏਂ ਦਾ ਇੱਕ ਵੱਡਾ ਬੱਦਲ ਦਿਖਾਈ ਦੇ ਰਿਹਾ ਹੈ। ਜਦੋਂ ਕਿ ਇਸ ਮਾਮਲੇ ਵਿੱਚ ਅਧਿਕਾਰੀਆਂ ਨੇ ਧਮਾਕੇ ਦਾ ਕੋਈ ਤੁਰੰਤ ਕਾਰਨ ਨਹੀਂ ਦੱਸਿਆ। ਤੁਹਾਨੂੰ ਦੱਸ ਦੇਈਏ ਕਿ, ਰਾਜਾਈ ਬੰਦਰਗਾਹ ਈਰਾਨ ਦੀਆਂ ਵੱਡੀਆਂ ਬੰਦਰਗਾਹਾਂ ਵਿੱਚੋਂ ਇੱਕ ਹੈ।

ਨੋਟ-ਖਬਰ ਅਪਡੇਟ ਕੀਤੀ ਜਾ ਰਹੀ ਹੈ
 

ਇਹ ਵੀ ਪੜ੍ਹੋ

Tags :