ਖਾਲਿਸਤਾਨੀ ਸਮਰਥਕ ਅਤੇ ਭਾਰਤੀ ਹੋਏ ਆਹਮੋ-ਸਾਹਮਣੇ,ਪੁਲਿਸ ਨੇ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ

ਦੀਵਾਲੀ ਮਨਾ ਰਹੇ ਭਾਰਤੀਆਂ ਨੇ ਤਿਰੰਗਾ ਲਹਿਰਾਇਆ ਜਦਕਿ ਦੂਜੇ ਪਾਸੇ ਕੁਝ ਲੋਕਾਂ ਨੇ ਖਾਲਿਸਤਾਨੀ ਬੈਨਰ ਲਹਿਰਾ ਦਿੱਤੇ ਜਿਸਦੇ ਕਰਕੇ ਝੜਪ ਹੋ ਗਈ। ਪੁਲਿਸ ਦੇ ਮੌਕੇ 'ਤੇ ਪਹੁੰਚਦੇ ਹੀ ਹੰਗਾਮਾ ਕਰ ਰਹੇ ਖਾਲਿਸਤਾਨੀ ਉਥੋਂ ਭੱਜ ਗਏ।

Share:

ਕੈਨੇਡਾ ਦੇ ਮਿਸੀਸਾਗਾ ਸ਼ਹਿਰ 'ਚ ਦੀਵਾਲੀ ਦੀ ਰਾਤ 100 ਤੋਂ ਜਿਆਦਾ ਲੋਕ ਆਪਸ ਵਿੱਚ ਭਿੜ ਗਏ। ਰਿਪੋਰਟ ਮੁਤਾਬਿਕ ਝੜਪ ਭਾਰਤੀ ਨਾਗਰਿਕਾਂ ਅਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਹੋਈ। ਇਸ ਦੌਰਾਨ ਕੁਝ ਲੋਕ ਜ਼ਖਮੀ ਵੀ ਹੋਏ ਹਨ। ਕੈਨੇਡਾ ਦੀ ਪੀਲ ਰੀਜ਼ਨਲ ਪੁਲਿਸ ਨੂੰ ਐਤਵਾਰ ਰਾਤ ਕਰੀਬ 9.41 ਵਜੇ ਇਸ ਘਟਨਾ ਦੀ ਸੂਚਨਾ ਮਿਲੀ। ਪੁਲਿਸ ਅਨੁਸਾਰ ਮਿਸੀਸਾਗਾ ਦੀ ਇੱਕ ਸਥਾਨਕ ਪਾਰਕਿੰਗ ਵਿੱਚ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਪੁਲਿਸ ਘਟਨਾ ਵਾਲੀ ਥਾਂ ਤੋਂ ਕੁਝ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਲੈ ਗਈ। ਪੁਲਿਸ ਨੇ ਦੰਗਾਕਾਰੀਆਂ ਦੀ ਪਛਾਣ ਕਰਨ ਲਈ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਹੈ।

ਪੀਲ ਰੀਜ਼ਨਲ ਪੁਲਿਸ ਪਹੁੰਚੀ ਮੌਕੇ ਤੇ

ਇਸ ਘਟਨਾ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪੀਲ ਰੀਜ਼ਨਲ ਪੁਲਿਸ ਦੇ ਕਰਮਚਾਰੀ ਦੀਵਾਲੀ ਦੇ ਜਸ਼ਨ ਦੌਰਾਨ ਆਹਮੋ-ਸਾਹਮਣੇ ਆਈਆਂ ਦੋਹਾਂ ਧਿਰਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ 'ਚ ਪਟਾਕਿਆਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਮਿਸੀਸਾਗਾ ਸ਼ਹਿਰ ਦੀ ਸਥਾਨਕ ਪਾਰਕਿੰਗ ਵਿੱਚ ਜਿੱਥੇ ਇਹ ਝਗੜਾ ਹੋਇਆ, ਉੱਥੇ ਕੂੜਾ-ਕਰਕਟ ਦੇ ਢੇਰ ਜ਼ਮੀਨ ਤੇ ਖਿੱਲਰੇ ਹੋਏ ਨਜ਼ਰ ਆ ਰਹੇ ਸਨ। ਇਸ ਕੂੜੇ ਨੂੰ ਦੀਵਾਲੀ ਮਨਾ ਰਹੇ ਭਾਰਤੀਆਂ ਵੱਲੋਂ ਫੂਕੇ ਪਟਾਕਿਆਂ ਦੀ ਰਹਿੰਦ-ਖੂੰਹਦ ਦੱਸਿਆ ਜਾ ਰਿਹਾ ਹੈ।

ਪਿਛਲੇ ਸਾਲ ਵੀ ਹੋਇਆ ਸੀ ਹੰਗਾਮਾ

ਦੱਸ ਦੇਈਏ ਕਿ ਪਿਛਲੇ ਸਾਲ ਵੀ ਇਸੇ ਥਾਂ 'ਤੇ ਦੀਵਾਲੀ ਦੇ ਜਸ਼ਨਾਂ ਦੌਰਾਨ ਖਾਲਿਸਤਾਨੀਆਂ ਨੇ ਹੰਗਾਮਾ ਕੀਤਾ ਸੀ, ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਹੰਗਾਮਾ ਕਰਨ ਵਾਲੇ ਦਰਜਨਾਂ ਲੋਕਾਂ ਨੂੰ ਹਿਰਾਸਤ 'ਚ ਲਿਆ ਸੀ।

 

ਇਹ ਵੀ ਪੜ੍ਹੋ