ਦਹਸ਼ਤ ਦਾ ਲਾਈਵ ਟੈੱਲੀਕਾਸਟ, ਵੇਖੋ ਘੁਸਪੈਠੀਆਂ ਦਾ ਕਾਰਨਾਮਾ

ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਵਿਚ ਹਥਿਆਰਾਂ ਨਾਲ ਲੈਸ ਕੁਝ ਲੋਕ ਟੈਲੀਵਿਜ਼ਨ ਸਟੇਸ਼ਨ ਟੀਸੀ ਦੇ ਲਾਈਵ ਪ੍ਰਸਾਰਣ ਵਿਚ ਦਾਖਲ ਹੋ ਗਏ। ਉਨ੍ਹਾਂ ਨੇ ਆਪਣੀ ਬੰਦੂਕ ਐਂਕਰ 'ਤੇ ਤਾਨ ਦਿੱਤੀ। ਇਸ ਦੌਰਾਨ ਲਾਈਵ ਸ਼ੋਅ 'ਚ ਲੋਕਾਂ ਦੇ ਚੀਕਣ ਅਤੇ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ।

Share:

ਹਾਈਲਾਈਟਸ

  • ਜੇਲ ਤੋਂ ਫਰਾਰ ਹੋਏ 39 ਕੈਦੀਆਂ ਵਿੱਚੋਂ 17 ਨੂੰ ਮੁੜ ਫੜ ਲਿਆ ਗਿਆ ਹੈ

ਇਕਵਾਡੋਰ ਦੇ ਸ਼ਹਿਰ ਗੁਆਯਾਕਿਲ ਵਿੱਚ ਬੰਦੂਕਾਂ ਅਤੇ ਗ੍ਰਨੇਡਾਂ ਨਾਲ ਲੈਸ ਹਮਲਾਵਰਾਂ ਨੇ ਟੀਸੀ ਟੈਲੀਵਿਜ਼ਨ ਦੇ ਸਟੂਡੀਓ 'ਤੇ ਹਮਲਾ ਕੀਤਾ, ਜਿੱਥੇ ਗੋਲੀਬਾਰੀ ਦੌਰਾਨ ਇੱਕ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ "ਗੋਲੀ ਨਾ ਚਲਾਓ, ਕਿਰਪਾ ਕਰਕੇ ਗੋਲੀ ਨਾ ਚਲਾਓ।" ਘੁਸਪੈਠੀਆਂ ਨੇ ਡਰੇ ਹੋਏ ਲੋਕਾਂ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਸਟੂਡੀਓ ਦੀਆਂ ਲਾਈਟਾਂ ਬੰਦ ਹੋਣ 'ਤੇ ਇਕ ਵਿਅਕਤੀ ਦਰਦ ਨਾਲ ਚੀਕਦਾ ਸੁਣਿਆ ਜਾ ਸਕਦਾ ਹੈ। ਇਸ ਦੌਰਾਨ ਇਹ ਸਾਰਾ ਮੰਜ਼ਰ ਲਾਈਵ ਟੈਲੀਕਾਸਟ ਹੋ ਗਿਆ। ਇਸ ਤੋਂ ਬਾਦ ਹਰ ਪਾਸੇ ਹਫੜਾ-ਦਫੜੀ ਮਚ ਗਈ। ਲਗਭਗ 30 ਮਿੰਟ ਦੀ ਹਫੜਾ-ਦਫੜੀ ਤੋਂ ਬਾਅਦ, ਪੁਲਿਸ ਅਫਸਰਾਂ ਨੂੰ ਸਟੂਡੀਓ ਵਿੱਚ ਦਾਖਲ ਹੋਏ ਅਤੇ ਕੁੱਝ ਘੁਸਪੈਠੀਆਂ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਗੈਂਗਸਟਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਵੀ ਅਗਵਾ ਕਰ ਲਿਆ ਸੀ। 

