ਇਟਲੀ 'ਚ ਵਾਪਰਿਆ ਵੱਡਾ ਹਾਦਸਾ, 4 ਜਣਿਆਂ ਦੀ ਮੌਤ, ਕੇਬਲ ਕਾਰ ਹੋਈ ਹਾਦਸਾਗ੍ਰਸਤ 

ਕੇਬਲ ਕਾਰ ਕੰਪਨੀ ਦੇ ਮੁਖੀ ਅੰਬਰਟੋ ਡੀ ਗ੍ਰੇਗੋਰੀਓ ਨੇ ਕਿਹਾ ਕਿ ਕੇਬਲ-ਕਾਰ 10 ਦਿਨ ਪਹਿਲਾਂ ਸਾਰੀਆਂ ਲੋੜੀਂਦੀਆਂ ਸੁਰੱਖਿਆ ਸ਼ਰਤਾਂ ਦੇ ਨਾਲ ਦੁਬਾਰਾ ਖੋਲ੍ਹੀ ਗਈ ਸੀ। ਪਰੰਤੂ ਫਿਰ ਇਸ ਹਾਦਸੇ ਦੇ ਨਾਲ ਗਹਿਰਾ ਦੁੱਖ ਹੋਇਆ।  

Courtesy: file photo

Share:

ਇਟਲੀ ਵਿੱਚ ਇੱਕ ਕੇਬਲ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਸੈਲਾਨੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇਟਲੀ ਦੇ ਨੇਪਲਜ਼ ਦੇ ਦੱਖਣ ਵਿੱਚ ਵਾਪਰਿਆ, ਜਿੱਥੇ ਇੱਕ ਕੇਬਲ ਕਾਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ। ਤਿੰਨ ਸੈਲਾਨੀਆਂ ਸਮੇਤ ਚਾਰ ਲੋਕ ਮਾਰੇ ਗਏ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਬ੍ਰਿਟਿਸ਼ ਅਤੇ ਇੱਕ ਇਜ਼ਰਾਈਲੀ ਔਰਤ ਵੀ ਸ਼ਾਮਲ ਹੈ।

2 ਮ੍ਰਿਤਕਾਂ ਦੀ ਪਛਾਣ ਹੋਈ 

ਇਟਲੀ ਦੇ ਵਿਕੋ ਇਕੁਏਂਸ ਦੇ ਮੇਅਰ ਦੇ ਬੁਲਾਰੇ ਮਾਰਕੋ ਡੀ ਰੋਜ਼ਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਵੀਰਵਾਰ ਨੂੰ ਵਾਪਰਿਆ। ਹੁਣ ਤੱਕ ਹਾਦਸੇ ਵਿੱਚ ਮਾਰੇ ਗਏ ਤਿੰਨ ਵਿਦੇਸ਼ੀ ਸੈਲਾਨੀਆਂ ਵਿੱਚੋਂ ਸਿਰਫ਼ ਦੋ ਦੀ ਪਛਾਣ ਹੋ ਸਕੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ 'ਟ੍ਰੈਕਸ਼ਨ ਕੇਬਲ' ਦੇ ਟੁੱਟਣ ਕਾਰਨ ਹੋਇਆ। ਇਤਾਲਵੀ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਵਾਂ ਵਿਅਕਤੀ, ਜੋ ਕਿ ਇੱਕ ਵਿਦੇਸ਼ੀ ਸੈਲਾਨੀ ਮੰਨਿਆ ਜਾ ਰਿਹਾ ਹੈ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਨੂੰ ਨੇਪਲਜ਼ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਪ੍ਰਧਾਨ ਮੰਤਰੀ ਨੇ ਜਤਾਈ ਸੰਵੇਦਨਾ 

ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਜੋ ਵਾਸ਼ਿੰਗਟਨ ਦੀ ਯਾਤਰਾ 'ਤੇ ਸਨ, ਨੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ "ਦਿਲੋਂ ਸੰਵੇਦਨਾ" ਪ੍ਰਗਟ ਕੀਤੀ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾਵੇਗੀ ਕਿ ਆਖਰਕਾਰ ਹਾਦਸਾ ਕਿਵੇਂ ਵਾਪਰਿਆ। ਜਿਸਦੀ ਲਾਪਰਵਾਹੀ ਸਾਮਣੇ ਆਵੇਗੀ ਉਸਦੇ ਖਿਲਾਫ ਬਣਦੀ ਕਾਰਵਾਈ ਹੋਵੇਗੀ ਤੇ ਭਵਿੱਖ 'ਚ ਅਜਿਹੇ ਹਾਦਸੇ ਰੋਕਣ ਲਈ ਉਪਰਾਲੇ ਕੀਤੇ ਜਾਣਗੇ। ਕੇਬਲ ਕਾਰ ਕੰਪਨੀ ਦੇ ਮੁਖੀ ਅੰਬਰਟੋ ਡੀ ਗ੍ਰੇਗੋਰੀਓ ਨੇ ਕਿਹਾ ਕਿ ਕੇਬਲ-ਕਾਰ 10 ਦਿਨ ਪਹਿਲਾਂ ਸਾਰੀਆਂ ਲੋੜੀਂਦੀਆਂ ਸੁਰੱਖਿਆ ਸ਼ਰਤਾਂ ਦੇ ਨਾਲ ਦੁਬਾਰਾ ਖੋਲ੍ਹੀ ਗਈ ਸੀ। ਪਰੰਤੂ ਫਿਰ ਇਸ ਹਾਦਸੇ ਦੇ ਨਾਲ ਗਹਿਰਾ ਦੁੱਖ ਹੋਇਆ।  

ਪਹਿਲਾਂ ਵੀ ਹੋ ਚੁੱਕੇ ਹਾਦਸੇ 

ਦੱਸ ਦਈਏ ਕਿ ਇਹ ਕੇਬਲ ਕਾਰ 1952 ਤੋਂ ਚੱਲ ਰਹੀ ਹੈ ਅਤੇ 1960 ਵਿੱਚ ਇਸੇ ਤਰ੍ਹਾਂ ਦੇ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਮਈ 2021 ਵਿੱਚ, ਮੈਗੀਓਰ ਝੀਲ ਦੇ ਨੇੜੇ ਇਤਾਲਵੀ ਐਲਪਸ ਵਿੱਚ ਇੱਕ ਕੇਬਲ ਕਾਰ ਹਾਦਸਾਗ੍ਰਸਤ ਹੋ ਗਈ ਸੀ, ਜਿਸ ਵਿੱਚ 14 ਲੋਕ ਮਾਰੇ ਗਏ ਸਨ। 1998 ਵਿੱਚ, ਇੱਕ ਸਿਖਲਾਈ ਉਡਾਣ ਦੌਰਾਨ ਹੇਠਲੇ ਪੱਧਰ 'ਤੇ ਉਡਾਣ ਭਰਨ ਵਾਲੇ ਇੱਕ ਅਮਰੀਕੀ ਲੜਾਕੂ ਜਹਾਜ਼ ਨੇ ਇੱਕ ਸਟੀਲ ਦੀ ਕੇਬਲ ਕੱਟ ਦਿੱਤੀ ਸੀ ਅਤੇ ਡੋਲੋਮਾਈਟਸ ਵਿੱਚ ਇੱਕ ਕੇਬਲ ਕਾਰ ਵਿੱਚ ਸਵਾਰ 20 ਲੋਕ ਮਾਰੇ ਗਏ ਸੀ। 

ਇਹ ਵੀ ਪੜ੍ਹੋ