60 ਦਿਨਾਂ ਲਈ ਲੱਗੀ ਐਮਰਜੈਂਸੀ 

ਦਰਅਸਲ ਸੋਮਵਾਰ ਨੂੰ ਦੇਸ਼ ਦਾ ਸਭ ਤੋਂ ਖਤਰਨਾਕ ਅਪਰਾਧੀ ਅਡੋਲਫੋ ਮੇਕੀਆਸ ਉਰਫ ਫੇਟੋ ਇਕਵਾਡੋਰ ਦੀ ਜੇਲ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਰਾਸ਼ਟਰਪਤੀ ਨਾਓਬਾ ਨੇ ਦੇਸ਼ ਵਿੱਚ 60 ਦਿਨਾਂ ਦੀ ਐਮਰਜੈਂਸੀ ਲਗਾ ਦਿੱਤੀ ਸੀ। ਫਿਟੋ 'ਤੇ ਡਰੱਗ ਤਸਕਰੀ, ਕਤਲ ਅਤੇ ਹਿੰਸਾ ਫੈਲਾਉਣ ਵਰਗੇ ਕਈ ਦੋਸ਼ ਹਨ। ਸਰਕਾਰ ਦੇ ਇਸ ਕਦਮ ਤੋਂ ਬਾਅਦ ਦੇਸ਼ 'ਚ ਕਈ ਗੈਂਗ ਸਰਗਰਮ ਹੋ ਗਏ ਹਨ। ਗੈਂਗ ਦੇ ਕੁਝ ਮੈਂਬਰਾਂ ਨੇ 7 ਪੁਲਿਸ ਅਧਿਕਾਰੀਆਂ ਨੂੰ ਅਗਵਾ ਕਰ ਲਿਆ ਸੀ। ਇਸ ਤੋਂ ਇਲਾਵਾ ਦੇਸ਼ 'ਚ ਕਈ ਥਾਵਾਂ 'ਤੇ ਧਮਾਕੇ ਕੀਤੇ ਗਏ। ਮੰਗਲਵਾਰ ਨੂੰ ਰਾਸ਼ਟਰਪਤੀ ਨੇ ਫੇਟੋ ਦੇ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਸੀ।

 

ਫੌਜੀ ਕਾਰਵਾਈ ਦੇ ਹੁਕਮ

ਰਾਸ਼ਟਰਪਤੀ ਨਾਓਬਾ ਨੇ ਦੇਸ਼ ਦੀ ਫੌਜ ਨੂੰ ਹੁਕਮ ਦਿੱਤਾ ਹੈ ਕਿ ਉਹ ਫੌਜੀ ਕਾਰਵਾਈ ਕਰਕੇ ਕਿਸੇ ਵੀ ਕੀਮਤ 'ਤੇ ਇਨ੍ਹਾਂ ਸੰਗਠਨਾਂ ਨੂੰ ਬੇਅਸਰ ਕਰਨ। ਇਸ ਗਿਰੋਹ ਦਾ ਹਾਲ ਹੀ ਦੇ ਸਮੇਂ ਵਿੱਚ ਇਕਵਾਡੋਰ ਦੀਆਂ ਜੇਲ੍ਹਾਂ ਵਿੱਚ ਹੋਏ ਕਈ ਜਾਨਲੇਵਾ ਦੰਗਿਆਂ ਪਿੱਛੇ ਹੱਥ ਰਿਹਾ ਹੈ। ਇਕਵਾਡੋਰ ਦੀ ਜੇਲ੍ਹ ਏਜੰਸੀ ਐਸਐਨਏਆਈ ਨੇ ਮੰਗਲਵਾਰ ਨੂੰ ਕਿਹਾ ਕਿ ਰਿਓਬਾਬਾ ਤੋਂ ਗੈਂਗ ਲੀਡਰ ਕੋਲਨ ਪੇਕੋ ਸਮੇਤ ਕਰੀਬ 39 ਕੈਦੀ ਫਰਾਰ ਹੋ ਗਏ ਸਨ। ਪੇਕੋ 'ਤੇ ਅਟਾਰਨੀ ਜਨਰਲ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਫਰਾਰ ਹੋਏ 39 ਕੈਦੀਆਂ ਵਿੱਚੋਂ 17 ਨੂੰ ਮੁੜ ਫੜ ਲਿਆ ਗਿਆ ਹੈ। ਇਸ ਦੌਰਾਨ ਪਿਛਲੇ ਦੋ ਦਿਨਾਂ ਵਿੱਚ 139 ਦੇ ਕਰੀਬ ਜੇਲ੍ਹ ਗਾਰਡਾਂ ਨੂੰ ਗਿਰੋਹ ਦੇ ਮੈਂਬਰਾਂ ਨੇ ਬੰਦੀ ਬਣਾ ਲਿਆ ਹੈ।

ਇਹ ਵੀ ਪੜ੍ਹੋ